US ਸਾਂਸਦ ਨੇ ਕੀਤੀ ਭਾਰਤ ਦੀ ਤਾਰੀਫ, ਕਿਹਾ-''ਕੋਰੋਨਾ ਨਾਲ ਲੜਾਈ ''ਚ ਲੀਡਰ ਬਣ ਕੇ ਉਭਰਿਆ''

05/01/2020 5:58:14 PM

ਵਾਸ਼ਿੰਗਟਨ (ਬਿਊਰੋ): ਇਕ ਅਮਰੀਕੀ ਸਾਂਸਦ ਨੇ ਕੋਰੋਨਾਵਾਇਰਸ ਵਿਰੁੱਧ ਲੜਾਈ ਵਿਚ ਭਾਰਤ ਦੇ ਯੋਗਦਾਨ ਦੀ ਤਾਰੀਫ ਕੀਤੀ ਹੈ। ਤਾਰੀਫ ਕਰਦਿਆਂ ਅਮਰੀਕੀ ਸਾਂਸਦ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਵਿਰੁੱਧ ਲੜਾਈ ਵਿਚ ਭਾਰਤ ਇਕ ਲੀਡਰ ਦੇ ਤੌਰ 'ਤੇ ਉਭਰਿਆ ਹੈ। ਉਹਨਾਂ ਨੇ ਅਮਰੀਕਾ ਨੂੰ ਹਾਈਡ੍ਰੋਕਸੀਕਲੋਰੋਕਵਿਨ ਦੀ ਵੱਡੀ ਮਾਤਰਾ ਵਿਚ ਮਹੱਤਵਪਰੂਣ ਸਪਲਾਈ ਲਈ ਭਾਰਤ ਦੀ ਤਾਰੀਫ ਕੀਤੀ। 

ਅਮਰੀਕੀ ਸਾਂਸਦ ਜੌਰਜ ਹੋਲਡਿੰਗ ਨੇ ਕਿਹਾ,''ਭਾਰਤ ਗਣਰਾਜ ਅਮਰੀਕਾ ਦੇ ਸਭ ਤੋਂ ਕਰੀਬੀ ਅਤੇ ਮਹੱਤਵਪੂਰਣ ਸਾਥੀਆਂ ਵਿਚੋਂ ਇਕ ਹੈ ਅਤੇ ਸਾਡੇ ਰਿਸ਼ਤਿਆਂ ਨੇ ਹਮੇਸ਼ਾ ਵਾਸ਼ਿੰਗਟਨ, ਡੀ.ਸੀ. ਵਿਚ ਦੋ ਦਲੀ ਸਮਰਥਨ ਦਾ ਆਨੰਦ ਲਿਆ ਹੈ। ਮੈਂ ਸ਼ੁਕਰਗੁਜ਼ਾਰ ਹਾਂ ਕਿ ਭਾਰਤ ਨੇ ਕੋਰੋਨਾਵਾਇਰਸ ਵਿਰੁੱਧ ਲੜਾਈ ਵਿਚ ਇਕ ਲੀਡਰ ਦੇ ਤੌਕ 'ਤੇ ਕਦਮ ਰੱਖਿਆ ਹੈ। ਮੈਨੂੰ ਖੁਸ਼ੀ ਹੈ ਕਿ ਇਸ ਮਹਾਮਾਰੀ ਦੌਰਾਨ ਸਾਡੇ ਵਿਚ ਵਿਸ਼ੇਸ਼ ਹਿੱਸੇਦਾਰੀ ਮਜ਼ਬੂਤ ਬਣੀ ਹੋਈ ਹੈ।'' ਇੱਥੇ ਦੱਸ ਦਈਏ ਕਿ ਹੋਲਡਿੰਗ ਭਾਰਤ ਅਤੇ ਭਾਰਤੀ-ਅਮਰੀਕੀਆਂ 'ਤੇ ਕਾਕਸ ਦੇ ਸਹਿ-ਪ੍ਰਧਾਨ ਵੀ ਹਨ।

ਉੱਥੇ ਦੂਜੇ ਪਾਸੇ ਉੱਤਰੀ ਕੈਰੋਲੀਨਾ ਦੇ ਪ੍ਰਭਾਵਸ਼ਾਲੀ ਰੀਪਬਲਿਕਨ ਸਾਂਸਦ ਨੇ ਵੀ ਅਮਰੀਕਾ ਵਿਚ ਕੋਰੋਨਾ ਮਹਾਮਾਰੀ ਦੇ ਦੌਰਾਨ ਭਾਰਤੀ-ਅਮਰੀਕੀ ਗੈਰ ਲਾਭਾਕਰੀ ਸੰਗਠਨਾਂ ਅਤੇ ਭਾਈਚਾਰਕ ਸੰਗਠਨਾਂ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਤਾਰੀਫ ਕੀਤੀ। ਸਾਂਸਦ ਨੇ ਕਿਹਾ ਕਿ ਅਮਰੀਕੀ ਧਰਤੀ 'ਤੇ ਸੇਵਾ ਇੰਟਰਨੈਸ਼ਨਲ (ਭਾਰਤ ਆਧਾਰਿਤ ਸੇਵਾ ਸੰਗਠਨ) ਮਾਸਕ ਅਤੇ ਭੋਜਨ ਵੰਡਣ ਲਈ ਅਣਥੱਕ ਕੰਮ ਕਰ ਰਿਹਾ ਹੈ। ਇਸ ਦੇ ਨਾਲ ਹੀ ਉਹ ਇਹ ਵੀ ਯਕੀਨੀ ਕਰ ਰਿਹਾ ਹੈ ਕਿ ਲੋੜਵੰਦਾਂ ਨੂੰ ਭੋਜਨ ਅਤੇ ਦਵਾਈ ਮਿਲੇ। ਰੀਪਬਲਿਨਕ ਸਾਂਸਦ ਨੇ ਕਿਹਾ,''ਅਪ੍ਰੈਲ ਦੀ ਸ਼ੁਰੂਆਤ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਪੱਧਰੀ ਲਾਕਡਾਊਨ ਦੇ ਵਿਚ ਅੰਤਰਰਾਸ਼ਟਰੀ ਵਪਾਰ ਦੇ ਸਾਹਮਣੇ ਆ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਇਕੱਠੇ ਮਿਲ ਕੇ ਕੰਮ ਕੀਤਾ। ਉਦੋਂ ਤੋਂ ਭਾਰਤ ਨੇ ਅਮਰੀਕਾ ਨੂੰ ਹਾਈਡ੍ਰੋਕਸੀਕਲੋਰੋਕਵਿਨ ਦੀ ਵੱਡੀ ਖੇਪ ਜਿਹੀ ਮਹੱਤਵਪੂਰਣ ਸਮੱਗਰੀ ਮੁਹੱਈਆ ਕਰਵਾਈ।''

ਪੜ੍ਹੋ ਇਹ ਅਹਿਮ ਖਬਰ- ਪੂਰੀ ਜਾਣਕਾਰੀ ਦੇ ਬਿਨਾਂ ਅੱਤਵਾਦੀਆਂ ਵਿਰੁੱਧ ਕਾਰਵਾਈ ਨਹੀਂ ਕਰ ਸਕਦੇ : ਇਮਰਾਨ ਖਾਨ

ਸਾਂਸਦ ਹੋਲਡਿੰਗ ਨੇ ਕਿਹਾ ਕਿ ਭਾਰਤ ਸਰਕਾਰ ਆਪਣੇ ਦੇਸ਼ ਅਤੇ ਸੰਯੁਕਤ ਰਾਜ ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਲੜਨ ਲਈ ਅੰਤਰਰਾਸ਼ਟਰੀ ਭਾਈਚਾਰੇ ਦੀ ਮਦਦ ਕਰਨ ਲਈ ਸਖਤ ਮਿਹਨਤ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਹ ਦੇਖਣਾ ਹੈਰਾਨੀਜਨਕ ਹੈ ਕਿ ਸਾਡੇ ਸਭ ਤੋਂ ਕਰੀਬੀ ਅਤੇ ਮਹੱਤਵਪੂਰਣ ਹਿੱਸੇਦਾਰਾਂ ਦਾ 10 ਹਜ਼ਾਰ ਮੀਲ ਦੀ ਦੂਰੀ ਤੋਂ ਵੀ ਸਾਡੇ ਦੇਸ਼ 'ਤੇ ਅਜਿਹਾ ਪ੍ਰਭਾਵ ਪੈ ਰਿਹਾ ਹੈ। ਹੋਲਡਿੰਗ ਨੇ ਕਿਹਾ ਕਿ ਭਾਰਤ ਨੇ ਦਿਖਾਇਆ ਹੈ ਕਿ ਉਹ ਦਵਾਈਆਂ ਅਤੇ ਮੈਡੀਕਲ ਉਤਪਾਦ ਦੀ ਚੇਨ ਸਪਲਾਈ ਨੂੰ ਖੁੱਲ੍ਹੀ ਰੱਖਣ ਦੇ ਲਈ ਵਚਨਬੱਧ ਹੈ ਤਾਂ ਜੋ ਅਮਰੀਕਾ ਅਤੇ ਭਾਰਤ ਦੇ  ਆਪਣੇ ਖੇਤਰੀ ਗੁਆਂਢੀਆਂ ਨੂੰ ਇਸ ਦਾ ਫਾਇਦਾ ਮਿਲ ਸਕੇ। 
 

Vandana

This news is Content Editor Vandana