ਉਜ਼ਬੇਕਿਸਤਾਨ ਨੇ 15 ਅਗਸਤ ਤੱਕ ਵਧਾਈ ਤਾਲਾਬੰਦੀ

07/27/2020 1:54:49 PM

ਤਾਸ਼ਕੰਦ- ਉਜ਼ਬੇਕਿਸਤਾਨ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਣ ਲਈ ਦੇਸ਼ ਵਿਚ ਲੱਗੀ ਤਾਲਾਬੰਦੀ ਨੂੰ 15 ਅਗਸਤ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਕੋਰੋਨਾ ਵਾਇਰਸ ਕਮੇਟੀ ਨੇ ਦੱਸਿਆ ਕਿ ਇੱਥੇ 10 ਜੁਲਾਈ ਤੋਂ ਇਕ ਅਗਸਤ ਤੱਕ ਲਾਕਡਾਊਨ ਦਾ ਦੂਜਾ ਪੜਾਅ ਲਾਗੂ ਹੋਇਆ ਸੀ, ਜਿਸ ਵਿਚ ਸਾਰੇ ਬਾਜ਼ਾਰ, ਕੈਫੇ, ਪਾਰਕ, ਸਿੱਖਿਆ ਸੰਸਥਾਨ ਅਤੇ ਵਿਆਹ ਸਮਾਰੋਹਾਂ 'ਤੇ ਪਾਬੰਦੀ ਲੱਗੀ ਸੀ।

ਪਿਛਲੇ ਕੁਝ ਹਫਤਿਆਂ ਤੋਂ ਇੱਥੇ ਰੋਜ਼ ਕੋਰੋਨਾ ਦੇ 500 ਦੇ ਤਕਰੀਬਨ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਦੇ ਬਾਅਦ ਇੱਥੋਂ ਦੇ ਰਾਸ਼ਟਰਪਤੀ ਸ਼ਵਕਤ ਮਿਜ਼ਯੋਰਯਵ ਨੇ ਇਸ ਹਫਤੇ ਦੀ ਸ਼ੁਰੂਆਤ ਵਿਚ ਸਰਕਾਰ ਦੀ ਤਾਲਾਬੰਦੀ ਨੂੰ ਇਕ ਅਗਸਤ ਦੇ ਬਾਅਦ ਵੀ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ। 
ਉਜ਼ਬੇਕਿਸਤਾਨ ਵਿਚ ਕੋਰੋਨਾ ਦੇ ਹੁਣ ਤੱਕ 20,226 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦਕਿ ਇੱਥੇ ਇਸ ਨਾਲ 112 ਲੋਕਾਂ ਦੀ ਮੌਤ ਹੋਈ ਹੈ।

Lalita Mam

This news is Content Editor Lalita Mam