ਵੈਨੇਜ਼ੁਏਲਾ : ਸੜਕ ਹਾਦਸੇ ''ਚ 16 ਲੋਕਾਂ ਦੀ ਮੌਤ

06/17/2019 10:42:49 AM

ਕਰਾਕਸ (ਵਾਰਤਾ)— ਵੈਨੇਜ਼ੁਏਲਾ ਵਿਚ ਸੋਮਵਾਰ ਨੂੰ ਇਕ ਬੱਸ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿਚ 16 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਸੋਮਵਾਰ ਨੂੰ ਦੱਸਿਆ ਕਿ ਬੱਸ ਸਨ ਕ੍ਰਿਸਟੋਬਲ ਸ਼ਹਿਰ ਤੋਂ ਮੈਕਾਕਾਇਬੋ ਵੱਲ ਜਾ ਰਹੀ ਸੀ ਕਿ ਰਸਤੇ ਵਿਚ ਇਸ ਦਾ ਪਹੀਆ ਫੱਟ ਗਿਆ। 

ਇਸ ਮਗਰੋਂ ਡਰਾਈਵਰ ਦਾ ਬੱਸ 'ਤੇ ਕੰਟਰੋਲ ਨਾ ਰਿਹਾ ਅਤੇ ਇਹ ਪਲਟ ਗਈ। ਹਾਦਸੇ ਵਿਚ ਕੁਝ ਲੋਕ ਜ਼ਖਮੀ ਵੀ ਹੋਏ ਹਨ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।


Vandana

Content Editor

Related News