ਉਜ਼ਬੇਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਦੀ ਧੀ ਨੇ 1.2 ਅਰਬ ਡਾਲਰ ਸਰਕਾਰ ਨੂੰ ਕੀਤੇ ਵਾਪਸ

06/26/2019 8:55:32 AM

ਤਾਸ਼ਕੰਦ– ਜੇਲ ਵਿਚ ਬੰਦ ਉਜ਼ਬੇਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਦੀ ਬੇਟੀ ਗੁਲਨਾਰਾ ਕਾਰੀਮੋਵਾ ਨੇ ਆਪਣੀ ਰਿਹਾਈ ਦੀ ਮੰਗ ਕਰਦੇ ਹੋਏ ਕਿਹਾ ਕਿ ਉਸ ਨੇ 1.2 ਅਰਬ ਡਾਲਰ ਦੀ ਰਕਮ ਸਰਕਾਰ ਨੂੰ ਵਾਪਸ ਕਰ ਦਿੱਤੀ ਹੈ।

ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਇਸਲਾਮ ਕਾਰੀਮੋਵਾ ਦੀ ਬੇਟੀ ਗੁਲਨਾਰਾ ਨੂੰ 2017 ਵਿਚ ਸਥਾਨਕ ਅਦਾਲਤ ਨੇ 10 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਦੋਸ਼ ਹੈ ਕਿ ਉਸ ਨੇ ਭ੍ਰਿਸ਼ਟਾਚਾਰ ਜ਼ਰੀਏ ਕਮਾਏ 686 ਮਿਲੀਅਨ ਡਾਲਰ ਵਿਦੇਸ਼ੀ ਬੈਂਕਾਂ ਵਿਚ ਜਮ੍ਹਾ ਕਰਾਏ ਹੋਏ ਹਨ।