ਟਰੰਪ ਦੇ ਸਾਬਕਾ ਵਕੀਲ ਕੋਹੇਨ ਨੂੰ 3 ਸਾਲ ਦੀ ਸਜ਼ਾ

12/13/2018 9:56:33 AM

ਵਾਸ਼ਿੰਗਟਨ (ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਬਕਾ ਅਟਾਰਨੀ ਜਨਰਲ ਮਾਈਕਲ ਕੋਹੇਨ ਨੂੰ ਬੁੱਧਵਾਰ ਨੂੰ 3 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਕੋਹੇਨ 'ਤੇ ਚੋਣ ਮੁਹਿੰਮ ਦੌਰਾਨ ਫੰਡ ਦੀ ਦੁਰਵਰਤੋਂ ਕਰਨ ਸਮੇਤ ਵੱਖ-ਵੱਖ ਅਪਰਾਧਾਂ ਵਿਚ ਉਨ੍ਹਾਂ ਦੋ ਔਰਤਾਂ ਦੇ ਮਾਮਲੇ ਨੂੰ ਰਫਾ ਦਫਾ ਕਰਨ ਲਈ ਪੈਸੇ ਦੇਣ ਦਾ ਵੀ ਦੋਸ਼ ਹੈ ਜਿਨ੍ਹਾਂ ਨਾਲ ਅਮਰੀਕੀ ਰਾਸ਼ਟਰਪਤੀ ਦੇ ਸਬੰਧ ਸਨ। ਕੋਹੇਨ 'ਤੇ ਦੋਸ਼ ਹੈ ਕਿ ਉਸ ਨੇ ਟਰੰਪ ਦੇ ਅਫੇਅਰਜ਼ ਲੁਕਾਉਣ ਲਈ ਇਸਤਗਾਸਾ ਪੱਖ ਨੂੰ ਪੈਸੇ ਦਿੱਤੇ।

ਅਦਾਲਤ ਵਿਚ ਕੋਹੇਨ ਨੇ ਕਿਹਾ,''ਹਾਲ ਵਿਚ ਹੀ ਰਾਸ਼ਟਰਪਤੀ ਨੇ ਇਕ ਬਿਆਨ ਟਵੀਟ ਕਰਦਿਆਂ ਮੈਨੂੰ ਕਮਜ਼ੋਰ ਕਿਹਾ ਅਤੇ ਉਹ ਸਹੀ ਸਨ ਪਰ ਉਹ ਵੱਖਰਾ ਕਾਰਨ ਸੀ। ਅਜਿਹਾ ਇਸ ਲਈ ਹੋਇਆ ਕਿÀੁਂਕਿ ਮੈਨੂੰ ਲੱਗਦਾ ਸੀ ਕਿ ਟਰੰਪ ਦੀਆਂ ਗਲਤ ਗਤੀਵਿਧੀਆਂ ਨੂੰ ਢੱਕਣਾ ਮੇਰਾ ਕੰਮ ਹੈ।'' ਇੱਥੇ ਦੱਸ ਦਈਏ ਕਿ ਕੋਹੇਨ ਨੂੰ ਸਜ਼ਾ ਦੇ ਨਾਲ-ਨਾਲ ਦੋ ਬਿਲੀਅਨ ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।  

ਕੋਹੇਨ ਨੇ ਕਿਹਾ ਕਿ ਆਪਣੇ ਨਿੱਜੀ ਵਤੀਰੇ ਅਤੇ ਅਮਰੀਕੀ ਰਾਸ਼ਟਰਪਤੀ ਨਾਲ ਸਬੰਧਤ ਵਤੀਰੇ ਦੇ ਬਾਰੇ ਵਿਚ ਜੋ ਕੁਝ ਆਪਣਾ ਅਪਰਾਧ ਕਬੂਲ ਕੀਤਾ ਹੈ ਮੈਂ ਉਨ੍ਹਾਂ ਸਾਰਿਆਂ ਦੀ ਜ਼ਿੰਮੇਵਾਰੀ ਲੈਂਦਾ ਹਾਂ। 52 ਸਾਲਾ ਕੋਹੇਨ ਨੂੰ ਨਿਊਯਾਰਕ ਦੇ ਦੱਖਣੀ ਜ਼ਿਲੇ ਦੇ ਜ਼ਿਲਾ ਜੱਜ ਨੇ 36 ਮਹੀਨੇ ਕੈਦ ਦੀ ਸਜ਼ਾ ਸੁਣਾਈ। ਅਮਰੀਕੀ ਜ਼ਿਲਾ ਜੱਜ ਵਿਲੀਅਮ ਪੌਲੇ ਨੇ ਕੋਹੇਨ ਨੂੰ ਵਿਸ਼ੇਸ਼ ਵਕੀਲ ਰੌਬਰਟ ਮੂਲਰ ਦੇ ਦੋਸ਼ ਦੇ ਬਾਰੇ ਵਿਚ ਵੀ ਦੋ ਮਹੀਨੇ ਦੀ ਵਧੀਕ ਸਜ਼ਾ ਸੁਣਾਈ। ਮੂਲਰ 2016 ਦੀਆਂ ਚੋਣਾਂ ਵਿਚ ਰੂਸ ਦੇ ਦਖਲ ਦੀ ਜਾਂਚ ਕਰ ਰਹੇ ਹਨ।

Vandana

This news is Content Editor Vandana