ਵੈਲੇਨਟਾਈਨ ਡੇਅ : ਫਰਾਂਸ 'ਚ ਹੈ ਸੈਂਟ ਵੈਲੇਨਟਾਈਨ ਦਾ ਪਿੰਡ, 14 ਫਰਵਰੀ ਨੂੰ ਹੋਈ ਸੀ ਸਜ਼ਾ

02/14/2020 11:29:24 AM

ਪੈਰਿਸ (ਬਿਊਰੋ): 14 ਫਰਵਰੀ ਦੇ ਦਿਨ ਨੂੰ 'ਵੈਲੇਨਟਾਈਨ ਡੇਅ' ਦੇ ਰੂਪ ਵਿਚ ਮਨਾਇਆ ਜਾਂਦਾ ਹੈ।ਵੈਲੇਨਟਾਈਨ ਡੇਅ 'ਤੇ ਲੱਖਾਂ ਪ੍ਰੇਮ ਕਹਾਣੀਆਂ ਸ਼ੁਰੂ ਹੁੰਦੀਆਂ ਹਨ ਪਰ ਇਕ ਕਹਾਣੀ ਇਸ ਦਿਨ ਨਾਲ ਸਬੰਧਤ ਹੈ। ਇਹ ਕਹਾਣੀ ਇਕ ਛੋਟੇ ਜਿਹੇ ਪਿੰਡ ਤੋਂ ਸ਼ੁਰੂ ਹੋਈ ਸੀ। ਪਿੰਡ ਦਾ ਨਾਮ 'ਸੈਂਟ ਵੈਲੇਨਟਾਈਨ ਵਿਲੇਜ' ਹੈ। ਇਸ ਨੂੰ 'ਪਿਆਰ ਦਾ ਪਿੰਡ' ਵੀ ਕਿਹਾ ਜਾਂਦਾ ਹੈ। ਇਹ ਫਰਾਂਸ ਦੇ ਸੈਂਟਰ ਕਲ ਡੀ ਲਾਯਰ ਵਿਚ ਵਸਿਆ ਹੈ। ਖੂਬਸੂਰਤ ਕੁਦਰਤੀ ਨਜ਼ਾਰਿਆਂ ਵਾਲੇ ਇਸ ਪਿੰਡ ਵਿਚ ਹਰੇਕ ਸਾਲ 12-14 ਫਰਵਰੀ ਨੂੰ ਤਿਉਹਾਰ ਜਿਹਾ ਮਾਹੌਲ ਰਹਿੰਦਾ ਹੈ। ਪਿੰਡ ਦੀ ਖਾਸੀਅਤ ਹੈ ਕਿ ਇੱਥੇ ਪਿਆਰ ਰੁੱਖਾਂ ਵਿਚ ਵੱਸਦਾ ਹੈ। ਰੁੱਸਣ-ਮਨਾਉਣ ਤੋਂ ਲੈ ਕੇ ਪਿਆਰ ਦੇ ਇਜ਼ਹਾਰ ਤੱਕ ਦੀ ਕਹਾਣੀ ਇੱਥੋਂ ਦੇ ਰੁੱਖ ਕਹਿੰਦੇ ਹਨ ਜੋ ਲਵਰਸ ਗਾਰਡਨ  (Lovers garden) ਵਿਚ ਲੱਗੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹਨਾਂ 3 ਦਿਨਾਂ ਵਿਚ ਪਿਆਰ ਦਾ ਇਜ਼ਹਾਰ ਕੀਤਾ ਜਾਵੇ ਤਾਂ ਪੱਥਰ ਦਿਲ ਵੀ ਪਿਘਲ ਜਾਂਦਾ ਹੈ।

ਇਕ ਰੁੱਖ ਹੇਠਾਂ ਜੋੜੇ ਕਰਦੇ ਹਨ ਪਿਆਰ ਦਾ ਇਜ਼ਹਾਰ
ਪਿੰਡ ਦਾ ਮਹੱਤਵਪੂਰਨ ਹਿੱਸਾ ਹੈ ਲਵਰਸ ਗਾਰਡਨ। ਇਸ ਬਗੀਚੇ ਵਿਚ ਮੌਜੂਦਾ ਬਰਗਦ ਦੇ ਰੁੱਖ 'ਤੇ ਸੈਂਕੜੇ ਦਿਲ ਦੀਆਂ ਆਕ੍ਰਿਤੀਆਂ ਹਵਾ ਵਿਚ ਉੱਡਦੀਆਂ ਨਜ਼ਰ ਆਉਂਦੀਆਂ ਹਨ। ਜੋ ਹਰੇਕ ਜੋੜੇ ਨੂੰ ਭਾਵੁਕ ਕਰਦੀਆਂ ਹਨ। ਜ਼ਿਆਦਾਤਰ ਜੋੜੇ ਇਸ ਜਗ੍ਹਾ ਨੂੰ ਪ੍ਰਪੋਜ਼ ਕਰਨ ਲਈ ਚੁਣਦੇ ਹਨ। 

ਗਾਰਡਨ ਨੇੜੇ ਹੀ ਸਥਾਨਕ ਬਾਜ਼ਾਰ ਹੈ ਜਿੱਥੇ ਖਾਣ-ਪੀਣ ਦਾ ਸਾਮਾਨ ਮਿਲ ਜਾਂਦਾ ਹੈ। ਜੋਥੇ ਇੱਥੇ ਆਉਂਦੇ ਹਨ ਅਤੇ ਆਪਣਾ ਦਿਨ ਯਾਦਗਾਰ ਬਣਾਉਂਦੇ ਹਨ।

ਪਿਆਰ ਦੀਆਂ ਪਰਚੀਆਂ ਵਾਲਾ ਰੁੱਖ
ਬਗੀਚੇ ਵਿਚ ਮੌਜੂਦ ਰੁੱਖ ਜੋੜਿਆਂ ਦੀ ਪ੍ਰੇਮ ਕਹਾਣੀ ਬਖੂਬੀ ਦੱਸਦੇ ਹਨ। ਜੋੜੇ ਟਹਿਣੀਆਂ 'ਤੇ ਲਵ-ਲੌਕ ਲਗਾ ਕੇ ਚਾਬੀ ਪਾਣੀ ਵਿਚ ਸੁੱਟ ਦਿੰਦੇ ਹਨ। ਕੁਝ ਸਮਾਂ ਪਹਿਲਾਂ ਹੀ ਇਸ ਪਰੰਪਰਾ 'ਤੇ ਰੋਕ ਲਗਾਈ ਗਈ ਹੈ। ਹੁਣ ਜੋੜੇ ਲਵ-ਲੌਕ ਦੀ ਜਗ੍ਹਾ ਲਵ-ਨੋਟਸ ਮਤਲਬ 'ਪਿਆਰ ਦੀ ਪਰਚੀ' ਲਗਾਉਂਦੇ ਹਨ।

ਬਗੀਚੇ ਵਿਚ ਹੀ ਇਕ ਕਸਮਾਂ-ਵਾਅਦਿਆਂ ਦਾ ਰੁੱਖ ਹੈ ਜਿਸ ਨੂੰ Tree of vows ਕਹਿੰਦੇ ਹਨ। ਇਸ 'ਤੇ ਸੈਂਕੜੇ ਲੋਕਾਂ ਨੇ ਆਪਣੇ ਕੰਨਫੈਸ਼ਨ ਮਤਲਬ ਪਿਆਰ ਵਿਚ ਹੋਈਆਂ ਗਲਤੀਆਂ ਦਾ ਮਾਫੀਨਾਮਾ ਲਟਕਾਇਆ ਹੋਇਆ ਹੈ। ਇਸ ਨੂੰ ਲਿਖਣ ਲਈ ਦਿਲ ਦੇ ਆਕਾਰ ਦਾ ਕਾਗਜ਼ ਵਰਤਿਆ ਜਾਂਦਾ ਹੈ।

ਅਜਿਹਾ ਰੁੱਖ ਜਿਸ ਦੀ ਖਾਧੀ ਜਾਂਦੀ ਹੈ ਕਸਮ 
ਇਸ ਬਗੀਚੇ ਵਿਚ ਇਕ ਰੁੱਖ ਅਜਿਹਾ ਵੀ ਹੈ ਜਿੱਥੇ ਜੋੜੇ ਕਸਮ ਖਾਂਦੇ ਹਨ। ਇਹ ਕਸਮ ਪਾਰਟਨਰ ਦੇ ਨਾਲ ਜ਼ਿੰਦਗੀ ਭਰ ਈਮਾਨਦਾਰੀ ਨਾਲ ਰਿਸ਼ਤਾ ਨਿਭਾਉਣ ਦੀ ਹੁੰਦੀ ਹੈ। ਰੁੱਖ ਦਾ ਨਾਮ Tree of internal hearts ਹੈ।

ਕੁਝ ਜੋੜੇ ਇਸ ਰੁੱਖ ਨੇੜੇ ਵਿਆਹ ਦੀਆਂ ਸਾਰੀਆਂ ਰਸਮਾਂ ਅਦਾ ਕਰਦੇ ਹਨ। ਗੁੱਸਾ ਹੋਣ ਦੇ ਬਾਅਦ ਕਈ ਵਾਰ ਉਹ ਪਾਰਟਨਰ ਨੂੰ ਮਨਾਉਣ ਲਈ ਇੱਥੇ ਆਉਂਦੇ ਹਨ।

ਪਿਆਰ ਦੀਆਂ ਚਿੱਠੀਆਂ ਵਾਲਾ ਪੋਸਟ ਆਫਿਸ
ਲੋਕ ਪਿਆਰ ਜ਼ਾਹਰ ਕਰਨ ਲਈ ਪਿੰਡ ਵਿਚ ਰੁੱਖ ਲਗਾਉਂਦੇ ਹਨ। ਇੱਥੇ ਪਹੁੰਚਣ ਵਾਲੇ ਸੈਲਾਨੀ ਵੀ ਇਸ ਰਿਵਾਜ ਦਾ ਹਿੱਸਾ ਬਣਦੇ ਹਨ। ਬਾਗ ਦੇ ਨੇੜੇ ਇਕ ਪੋਸਟ ਆਫਿਸ ਹੈ ਜੋ ਪਿਆਰ ਦੀਆਂ ਚਿੱਠੀਆਂ ਦਾ ਟਿਕਾਣਾ ਹੈ।

ਇਸ ਵਿਚ ਹਰ ਕੋਈ ਲਵ ਲੈਟਰ ਪਾ ਸਕਦਾ ਹੈ ਅਤੇ ਆਪਣੇ ਪਾਰਟਨਰ ਤੱਕ ਪਹੁੰਚਾ ਸਕਦਾ ਹੈ। ਨੇੜੇ ਹੀ ਇਕ ਪੋਸਟ ਆਫਿਸ ਅਤੇ ਸਟਾਂਪ ਵੀ ਆਸਾਨੀ ਨਾਲ ਉਪਲਬਧ ਹੈ।

14 ਫਰਵਰੀ ਨੂੰ ਸੈਂਟ ਵੈਲੇਨਟਾਈਨ ਨੂੰ ਹੋਈ ਸੀ ਸਜ਼ਾ
ਜ਼ਿਆਦਾਤਰ ਜੋੜੇ ਫਰਾਂਸ ਦੇ ਪੈਰਿਸ ਨੂੰ ਪਿਆਰ ਦੇ ਇਜ਼ਹਾਰ ਲਈ ਵਧੀਆ ਜਗ੍ਹਾ ਮੰਨਦੇ ਹਨ ਪਰ ਉਸੇ ਦੇਸ਼ ਦਾ ਸੈਂਟ ਵੈਲੇਨਟਾਈਨ ਵਿਲੇਜ ਤੁਹਾਨੂੰ ਸਹੀ ਅਰਥਾਂ ਵਿਚ ਪਿਆਰ ਦੇ ਰੂਮਾਨੀ ਅਹਿਸਾਸ ਨਾਲ ਰੂਬਰੂ ਕਰਾਉਂਦਾ ਹੈ। ਪੂਰੀ ਦੁਨੀਆ ਸੈਂਟ ਵੈਲੇਨਟਾਈਨ ਦੀ ਸ਼ਹਾਦਤ ਨੂੰ ਪਿਆਰ ਦੇ ਦਿਨ ਦੇ ਰੂਪ ਵਿਚ ਮਨਾਉਂਦੀ ਹੈ। ਇਸ ਦੀ ਸ਼ੁਰੂਆਤ ਇਸੇ ਪਿੰਡ ਵਿਚ ਵਾਪਰੀ ਇਕ ਘਟਨਾ ਨਾਲ ਹੋਈ। 'ਓਰੀਆ ਆਫ ਜੈਕੋਬਸ ਡੀ ਵਾਰਜਿਨ' ਨਾਮ ਦੀ ਕਿਤਾਬ ਦੇ ਮੁਤਾਬਕ ਇਕ ਸਮਾਂ ਇੱਥੋਂ ਦੇ ਸਮਰਾਟ ਕਲਾਡੀਅਸ ਦਾ ਮੰਨਣਾ ਸੀ ਕਿ ਕੁਆਰੇ ਪੁਰਸ਼ ਵਿਆਹੇ ਪੁਰਸ਼ਾਂ ਦੀ ਤੁਲਨਾ ਵਿਚ ਜ਼ਿਆਦਾ ਚੰਗੇ ਫੌਜੀ ਬਣ ਸਕਦੇ ਹਨ। ਅਜਿਹੇ ਵਿਚ ਉਸ ਨੇ ਫੌਜੀਆਂ ਅਤੇ ਅਧਿਕਾਰੀਆਂ ਦੇ ਵਿਆਹ ਕਰਨ 'ਤੇ ਰੋਕ ਲਗਾ ਦਿੱਤੀ। 

ਉਸ ਸਮੇਂ ਸੈਂਟ ਵੈਲੇਨਟਾਈਨ ਇਕ ਪਾਦਰੀ ਸਨ ਅਤੇ ਉਹਨਾਂ ਨੇ ਇਸ ਸੰਦੇਸ਼ ਦਾ ਵਿਰੋਧ ਕੀਤਾ। ਸੈਂਟ ਵੈਲੇਨਟਾਈਨ ਨੇ ਫੌਜੀਆਂ ਅਤੇ ਅਧਿਕਾਰੀਆਂ ਦੇ ਗੁਪਤ ਵਿਆਹ ਕਰਵਾਏ। ਕਲਾਡੀਅਸ ਨੂੰ ਜਦੋਂ ਇਸ ਦੀ ਜਾਣਕਾਰੀ ਹੋਈ ਤਾਂ ਸੈਂਟ ਦੇ ਵਿਰੁੱਧ ਮੌਤ ਦਾ ਫਰਮਾਨ ਜਾਰੀ ਕਰ ਦਿੱਤਾ। 14 ਫਰਵਰੀ 269 ਨੂੰ ਸੈਂਟ ਵੈਲੇਨਟਾਈਨ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ।ਪਿੰਡ ਵਿਚ ਇਹ ਮਾਨਤਾ ਹੈ ਕਿ ਫਾਂਸੀ ਤੋਂ ਪਹਿਲਾਂ ਸੈਂਟ ਵੈਲੇਨਟਾਈਨ ਨੇ ਆਪਣੀ ਨੇਤਰਹੀਣ ਬੇਟੀ ਜੈਕੋਬਸ ਨੂੰ ਆਪਣੀਆਂ ਅੱਖਾਂ ਦਾਨ ਕਰ ਦਿੱਤੀਆਂ ਸਨ। ਇਸ ਦੇ ਨਾਲ ਹੀ ਉਹਨਾਂ ਨੇ ਬੇਟੀ ਨੂੰ ਇਕ ਚਿੱਠੀ ਵੀ ਦਿੱਤੀ, ਜਿਸ ਦੇ ਅਖੀਰ ਵਿਚ ਲਿਖਿਆ ਸੀ ਕਿ ਤੁਹਾਡਾ ਵੈਲੇਨਟਾਈਨ। ਇੱਥੋਂ ਹੀ ਕਿਸੇ ਆਪਣੇ ਖਾਸ ਨੂੰ ਵੈਲੇਨਟਾਈਨ ਕਹਿਣ ਦਾ ਰਿਵਾਜ ਸ਼ੁਰੂ ਹੋਇਆ।
 

Vandana

This news is Content Editor Vandana