ਵੈਨਜ਼ੁਏਲਾ ਦੀਆਂ ਚੋਣਾਂ ''ਚ ਹੇਰਾਫੇਰੀ, ਅਮਰੀਕਾ ਨੇ ਕੀਤੀ ਨਿੰਦਾ

10/17/2017 11:26:24 AM

ਵਾਸ਼ਿੰਗਟਨ, (ਭਾਸ਼ਾ)— ਅਮਰੀਕਾ ਨੇ ਵੈਨਜ਼ੁਏਲਾ ਦੀਆਂ ਸੰਪੰਨ ਖੇਤਰੀ ਚੋਣਾਂ ਦੀ ਇਹ ਕਹਿੰਦੇ ਹੋਏ ਨਿੰਦਾ ਕੀਤੀ ਹੈ ਕਿ ਚੋਣਾਂ 'ਚ ਕਥਿਤ ਹੇਰਾਫੇਰੀ ਦੇ ਦੋਸ਼ ਲੱਗੇ ਹਨ। ਇਨ੍ਹਾਂ ਚੋਣਾਂ 'ਚ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਸੋਸ਼ਲਿਸਟ ਪਾਰਟੀ ਨੂੰ ਸ਼ਾਨਦਾਰ ਜਿੱਤ ਹਾਸਲ ਹੋਈ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਹੀਦਰ ਨੋਰਟੋ ਨੇ ਕਿਹਾ,''ਅਸੀਂ ਵੈਨਜ਼ੁਏਲਾ 'ਚ ਹੋਈਆਂ ਚੋਣਾਂ 'ਚ ਨਿਰਪੱਖ ਅਤੇ ਈਮਾਨਦਾਰੀ ਦੀ ਕਮੀ ਦੀ ਨਿੰਦਾ ਕਰਦੇ ਹਾਂ। ਵੈਨਜ਼ੁਏਲਾ ਦੇ ਲੋਕਾਂ ਦੀ ਆਵਾਜ਼ ਨਹੀਂ ਸੁਣੀ ਗਈ।'' ਉਨ੍ਹਾਂ ਨੇ ਕਿਹਾ ਕਿ ਵੈਨਜ਼ੁਏਲਾ ਦੀਆਂ ਚੋਣਾਂ 'ਚ ਬਦਕਿਸਮਤੀ ਨਾਲ ਸਾਡੀ ਪਹਿਲਾਂ ਤੋਂ ਪ੍ਰਗਟ ਕੀਤੀ ਜਾ ਰਹੀ ਚਿੰਤਾ ਸੱਚ ਸਿੱਧ ਹੋ ਗਈ। ਉੱਥੇ ਨਿਰਪੱਖਤਾ ਅਤੇ ਈਮਾਨਦਾਰੀ ਦੀ ਕਮੀ, ਵਿਸ਼ਵਾਯੋਗ ਕੌਮਾਂਤਰੀ ਸੁਪਰਵਾਇਜ਼ਰਾਂ ਦੀ ਕਮੀ, ਰਾਸ਼ਟਰੀ ਚੋਣ ਕਮਿਸ਼ਨ ਦੇ ਕਾਰਜਾਂ ਦਾ ਤਕਨੀਕੀ ਆਡਿਟ, ਜਨਤਕ ਨੋਟਿਸ ਦੇ ਬਗੈਰ ਆਖਰੀ ਸਮੇਂ 'ਚ ਮਤਦਾਨ ਕੇਂਦਰਾਂ 'ਚ ਮਤਦਾਨ 'ਚ ਬਦਲਾਅ, ਵੋਟਾਂ ਦੀ ਰੂਪ-ਰੇਖਾ 'ਚ ਹੇਰਫੇਰ ਅਤੇ ਵੋਟਿੰਗ ਮਸ਼ੀਨਾਂ ਦੀ ਸੀਮਤ ਉਪਲੱਬਧਤਾ ਸੀ।