ਪੋਪ 4 ਜੁਲਾਈ ਨੂੰ ਕਰਨਗੇ ਪੁਤਿਨ ਦੀ ਮੇਜ਼ਬਾਨੀ

06/06/2019 4:40:59 PM

ਵੈਟੀਕਨ ਸਿਟੀ (ਭਾਸ਼ਾ)— ਪੋਪ ਫ੍ਰਾਂਸਿਸ ਰਸਮੀ ਵਾਰਤਾ ਲਈ ਅਗਲੇ ਮਹੀਨੇ ਵੈਟੀਕਨ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਮੇਜ਼ਬਾਨੀ ਕਰਨਗੇ। ਵੈਟੀਕਨ ਦੇ ਬੁਲਾਰੇ ਅਲੇਸੈਂਡਰੋ ਗਿਸੋਟੀ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਕਿਹਾ,''ਪੋਪ ਫ੍ਰਾਂਸਿਸ 4 ਜੁਲਾਈ ਨੂੰ ਰੂਸ ਦੇ ਰਾਸ਼ਟਰਪਤੀ ਦੀ ਮੇਜ਼ਬਾਨੀ ਕਰਨਗੇ।'' ਦੋਹਾਂ ਵਿਚਾਲੇ ਇਹ ਤੀਜੀ ਮੁਲਾਕਾਤ ਹੋਵੇਗੀ। 

ਇਸ ਤੋਂ ਪਹਿਲਾਂ ਫ੍ਰਾਂਸਿਸ ਨੇ ਸਾਲ 2015 ਵਿਚ ਉਨ੍ਹਾਂ ਦੀ ਮੇਜ਼ਬਾਨੀ ਕੀਤੀ ਸੀ। ਉਦੋਂ ਪੋਪ ਨੇ ਯੂਕਰੇਨ ਵਿਚ ਸ਼ਾਂਤੀ ਲਈ ਸਾਰੇ ਪੱਖਾਂ ਨੂੰ ਸਾਰਥਕ ਕੋਸ਼ਿਸ਼ ਕਰਨ ਦੀ ਅਪੀਲ ਕੀਤੀ ਸੀ। ਪਹਿਲੀ ਵਾਰ 2013 ਵਿਚ ਪੋਪ ਦੀ ਪੁਤਿਨ ਨਾਲ ਮੁਲਾਕਾਤ ਹੋਈ ਸੀ। ਇਸ ਮੁਲਾਕਾਤ ਜ਼ਰੀਏ ਰੋਮਨ ਕੈਥੋਲਿਕ ਚਰਚ ਰੂਸ ਦੇ ਓਰਥੋਡਾਕਸ ਚਰਚ ਨਾਲ ਸੰਬੰਧਾਂ ਨੂੰ ਬਿਹਤਰ ਕਰਨਾ ਚਾਹੁੰਦਾ ਸੀ। ਵੈਟੀਕਨ ਅਤੇ ਮਾਸਕੋ ਵਿਚਾਲੇ ਪੂਰਨ ਡਿਪਲੋਮੈਟਿਕ ਸੰਬੰਧ 2009 ਵਿਚ ਸਥਾਪਿਤ ਹੋਏ ਸਨ। ਸੋਵੀਅਤ ਸੰਘ ਦੇ ਸਮੇਂ ਵਿਚ ਦੋਹਾਂ ਵਿਚਾਲੇ ਦੂਰੀ ਵੱਧ ਗਈ ਸੀ। ਬਾਅਦ ਦੇ ਦਿਨਾਂ ਵਿਚ ਰੂਸ ਦਾ ਵੈਟੀਕਨ ਨਾਲ ਸੰਬੰਧਾਂ ਵਿਚ ਸੁਧਾਰ ਹੋਇਆ।

Vandana

This news is Content Editor Vandana