'ਕਿਸੇ ਵੀ ਟੀਕੇ ਦੇ ਸੁਰੱਖਿਅਤ ਸਾਬਿਤ ਹੋਣ ਤੋਂ ਪਹਿਲਾਂ ਵਰਤੋਂ ਦੀ ਸਿਫਾਰਿਸ਼ ਨਹੀਂ ਕੀਤੀ ਜਾਵੇਗੀ'

09/05/2020 2:14:12 AM

ਲੰਡਨ (ਏ.ਪੀ.)- ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਦੇ ਮੁਖੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਸੁਰੱਖਿਅਤ ਅਤੇ ਪ੍ਰਭਾਵੀ ਸਾਬਿਤ ਹੋਣ ਤੋਂ ਪਹਿਲਾਂ ਕਿਸੇ ਵੀ ਕੋਵਿਡ-19 ਟੀਕੇ ਦੀ ਵਰਤੋਂ ਦੀ ਸਿਫਾਰਿਸ਼ ਨਹੀਂ ਕਰੇਗੀ। ਹਾਲਾਂਕਿ, ਚੀਨ ਅਤੇ ਰੂਸ ਨੇ ਵਿਆਪਕ ਵਰਤੋਂ ਦੀ ਸਮਾਪਤੀ ਹੋਣ ਤੋਂ ਪਹਿਲਾਂ ਹੀ ਆਪਣੇ ਟੀਕੇ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਡਬਲਿਊ.ਐੱਚ.ਓ. ਦੇ ਮੁਖੀ ਟੇਡ੍ਰੋਸ ਗੇਬ੍ਰੇਯਸੁਸ ਨੇ ਸ਼ੁੱਕਰਵਾਰ ਨੂੰ ਪ੍ਰੈਸ ਵਾਰਤਾ ਵਿਚ ਕਿਹਾ ਕਿ ਟੀਕੀਆਂ ਦੀ ਵਰਤੋਂ ਦਹਾਕਿਆਂ ਤੋਂ ਸਫਲਤਾਪੂਰਵਕ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਚੇਚਕ ਅਤੇ ਪੋਲੀਓ ਦੇ ਖਾਤਮੇ ਵਿਚ ਇਨ੍ਹਾਂ ਦੇ ਯੋਗਦਾਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਂ ਜਨਤਾ ਨੂੰ ਆਸਵੰਦ ਕਰਨਾ ਚਾਹਾਂਗਾ ਕਿ ਡਬਲਿਊ.ਐੱਚ.ਓ. ਇਕ ਅਜਿਹੇ ਟੀਕੇ ਦੀ ਹਮਾਇਤ ਨਹੀਂ ਕਰੇਗਾ ਜੋ ਪ੍ਰਭਾਵੀ ਅਤੇ ਸੁਰੱਖਿਅਤ ਨਹੀਂ ਹੈ।


Sunny Mehra

Content Editor

Related News