ਸ਼ਾਪਿੰਗ ਦੌਰਾਨ ਮੋਬਾਈਲ ਦੀ ਵਰਤੋਂ ਨਾਲ ਤੁਹਾਡੀ ਜੇਬ ਨੂੰ ਲੱਗ ਸਕਦੈ ਝਟਕਾ

05/09/2019 4:52:51 PM

ਨਿਊਯਾਰਕ (ਏਜੰਸੀ)- ਜੋ ਲੋਕ ਖਰੀਦਦਾਰੀ ਦੌਰਾਨ ਮੋਬਾਇਲ ਫੋਨ 'ਤੇ ਗੱਲਬਾਤ ਕਰਦੇ ਹਨ ਜਾਂ ਗਾਣੇ ਸੁਣਨ ਵਿਚ ਰੁੱਝੇ ਰਹਿੰਦੇ ਹਨ ਉਹ ਅਕਸਰ ਜੋ ਸਾਮਾਨ ਲੈਣਾ ਚਾਹੁੰਦੇ ਹਨ ਉਸ ਨੂੰ ਭੁੱਲ ਕੇ ਹੋਰ ਸਮੱਗਰੀਆਂ ਦੀ ਖਰੀਦ ਕਰਨਾ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਦੀ ਖਰੀਦਦਾਰੀ ਪਹਿਲਾਂ ਤੋਂ ਤੈਅ ਨਹੀਂ ਹੁੰਦੀ ਹੈ ਅਤੇ ਇਸ ਨਾਲ ਉਨ੍ਹਾਂ ਦਾ ਬਜਟ ਵੀ ਗੜਬੜਾ ਜਾਂਦਾ ਹੈ। ਇਕ ਖੋਜ ਵਿਚ ਇਹ ਦਾਅਵਾ ਕੀਤਾ ਗਿਆ ਹੈ।
ਅਮਰੀਕਾ ਦੀ ਫੇਅਰ ਫੀਲਡ ਯੂਨੀਵਰਸਿਟੀ ਦੇ ਮਾਈਕਲ ਸਿਨੀਯਡਰਾ ਕਹਿੰਦੀ ਹੈ ਇਸ ਖੋਜ ਵਿਚ ਸਾਨੂੰ ਇਹ ਪਤਾ ਲੱਗਾ ਹੈ ਕਿ ਮੋਬਾਈਲ ਫੋਨ ਦੀ ਵਰਤੋਂ ਕਰਨ ਨਾਲ ਸ਼ਾਪਿੰਗ 'ਤੇ ਵੀ ਨਾ ਪੱਖੀ ਪ੍ਰਭਾਵ ਪੈਂਦਾ ਹੈ। ਇਹ ਉਪਭੋਗਤਾਵਾਂ ਦੇ ਵਰਤਾਓ ਦੀਆਂ ਮਾਨਤਾਵਾਂ ਦੇ ਠੀਕ ਉਲਟ ਹੈ। ਇਹ ਅਧਿਐਨ ਅਕੈਡਮੀ ਆਫ ਮਾਰਕੀਟਿੰਗ ਸਾਇੰਸ ਨਾਮਕ ਜਨਰਲ ਵਿਚ ਪ੍ਰਕਾਸ਼ਿਤ ਹੋਇਆ ਹੈ। ਇਸ ਅਧਿਐਨ ਲਈ ਖੋਜਕਰਤਾਵਾਂ ਨੇ ਖਰੀਦਦਾਰੀ ਦੌਰਾਨ 230 ਤੋਂ ਜ਼ਿਆਦਾ ਉਪਭੋਗਤਾਵਾਂ ਦੇ ਵਰਤਾਓ ਦਾ ਅਧਿਐਨ ਕੀਤਾ। ਇਸ ਵਿਚ ਉਨ੍ਹਾਂ ਨੇ ਪਤਾ ਲਗਾਇਆ ਕਿ ਜੋ ਲੋਕ ਫੋਨ 'ਤੇ ਬਹੁਤ ਜ਼ਿਆਦਾ ਰੁਝੇ ਰਹਿੰਦੇ ਹਨ ਉਨ੍ਹਾਂ ਦੀ ਖਰੀਦਦਾਰੀ ਪਹਿਲਾਂ ਤੋਂ ਤੈਅ ਰਹਿੰਦੀ ਹੈ। ਉਹ ਅਕਸਰ ਭੁੱਲ ਜਾਂਦੇ ਹਨ ਕਿ ਕੀ ਲੈਣ ਆਏ ਸਨ।ਸਿਨੀਯਡਰਾ ਨੇ ਕਿਹਾ ਕਿ ਜ਼ਿਆਦਾਤਰ ਉਪਭੋਗਤਾਵਾਂ ਲਈ ਮੋਬਾਈਲ ਫੋਨ ਬਹੁਤ ਖਤਰਨਾਕ ਹੈ। ਸਾਡੀ ਖੋਜ ਉਪਭੋਗਤਾਵਾਂ ਨੂੰ ਆਪਣੀ ਇਸ ਪ੍ਰਵਿਰਤੀ ਨੂੰ ਬਦਲਣ ਲਈ ਜ਼ੋਰ ਦੇ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਡਿਵਾਈਸ ਦੇ ਹਾਂ ਪੱਖੀ ਅਤੇ ਨਾ ਪੱਖੀ ਪ੍ਰਭਾਵ ਹੁੰਦੇ ਹਨ ਪਰ ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਸਾਡੇ ਜੀਵਨ 'ਤੇ ਕਿੰਨਾ ਪ੍ਰਭਾਵ ਪੈ ਰਿਹਾ ਹੈ।

Sunny Mehra

This news is Content Editor Sunny Mehra