ਗਰੀਬ ਬੱਚਿਆਂ ਦੀ ਪੜ੍ਹਾਈ ''ਚ ਮਦਦ ਕਰਨ ਵਾਲੇ ਭਾਰਤੀ-ਅਮਰੀਕੀ ਸਮਾਜਸੇਵੀ ਸਨਮਾਨਤ

10/13/2020 11:29:05 AM

ਵਾਸ਼ਿੰਗਟਨ- ਭਾਰਤੀ ਮੂਲ ਦੇ ਸਮਾਜਸੇਵੀ ਹਰੀਸ਼ ਕੋਟੇਚਾ ਨੂੰ ਬੇਘਰ ਬੱਚਿਆਂ ਅਤੇ ਨੌਜਵਾਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿਚ ਯੋਗਦਾਨ ਦੇਣ ਲਈ 'ਸੈਂਡਰਾ ਨੀਸ ਲਾਈਫਟਾਈਮ ਅਚੀਵਮੈਂਟ ਪੁਰਸਕਾਰ' ਨਾਲ ਨਵਾਜ਼ਿਆ ਗਿਆ ਹੈ। 

ਇਕ ਬਿਆਨ ਵਿਚ ਦੱਸਿਆ ਗਿਆ ਹੈ ਕਿ 'ਰਾਸ਼ਟਰੀ ਐਸੋਸੀਏਸ਼ਨ ਫਾਰ ਦਿ ਐਜੂਕੇਸ਼ਨ ਆਫ ਹੋਮਲੈੱਸ ਚਿਲਡਰਨ ਐਂਡ ਯੂਥ' ਨੇ 'ਹਿੰਦੂ ਚੈਰੀਟੀਜ਼ ਫਾਰ ਅਮਰੀਕਾ' (ਐੱਚ. ਸੀ. 4 ਏ.) ਦੇ ਸੰਸਥਾਪਕ ਅਤੇ ਪ੍ਰਧਾਨ ਕੋਟੇਚਾ ਨੂੰ 9 ਅਕਤੂਬਰ ਨੂੰ ਆਪਣੇ 32ਵੇਂ ਸਲਾਨਾ ਸੰਮੇਲਨ ਵਿਚ ਸਨਮਾਨਤ ਕੀਤਾ। ਇਹ ਪ੍ਰੋਗਰਾਮ ਹੁਣ 4 ਵੱਡੇ ਸ਼ਹਿਰਾਂ ਵਿਚ ਚੱਲ ਰਿਹਾ ਹੈ। 

ਐੱਚ. ਸੀ. 4 ਏ. ਬੇਘਰ ਵਿਦਿਆਰਥੀਆਂ ਨੂੰ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਵਿਚ ਸਕੂਲੀ ਸਿੱਖਿਆ ਸਬੰਧੀ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਦੇ ਇਲਾਵਾ ਇਹ ਘੱਟ ਤਨਖਾਹ ਵਾਲੇ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਵਜੀਫੇ ਦਿੰਦਾ ਹੈ। 


Lalita Mam

Content Editor

Related News