ਹਿੰਸਾ ਨਾਲ ਕੁਝ ਹਾਸਲ ਨਹੀਂ ਹੁੰਦਾ ਤੇ ਬਹੁਤ ਕੁਝ ਗੁੰਮ ਜਾਂਦਾ ਹੈ : ਪੋਪ

06/03/2020 6:35:27 PM

ਵੈਟੀਕਨ ਸਿਟੀ (ਭਾਸ਼ਾ): ਪੋਪ ਫ੍ਰਾਂਸਿਸ ਨੇ ਅਮਰੀਕਾ ਵਿਚ ਜੌਰਡ ਫਲਾਈਡ ਦੀ ਹੱਤਿਆ ਦੇ ਵਿਰੋਧ ਵਿਚ ਹੋ ਰਹੇ ਜ਼ੋਰਦਾਰ ਵਿਰੋਧ ਅਤੇ ਸਮਾਜਿਕ ਅਸ਼ਾਂਤੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਅਤੇ ਰਾਸ਼ਟਰੀ ਏਕਤਾ ਅਤੇ ਸ਼ਾਂਤੀ ਦੀ ਅਪੀਲ ਕੀਤੀ।ਪੋਪ ਨੇ ਆਪਣੇ ਹਫਤਾਵਰੀ ਬੁੱਧਵਾਰ ਦੀ ਸਭਾ ਦੇ ਦੌਰਾਨ ਲੋਕਾਂ ਨੂੰ ਕਿਹਾ,''ਮੇਰੇ ਦੋਸਤੋ, ਅਸੀਂ ਨਸਲਵਾਦ ਅਤੇ ਅੱਤਿਆਚਾਰ ਨੂੰ ਕਿਸੇ ਵੀ ਰੂਪ ਵਿਚ ਬਰਦਾਸ਼ਤ ਨਹੀਂ ਕਰ ਸਕਦੇ ਜਾਂ ਉਸ ਨੂੰ ਲੈ ਕੇ ਅਸੀਂ ਆਪਣੀਆਂ ਅੱਖਾਂ ਬੰਦ ਨਹੀਂ ਕਰ ਸਕਦੇ ਅਤੇ ਹਰੇਕ ਮਨੁੱਖੀ ਜੀਵਨ ਦੀ ਪਵਿੱਤਰਤਾ ਦੀ ਰੱਖਿਆ ਕਰਨ ਦੀ ਅਪੀਲ ਕਰਦੇ ਹਾਂ।''

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਆਰਥਿਕਤਾ 29 ਸਾਲਾਂ ਦੀ ਰਿਕਾਰਡ ਮੰਦੀ ਦੀ ਮਾਰ ਹੇਠ

ਪੋਪ ਨੇ ਕਿਹਾ,''ਹਿੰਸਾ ਨਾਲ ਕੁਝ ਵੀ ਹਾਸਲ ਨਹੀਂ ਹੁੰਦਾ ਅਤੇ ਬਹੁਤ ਕੁਝ ਗੁੰਮ ਜਾਂਦਾ ਹੈ।'' ਪੋਪ ਨੇ ਕਿਹਾ,''ਉਹ ਜੌਰਜ ਫਲਾਈਡ ਅਤੇ ਉਹਨਾਂ ਸਾਰੇ ਲੋਕਾਂ ਦੇ ਲਈ ਪ੍ਰਾਰਥਨਾ ਕਰ ਰਹੇ ਹਨ ਜੋ ਨਸਲਵਾਦ ਦੇ ਪਾਪ ਦੇ ਕਾਰਨ ਆਪਣੀ ਜਾਨ ਗਵਾ ਚੁੱਕੇ ਹਨ ਅਤੇ ਉਹਨਾਂ ਸਾਰੇ ਲੋਕਾਂ ਲਈ ਆਪਣੀ ਹਮਦਰਦੀ ਜ਼ਾਹਰ ਕਰਦੇ ਹਾਂ ਜਿਹਨਾਂ ਨਾਲ ਇਹਨਾਂ ਨੂੰ ਨੁਕਸਾਨ ਪਹੁੰਚਿਆ ਹੈ।'' ਪੋਪ ਨੇ ਰਾਸ਼ਟਰੀ ਏਕਤਾ ਅਤੇ ਸ਼ਾਂਤੀ ਦੀ ਅਪੀਲ ਕੀਤੀ।
 

Vandana

This news is Content Editor Vandana