USA ''ਚ ਇਕ ਹੋਰ ਦਸਤਾਰਧਾਰੀ ਸਿੱਖ ਬਣਿਆ ਡਿਪਟੀ ਸ਼ੈਰਿਫ

01/13/2020 3:24:53 PM

ਵਾਸ਼ਿੰਗਟਨ ,(ਰਾਜ ਗੋਗਨਾ)— ਬੀਤੇ ਦਿਨ ਅਮਰੀਕਾ ਦੇ ਸ਼ਹਿਰ ਸਿਆਟਲ ਦੀ ਕਿੰਗ ਕਾਉਂਟੀ ਵਿਖੇ ਇਕ ਹੋਰ ਸਿੱਖ ਨੌਜਵਾਨ ਤੇਜਿੰਦਰ ਸਿੰਘ ਦੀ ਡਿਪਟੀ ਸ਼ੈਰਿਫ ਵਜੋਂ ਨਿਯੁਕਤੀ ਹੋਈ ਹੈ ਜੋ ਭਾਈਚਾਰੇ ਲਈ ਇੱਕ ਮਾਣ ਵਾਲੀ ਗੱਲ ਹੈ। ਸਿੱਖ ਨੌਜਵਾਨਾਂ ਦਾ ਉੱਤਰੀ ਅਮਰੀਕਾ 'ਚ ਪੁਲਸ ਫੋਰਸਾਂ ਵਿੱਚ ਵੱਧ ਰਿਹਾ ਰੁਝਾਨ ਇੱਕ ਚੰਗਾ ਸੰਕੇਤ ਮੰਨਿਆ ਜਾ ਸਕਦਾ ਹੈ ।

ਦੱਸਣਯੋਗ ਹੈ ਕਿ ਇਸ ਤੋ ਪਹਿਲਾਂ ਸ਼ਹੀਦ ਡਿਪਟੀ ਸ਼ੈਰਿਫ ਸੰਦੀਪ ਸਿੰਘ ਨੇ ਆਪਣੀ ਸ਼ਹਾਦਤ ਨਾਲ ਸਾਰੇ ਅਮਰੀਕਾ ਨੂੰ ਝੰਜੋੜ ਕੇ ਰੱਖ ਦਿੱਤਾ ਸੀ।ਉਮੀਦ ਕਰਦੇ ਹਾਂ ਕਿ ਡਿਪਟੀ ਸ਼ੈਰਿਫ ਤੇਜਿੰਦਰ ਸਿੰਘ ਸਿੱਖ ਕੌਮ ਦਾ ਮਾਣ ਹੋਰ ਵੀ ਵਧਾਵੇਗਾ ਤੇ ਹੋਰ ਵੀ ਨੌਜਵਾਨ ਪੁਲਸ ਫੋਰਸ ਵਿੱਚ ਭਰਤੀ ਹੋਣ ਵੱਲ ਗੌਰ ਕਰਨਗੇ । ਗੌਰਤਲਬ ਹੈ ਕਿ ਅਮਰੀਕਾ ਕੈਨੇਡਾ ਦੀਆਂ ਫੌਜਾਂ ਵਿੱਚ ਵੀ ਵੱਡੀ ਗਿਣਤੀ 'ਚ ਸਿੱਖ ਨੌਜਵਾਨ ਸੇਵਾ ਦੇ ਰਹੇ ਹਨ ਤੇ ਕੈਨੇਡਾ ਦਾ ਰੱਖਿਆ ਮੰਤਰੀ ਵੀ ਸਿੱਖ ਭਾਈਚਾਰੇ ਤੋਂ ਹਨ ।