ਸਪੇਸ 'ਚ ਹੋਇਆ ਪਹਿਲਾ ਅਪਰਾਧ, ਜਾਂਚ 'ਚ ਜੁਟੀ ਨਾਸਾ

08/25/2019 12:15:04 PM

ਵਾਸ਼ਿੰਗਟਨ (ਬਿਊਰੋ)— ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਸਪੇਸ ਵਿਚ ਪਹਿਲਾ ਅਪਰਾਧ ਰਿਪੋਰਟ ਕਰਨ ਦਾ ਦਾਅਵਾ ਕੀਤਾ ਹੈ। ਪੁਲਾੜ ਏਜੰਸੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬਾਹਰੀ ਸਪੇਸ ਵਿਚ ਅਪਰਾਧ ਦਾ ਇਹ ਪਹਿਲਾ ਮਾਮਲਾ ਹੋ ਸਕਦਾ ਹੈ। ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਪੁਲਾੜ ਯਾਤਰੀ ਐਨੀ ਮੈਕਕਲੇਨ 'ਤੇ ਦੋਸ਼ ਹੈ ਕਿ ਉਸ ਨੇ ਅੰਤਰਰਾਸ਼ਟਰੀ ਪੁਲਾੜ ਸਟੇਸਨ (ISS) 'ਤੇ 6ਵੇਂ ਮਹੀਨੇ ਦੇ ਮਿਸ਼ਨ ਦੌਰਾਨ ਆਪਣੇ ਸਾਬਕਾ ਪਾਰਟਨਰ ਦੇ ਨਿੱਜੀ ਬੈਂਕ ਖਾਤਿਆਂ ਨੂੰ ਹੈਕ ਕੀਤਾ ਹੈ। 

ਮੈਕਕਲੇਨ ਨੇ ਆਪਣੇ ਸਾਬਕਾ ਪਤੀ ਦੇ ਨਿੱਜੀ ਵਿੱਤੀ ਰਿਕਾਰਡ ਦੀ ਪਛਾਣ ਕੀਤੀ ਅਤੇ ਚੋਰੀ ਨਾਲ ਬੈਂਕ ਰਿਪੋਰਟ ਤੱਕ ਐਕਸੇਸ ਕੀਤਾ। ਏਜੰਸੀ ਮੁਤਾਬਕ ਪੁਲਾੜ ਯਾਤਰੀ ਦੇ ਸਾਬਕਾ ਪਾਰਟਨਰ ਸਨਰ ਵਾਰਡੇਨ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਫੈਡਰਲ ਟਰੇਡ ਕਮਿਸ਼ਨ ਵਿਚ ਇਕ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੂੰ ਪਤਾ ਚੱਲਿਆ ਕਿ ਮੈਕਕਲੇਨ ਨੇ ਬਿਨਾਂ ਉਨ੍ਹਾਂ ਦੀ ਇਜਾਜ਼ਤ ਦੇ ਉਨ੍ਹਾਂ ਦੇ ਬੈਂਕ ਖਾਤੇ ਨੂੰ ਐਕਸੈਸ ਕੀਤਾ। ਉੱਥੇ ਵਾਰਡੇਨ ਦੇ ਪਰਿਵਾਰ ਨੇ ਨਾਸਾ ਦੇ ਆਫਿਸ ਆਫ ਇੰਸਪਕੈਰਟਰ ਜਨਰਲ ਨੂੰ ਇਕ ਵੱਖਰੀ ਸ਼ਿਕਾਇਤ ਦਰਜ ਕਰਵਾਈ। ਜੇਕਰ ਦੋਸ਼ ਸਾਬਤ ਹੁੰਦਾ ਹੈ ਤਾਂ ਇਹ ਸਪੇਸ ਵਿਚ ਕੀਤਾ ਗਿਆ ਪਹਿਲਾ ਅਪਰਾਧ ਹੋਵੇਗਾ। 

ਮੈਕਕਲੇਨ ਦੇ ਵਕੀਲ ਨੇ ਕਿਹਾ ਕਿ ਪੁਲਾੜ ਯਾਤਰੀ ਨੇ ਕੁਝ ਗਲਤ ਨਹੀਂ ਕੀਤਾ ਹੈ। ਜੋੜੇ ਦੇ ਸੰਯੁਕਤ ਵਿੱਤ ਦੀ ਨਿਗਰਾਨੀ ਲਈ ਆਈ.ਐੱਸ.ਐੱਸ. 'ਤੇ ਰਹਿੰਦੇ ਹੋਏ ਮੈਕਕਲੇਨ ਨੇ ਬੈਂਕ ਰਿਕਾਰਡ ਐਕਸੈਸ ਕੀਤਾ। ਆਪਣੇ ਰਿਸ਼ਤੇ ਦੌਰਾਨ ਅਜਿਹਾ ਉਹ ਪਹਿਲਾਂ ਵੀ ਕਰ ਚੁੱਕੀ ਹੈ। ਨਾਸਾ ਦੇ ਜਾਂਚ ਕਰਤਾਵਾਂ ਨੇ ਦੋਹਾਂ ਔਰਤਾਂ ਨਾਲ ਸੰਪਰਕ ਕੀਤਾ ਹੈ।

ਗੌਰਤਲਬ ਹੈ ਕਿ ਜੂਨ ਵਿਚ ਧਰਤੀ 'ਤੇ ਪਰਤਣ ਵਾਲੀ ਮੈਕਕਲੇਨ ਨੂੰ ਕਾਫੀ ਪ੍ਰਸ਼ੰਸਾ ਮਿਲੀ ਸੀ ਅਤੇ ਇਤਿਹਾਸਿਕ 'ਆਲ ਵੂਮਨ ਸਪੇਸ ਵਾਕ' ਲਈ ਦੋ ਔਰਤਾਂ ਵਿਚੋਂ ਇਕ ਮੈਕਕਲੇਨ ਨੂੰ ਚੁਣੇ ਜਾਣ 'ਤੇ ਉਨ੍ਹਾਂ ਦੀ ਕਾਫੀ ਚਰਚਾ ਵੀ ਹੋਈ ਸੀ। ਪਰ ਨਾਸਾ ਨੇ ਮਾਰਚ ਵਿਚ ਚੰਗੀ ਤਰ੍ਹਾਂ ਫਿਟ ਹੋਣ ਵਾਲੇ ਸਪੇਸ ਸੂਟ ਦੀ ਕਮੀ ਕਾਰਨ ਪ੍ਰਸਤਾਵਿਤ ਸਪੇਸ ਵਾਕ ਨੂੰ ਖਾਰਿਜ ਕਰ ਦਿੱਤਾ ਸੀ। ਨਾਸਾ ਦਾ ਇਹ ਪਹਿਲਾ ਮਾਮਲਾ ਹੈ ਜਦੋਂ ਕਿਸੇ ਵਿਗਿਆਨੀ 'ਤੇ ਇਸ ਤਰ੍ਹਾਂ ਦੇ ਦੋਸ਼ ਲੱਗੇ ਹਨ।

Vandana

This news is Content Editor Vandana