ਵਾਸ਼ਿੰਗਟਨ ''ਚ ਉਈਗਰ ਮੁਸਲਮਾਨ ਭਾਈਚਾਰੇ ਨੇ ਚੀਨ ਖਿਲਾਫ਼ ਕੀਤਾ ਪ੍ਰਦਰਸ਼ਨ

08/31/2020 12:47:10 PM

ਵਾਸ਼ਿੰਗਟਨ- ਉਈਗਰ ਮੁਸਲਮਾਨਾਂ ਨੇ ਵਾਸ਼ਿੰਗਟਨ ਵਿਚ ਅਮਰੀਕੀ ਸੂਬਾ ਵਿਭਾਗ ਦੇ ਅੱਗੇ ਪ੍ਰਦਰਸ਼ਨ ਕੀਤਾ ਤੇ ਚੀਨ ਵਲੋਂ ਹੋ ਰਹੀ ਵਧੀਕੀ ਦਾ ਵਿਰੋਧ ਕੀਤਾ। ਉੱਤਰੀ ਤੁਰਕਸਤਾਨ ਦੇ ਝੰਡੇ ਦੇ ਰੰਗ ਵਿਚ ਬਣੇ ਮਾਸਕ ਪਾ ਕੇ ਪ੍ਰਦਰਸ਼ਨਕਾਰੀਆਂ ਨੇ ਉਈਗਰਾਂ ਦੀ ਹੋ ਰਹੀ ਨਸਲਕੁਸ਼ੀ ਦਾ ਵਿਰੋਧ ਕੀਤਾ। ਉਨ੍ਹਾਂ ਨੇ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕੀਤਾ। 
'ਬਲੈਕ ਲਾਈਵਜ਼ ਮੈਟਰ' ਦੀ ਤਰਜ਼ 'ਤੇ ਪ੍ਰਦਰਸ਼ਨਕਾਰੀ 'ਉਈਗਰ ਲਾਈਵਜ਼ ਮੈਟਰ' ਦੇ ਪੋਸਟਰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ। ਇਸ ਵਿਚ ਬੱਚਿਆਂ ਨੇ ਵੀ ਹਿੱਸਾ ਲਿਆ ਤੇ ਉੱਤਰੀ ਤੁਰਕਸਤਾਨ ਨੂੰ ਆਜ਼ਾਦ ਦੇਸ਼ ਵਜੋਂ ਤਵੱਜੋ ਦੇਣ ਦੀ ਮੰਗ ਕੀਤੀ। 

ਉਈਗਰ ਕਾਰਕੁੰਨ ਹੈਦਰ ਜੈਨ ਨੇ ਇਸ ਪ੍ਰਦਰਸ਼ਨ ਵਿਚ ਹਿੱਸਾ ਲਿਆ ਤੇ ਵਿਸ਼ਵ ਭਰ ਦੇ ਉਈਗਰਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦਾ ਸਾਥ ਦੇਣ। 
ਜ਼ਿਕਰਯੋਗ ਹੈ ਕਿ ਚੀਨ ਤੋਂ ਪਰੇਸ਼ਾਨ ਹੋਏ ਲੋਕ ਅਮਰੀਕਾ ਸਣੇ ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਸ਼ਰਣ ਲੈ ਕੇ ਬੈਠੇ ਹਨ। ਚੀਨ ਵਿਚ ਉਈਗਰ ਲੋਕਾਂ ਦੀ ਹਾਲਤ ਤਰਸਯੋਗ ਬਣੀ ਹੈ। ਇਨ੍ਹਾਂ ਲੋਕਾਂ ਉੱਤੇ ਤਸ਼ੱਦਦ ਕੀਤੇ ਜਾ ਰਹੇ ਹਨ ਅਤੇ ਗੁਲਾਮ ਬਣਾਇਆ ਗਿਆ ਹੈ। ਉਨ੍ਹਾਂ ਦਾ ਕਤਲ ਕੀਤਾ ਜਾਂਦਾ ਹੈ। 3 ਲੱਖ ਧਾਰਮਿਕ ਘੱਟ ਗਿਣਤੀ ਲੋਕਾਂ ਨੂੰ ਜੇਲ੍ਹਾਂ ਵਿਚ ਸੁੱਟ ਕੇ ਜਾਂ ਲੇਬਰ ਕੈਂਪਾਂ ਵਿਚ ਕੰਮ ਕਰਵਾਉਣ ਲਈ ਕੁੱਟਿਆ-ਮਾਰਿਆ ਜਾਂਦਾ ਹੈ। 
 

Lalita Mam

This news is Content Editor Lalita Mam