ਟਰੰਪ ਵਿਰੁੱਧ ਵਧਿਆ ਲੋਕਾਂ ਦਾ ਗੁੱਸਾ, ਫਸਟ ਲੇਡੀ ਦੀ ਮੂਰਤੀ ਕੀਤੀ ਅੱਗ ਦੇ ਹਵਾਲੇ

07/09/2020 6:31:36 PM

ਵਾਸ਼ਿੰਗਟਨ (ਬਿਊਰੋ) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਲੋਕਾਂ ਦੇ ਗੁੱਸੇ ਦਾ ਅਸਰ ਹੁਣ ਉਹਨਾ ਦੀ ਪਤਨੀ ਤੇ ਫਸਟ ਲੇਡੀ ਮੇਲਾਨੀਆ ਟਰੰਪ 'ਤੇ ਵੀ ਨਜ਼ਰ ਆਉਣ ਲੱਗਾ ਹੈ। ਅਸਲ ਵਿਚ ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਦੀ ਇਕ ਲੱਕੜ ਦੀ ਮੂਰਤੀ ਨੂੰ ਸਲੋਵੇਨੀਆ ਸਥਿਤ ਉਹਨਾਂ ਦੇ ਗ੍ਰਹਿਨਗਰ ਸੇਵੇਨਿਕਾ ਵਿਚ ਸਥਾਪਿਤ ਕੀਤਾ ਗਿਆ ਸੀ। 4 ਜੁਲਾਈ ਦੀ ਰਾਤ ਇਸ ਮੂਰਤੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਇਸੇ ਦਿਨ ਅਮਰੀਕਾ ਵਿਚ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਸੀ। ਮੇਲਾਨੀਆ ਅਮਰੀਕਾ ਦੀ ਦੂਜੀ ਅਜਿਹੀ ਫਸਟ ਲੇਡੀ ਹੈ ਜਿਸ ਦਾ ਜਨਮ ਇਸ ਦੇਸ਼ ਵਿਚ ਨਹੀਂ ਹੋਇਆ ਹੈ। 

ਇਸ ਮੂਰਤੀ ਨੂੰ ਬਣਾਉਣ ਵਾਲੇ ਕਲਾਕਾਰ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਬਰਲਿਨ ਵਿਚ ਰਹਿਣ ਵਾਲੇ ਅਮਰੀਕੀ ਕਲਾਕਾਰ ਬ੍ਰੈਡ ਡਾਉਨੀ ਨੇ ਰਾਇਟਰਜ਼ ਨੂੰ ਦੱਸਿਆ ਕਿ ਪੁਲਸ ਨੇ ਉਹਨਾਂ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮੂਰਤੀ ਨੂੰ ਉੱਥੋਂ ਹਟਾ ਦਿੱਤਾ ਗਿਆ ਹੈ। ਡਾਉਨੀ ਨੇ ਕਿਹਾ ਕਿ ਲੋਕਾਂ ਵੱਲੋਂ ਅਜਿਹਾ ਕੀਤੇ ਜਾਣ ਦੇ ਪਿੱਛੇ ਦਾ ਕਾਰਨ ਮੈਂ ਜਾਣਨਾ ਚਾਹਾਂਗਾ। ਵਾਸ਼ਿੰਗਟਨ ਵਿਚ ਮੇਲਾਨੀਆ ਟਰੰਪ ਦੇ ਦਫਤਰ ਨੂੰ ਜਦੋਂ ਇਸ ਸੰਬੰਧ ਵਿਚ ਪੁੱਛਿਆ ਗਿਆ ਤਾਂ ਉਹਨਾਂ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। 

ਹਾਲ ਹੀ ਦੇ ਹਫਤਿਆਂ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਇਤਿਹਾਸਿਕ ਸਮਾਰਕਾਂ ਨੂੰ ਨਸ਼ਟ ਕਰਨ ਜਾਂ ਭੰਨਤੋੜ ਕਰਨ ਵਾਲੇ ਕਿਸੇ ਵਿਅਕਤੀ 'ਤੇ ਸਖਤ ਕਾਰਵਾਈ ਕਰਨ ਦਾ ਵਾਅਦਾ ਕੀਤਾ ਹੈ। ਗੌਰਤਲਬ ਹੈ ਕਿ ਰਾਸ਼ਟਰ ਪੱਧਰੀ ਨਸਲੀ ਹਿੰਸਾ ਕਾਰਨ ਅਮਰੀਕਾ ਵਿਚ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋ ਰਹੇ ਹਨ। ਡਾਉਨੀ ਨੇ ਕਿਹਾ,''ਉਸ ਨੇ ਇਸ  ਘਟਨਾ ਦੇ ਸੰਬੰਧ ਵਿਚ ਪੁਲਸ ਰਿਪੋਰਟ ਦਰਜ ਕਰਵਾਈ ਹੈ ਅਤੇ ਉਹ ਦੋਸ਼ੀ ਦੇ ਫੜੇ ਜਾਣ 'ਤੇ ਉਸ ਨੂੰ ਮਿਲਣਾ ਚਾਹੁਣਗੇ। ਪੁਲਸ ਬੁਲਾਰੇ ਅਲੇਨਕਾ ਡ੍ਰੇਨਿਕ ਨੇ ਕਿਹਾ,''ਇਸ ਮਾਮਲੇ ਵਿਚ ਜਾਂਚ ਹਾਲੇ ਪੂਰੀ ਨਹੀਂ ਹੋਈ ਹੈ। ਇਸ ਲਈ ਅਸੀਂ ਅੱਗੇ ਦੀਆਂ ਪ੍ਰਤੀਕਿਰਿਆਵਾਂ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਸੂਬੇ ਨੇ ਵਾਇਰਸ ਵਾਲੇ ਸਥਾਨ ਤੋਂ ਲੋਕਾਂ ਨੂੰ ਕੱਢਿਆ ਬਾਹਰ

ਭਾਵੇਂਕਿ ਅੱਗ ਲੱਗਣ ਤੋਂ ਪਹਿਲਾਂ ਹੀ ਮੂਰਤੀ ਦਾ ਚਿਹਰਾ ਖੁਰਦੁਰਾ ਸੀ ਅਤੇ ਲੋਕਾਂ ਲਈ ਇਸ ਨੂੰ ਪਛਾਨਣ ਵਿਚ ਮੁਸ਼ਕਲ ਹੁੰਦੀ ਸੀ। ਇਸ ਮੂਰਤੀ ਨੂੰ ਨੀਲੇ ਰੰਗ ਨਾਲ ਪੇਂਟ ਕੀਤਾ ਗਿਆ ਸੀ। ਟਰੰਪ ਦੇ ਸਹੁੰ ਚੁੱਕ ਸਮਾਰੋਹ ਦੌਰਾਨ ਮੇਲਾਨੀਆ ਨੇ ਜਿਹੜੇ ਰੰਗ ਦਾ ਕੋਟ ਪਹਿਨਿਆ ਸੀ ਮੂਰਤੀ 'ਤੇ ਉਸੇ ਰੰਗ ਦਾ ਪੇਂਟ ਕੀਤਾ ਗਿਆ ਸੀ। ਇੱਥੇ ਦੱਸ ਦਈਏ ਕਿ ਮੇਲਾਨੀਆ ਇਕ ਸੁਪਰ ਮਾਡਲ ਰਹੀ ਹੈ ਅਤੇ ਸਾਲ 2005 ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵਿਆਹ ਦੇ ਇਕ ਸਾਲ ਬਾਅਦ ਮਤਲਬ 2006 ਵਿਚ ਉਹਨਾਂ ਨੇ ਅਮਰੀਕੀ ਨਾਗਰਿਕਤਾ ਲਈ ਸੀ। ਮੇਲਾਨੀਆ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇੰਨਾ ਹੀ ਨਹੀਂ ਡੋਨਾਲਡ ਟਰੰਪ ਦੇ ਨਾਲ ਕਈ ਰਾਜਨੀਤਕ ਪ੍ਰਚਾਰ ਮੁਹਿੰਮ ਵਿਚ ਵੀ ਸ਼ਾਮਲ ਹੋ ਚੁੱਕੀ ਹੈ।

Vandana

This news is Content Editor Vandana