ਖੁਰਾਕ ''ਚ ਸਲਾਦ ਸ਼ਾਮਲ ਕਰਨ ਨਾਲ ਦਿਮਾਗ ਰਹਿੰਦਾ ਹੈ 11 ਸਾਲ ਜਵਾਨ

12/21/2017 5:12:41 PM

ਵਾਸ਼ਿੰਗਟਨ (ਭਾਸ਼ਾ)— ਇਕ ਨਵੇਂ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ ਜਿਹੜੇ ਲੋਕ ਹਰੀਆਂ ਪੱਤੇਦਾਰ ਸਬਜੀਆਂ ਦਾ ਸਲਾਦ ਆਪਣੀ ਰੋਜ਼ਾਨਾ ਦੀ ਖੁਰਾਕ ਵਿਚ ਸ਼ਾਮਲ ਕਰਦੇ ਹਨ, ਉਨ੍ਹਾਂ ਦਾ ਦਿਮਾਗ 11 ਸਾਲ ਤੱਕ ਜਵਾਨ ਰਹਿੰਦਾ ਹੈ। ਅਮਰੀਕਾ ਦੀ ਰਸ਼ ਯੂਨੀਵਰਸਿਟੀ ਦੇ ਖੋਜ ਕਰਤਾਵਾਂ ਨੇ ਪਾਇਆ ਹੈ ਕਿ ਜਿਹੜੇ ਲੋਕ ਰੋਜ਼ਾਨਾ ਹਰੀਆਂ ਪੱਤੇਦਾਰ ਸਬਜੀਆਂ ਖਾਂਦੇ ਹਨ, ਉਨ੍ਹਾਂ ਦੀ ਯਾਦ ਸ਼ਕਤੀ ਅਤੇ ਸੋਚਣ ਦੀ ਸਮਰੱਥਾ ਵਿਚ ਉਨ੍ਹਾਂ ਲੋਕਾਂ ਦੀ ਤੁਲਨਾ ਵਿਚ ਘੱਟ ਗਿਰਾਵਟ ਹੁੰਦੀ ਹੈ, ਜੋ ਸਬਜੀਆਂ ਨਹੀਂ ਖਾਂਦੇ ਹਨ ਜਾਂ ਕਦੇ-ਕਦੇ ਖਾਂਦੇ ਹਨ। ਯੂਨੀਵਰਸਿਟੀ ਨਾਲ ਜੁੜੀ ਮਾਰਥਾ ਕਲੇਅਰ ਮੌਰਿਸ ਨੇ ਦੱਸਿਆ ਕਿ ਆਪਣੇ ਦਿਮਾਗ ਦੀ ਸਿਹਤ ਨੂੰ ਵਧਾਉਣ ਦਾ ਆਸਾਨ ਤਰੀਕਾ ਆਪਣੀ ਖੁਰਾਕ ਵਿਚ ਹਰੀਆਂ ਪੱਤੇਦਾਰ ਸਬਜੀਆਂ ਨੂੰ ਸ਼ਾਮਲ ਕਰਨਾ ਹੈ।