ਵਾਨੂਆਤੂ ''ਚ ਲੱਗੇ ਭੂਚਾਲ ਦੇ ਜ਼ੋਰਦਾਰ ਝਟਕੇ

10/21/2019 12:20:59 PM

ਸਿਡਨੀ (ਭਾਸ਼ਾ)— ਦੱਖਣੀ ਪ੍ਰਸ਼ਾਂਤ ਮਹਾਸਾਗਰੀ ਦੇਸ਼ ਵਾਨੂਆਤੂ ਵਿਚ ਸੋਮਵਾਰ ਸਵੇਰੇ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਅਮਰੀਕਾ ਦੇ ਭੂ-ਵਿਗਿਆਨ ਸਰਵੇਖਣ ਕੇਂਦਰ ਮੁਤਾਬਕ ਸਥਾਨਕ ਸਮੇਂ ਮੁਤਾਬਕ ਲੱਗਭਗ 2 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਸਕੇਲ 'ਤੇ 6.4 ਮਾਪੀ ਗਈ। 

ਭੂਚਾਲ ਦਾ ਕੇਂਦਰ 19.0408 ਦੱਖਣੀ ਅਕਸ਼ਾਂਸ਼ ਅਤੇ 169.4528 ਪੂਰਬੀ ਦੇਸ਼ਾਂਤਰ 'ਤੇ ਸਤਹਿ ਤੋਂ 226.08 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਇਸ ਤੋਂ ਲੱਗਭਗ 12 ਘੰਟੇ ਪਹਿਲਾਂ ਵਾਨੂਆਤੂ ਤੱਟ ਤੋਂ ਲੱਗਭਗ 91 ਕਿਲੋਮੀਟਰ ਦੂਰ 4.5 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਭੂਚਾਲ ਦੇ ਬਾਅਦ ਹੁਣ ਤੱਕ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ।

Vandana

This news is Content Editor Vandana