ਇਹ ਹੈ ਕੈਨੇਡਾ ਦਾ ਸਭ ਤੋਂ ਮਹਿੰਗਾ ਸ਼ਹਿਰ

06/24/2017 3:58:50 PM

ਵੈਨਕੂਵਰ— ਟੋਰਾਂਟੋ ਨੂੰ ਪਛਾੜ ਕੇ ਵੈਨਕੂਵਰ ਕੈਨੇਡਾ ਦਾ ਸਭ ਤੋਂ ਮਹਿੰਗਾ ਸ਼ਹਿਰ ਬਣ ਗਿਆ ਹੈ। ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ ਦੀ ਸਾਲਾਨਾ ਰੈਕਿੰਗ ਵਿਚ ਵੈਨਕੂਵਰ ਨੂੰ 107ਵਾਂ ਸਥਾਨ ਮਿਲਿਆ ਹੈ। ਇਸ ਤੋਂ ਉੱਪਰ ਕੈਨੇਡਾ ਦਾ ਹੋਰ ਕੋਈ ਸ਼ਹਿਰ ਨਹੀਂ ਹੈ। ਹਾਲਾਂਕਿ ਵਰਲਡ ਰੈਕਿੰਗ ਵਿਚ ਮਹਿੰਗਾਈ ਦੇ ਮਾਮਲੇ ਵਿਚ ਇਹ ਸ਼ਹਿਰ ਕਾਫੀ ਪਿੱਛੇ ਹੈ ਪਰ ਕੈਨੇਡਾ ਵਿਚ ਇਹ ਸਭ ਤੋਂ ਮਹਿੰਗਾ ਸ਼ਹਿਰ ਹੈ। 'ਦਿ ਮਰਸਰ 2017 ਕੋਸਟ ਆਫ ਲਿਵਿੰਗ ਸਰਵੇ' ਵਿਚ ਵੈਨਕੂਵਰ ਨੂੰ 107, ਟੋਰਾਂਟੋ ਨੂੰ 119, ਮਾਂਟਰੀਅਲ ਨੂੰ 129, ਕੈਲਗਰੀ ਨੂੰ 143ਵੀਂ ਅਤੇ ਓਟਾਵਾ 152ਵੀਂ ਰੈਂਕਿੰਗ 'ਤੇ ਹੈ। 2017 ਦੀ ਉਸ ਸੂਚੀ ਵਿਚ 209 ਸ਼ਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ। 
ਕੈਨੇਡਾ ਦੇ ਇਨ੍ਹਾਂ ਪੰਜ ਸ਼ਹਿਰਾਂ ਦੀ ਰੈਂਕਿੰਗ ਵਿਚ ਵਾਧਾ ਹੋਇਆ ਹੈ। ਵੈਨਕੂਵਰ ਨੇ 2016 ਤੋਂ ਇਸ ਰੈਕਿੰਗ ਵਿਚ 35 ਸਥਾਨਾਂ ਦੀ ਵੱਡੀ ਛਾਲ ਮਾਰੀ ਹੈ। ਇਸ ਰੈਂਕਿੰਗ ਵਿਚ ਹਾਊਸਿੰਗ, ਟਰਾਂਪੋਰਟੇਸ਼ਨ, ਭੋਜਨ, ਕੱਪੜਿਆਂ, ਘਰ ਦੀਆਂ ਹੋਰ ਵਸਤਾਂ ਅਤੇ ਮਨੋਰੰਜਨ ਤੋਂ ਇਲਾਵਾ ਹੋਰ ਚੀਜ਼ਾਂ ਦੇ ਮਾਪਦੰਡਾਂ ਨੂੰ ਸ਼ਾਮਲ ਕੀਤਾ ਗਿਆ ਹੈ। ਮਰਸਰ ਕੈਨੇਡਾ ਦੇ ਪਾਰਟਨਰ ਨੇ ਕਿਹਾ ਕਿ ਵੈਨਕੂਵਰ ਅਤੇ ਟੋਰਾਂਟੋ ਵਰਗੇ ਸ਼ਹਿਰਾਂ ਵਿਚ ਸਥਾਨਕ ਲੋਕਾਂ ਦੇ ਰਹਿਣ ਦਾ ਖਰਚਾ ਕਾਫੀ ਜ਼ਿਆਦਾ ਹੈ। ਦੋਵੇਂ ਸ਼ਹਿਰ ਸੈਲਾਨੀਆਂ ਨੂੰ ਆਕ੍ਰਸ਼ਿਤ ਕਰਦੇ ਹਨ। 
ਇਸ ਸੂਚੀ ਮੁਤਾਬਕ ਕੈਨੇਡਾ ਦੇ 10 ਸਭ ਤੋਂ ਮਹਿੰਗੇ ਸ਼ਹਿਰ ਇਸ ਤਰ੍ਹਾਂ ਹਨ—
1. ਲਾਉਂਡਾ, ਅੰਗੋਲਾ
2. ਹਾਂਗ ਕਾਂਗ
3. ਟੋਕੀਓ, ਜਾਪਾਨ
4. ਜਿਊਰਿਖ, ਸਵਿਟਜ਼ਰਲੈਂਡ
5. ਸਿੰਗਾਪੁਰ
6. ਸਿਓਲ, ਦੱਖਣੀ ਕੋਰੀਆ
7. ਜੇਨੇਵਾ, ਸਵਿਟਜ਼ਰਲੈਂਡ
8. ਸ਼ੰਘਾਈ, ਚੀਨ
9. ਨਿਊ ਯਾਰਕ, ਅਮਰੀਕਾ
10. ਬਰਨ, ਸਵਿਟਜ਼ਰਲੈਂਡ

ਮਰਸਰ ਮੁਤਾਬਕ ਦੁਨੀਆ ਦੇ 10 ਸਭ ਤੋਂ ਘੱਟ ਮਹਿੰਗੇ ਦੇਸ਼—
1. ਟਿਊਨਿਸ਼, ਟਿਊਨੀਸ਼ੀਆ
2. ਬਿਸ਼ਕੇਕ, ਕਿਰਗੀਸਤਾਨ
3, ਸਕੋਪਜੇ, ਮੈਸੀਡੋਨੀਆ
4. ਵਿੰਧੋਏਕ, ਨਾਮਬੀਆ
5. ਬਲਾਂਟਾਇਰ, ਮਾਲਾਵੀ
6. ਤਬੀਲਿਸੀ, ਜਾਰਜੀਆ
7. ਮਾਂਟਰੇਰੀ, ਮੈਕਸੀਕੋ
8. ਸਾਰਾਜੇਵੋ, ਬੋਸਨੀਆ
9. ਕਾਰਾਚੀ, ਪਾਕਿਸਤਾਨ
10. ਮਿੰਸਕ, ਬੇਲਾਰੂਸ

Kulvinder Mahi

This news is News Editor Kulvinder Mahi