ਅਮਰੀਕਾ ਨੇ ਭਾਰਤ ਨੂੰ ਹਥਿਆਰ ਵੇਚਣ ਦੀ ਦਿੱਤੀ ਮਨਜ਼ੂਰੀ

02/11/2020 1:40:37 PM

ਵਾਸ਼ਿੰਗਟਨ— ਅਮਰੀਕਾ ਨੇ ਭਾਰਤ ਨੂੰ ਹਵਾਈ ਰੱਖਿਆ ਹਥਿਆਰ ਪ੍ਰਣਾਲੀ ਵੇਚਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਭਾਰਤ ਨੂੰ ਆਪਣੀ ਹਥਿਆਰਬੰਦ ਫੌਜ ਨੂੰ ਆਧੁਨਿਕ ਬਣਾਉਣ ਦੇ ਨਾਲ ਹੀ ਵਰਤਮਾਨ ਹਵਾਈ ਰੱਖਿਆ ਢਾਂਚੇ ਨੂੰ ਵਿਕਸਿਤ ਕਰਨ 'ਚ ਮਦਦ ਮਿਲੇਗੀ। ਡਿਫੈਂਸ ਸਕਿਓਰਿਟੀ ਕੋਆਪ੍ਰੇਸ਼ਨ ਏਜੰਸੀ ਮੁਤਾਬਕ ਪ੍ਰਸ਼ਾਸਨ ਨੇ ਅਮਰੀਕੀ ਸੰਸਦ ਨੂੰ ਸੂਚਿਤ ਕੀਤਾ ਹੈ ਕਿ ਉਹ ਭਾਰਤ ਨੂੰ ਇੰਟੀਗ੍ਰੇਟਡ ਹਵਾਈ ਰੱਖਿਆ ਹਥਿਆਰ ਪ੍ਰਣਾਲੀ ਵੇਚੇਗੀ।

ਵਿਦੇਸ਼ ਵਿਭਾਗ ਨੇ ਸੰਸਦ ਨੂੰ ਸੂਚਿਤ ਕੀਤਾ ਕਿ ਇਸ ਪੂਰੀ ਪ੍ਰਣਾਲੀ ਦੀ ਕੀਮਤ ਤਕਰੀਬਨ 1.867 ਅਰਬ ਅਮਰੀਕੀ ਡਾਲਰ ਹੋਵੇਗੀ। ਸੰਸਦ ਨੂੰ ਦਿੱਤੀ ਗਈ ਸੂਚਨਾ ਮੁਤਾਬਕ ਭਾਰਤ ਨੇ ਅਮਰੀਕਾ ਨੂੰ ਕਿਹਾ ਸੀ ਕਿ ਉਹ ਹਥਿਆਰ ਖਰੀਦਣਾ ਚਾਹੁੰਦਾ ਹੈ। ਭਾਰਤ ਨੇ ਪੰਜ ਏ. ਐੱਨ. /ਐੱਮ. ਪੀ. ਕਿਊ.-64 ਐੱਫ. ਆਈ. ਸੈਂਟੀਨਲ ਰਾਡਾਰ ਪ੍ਰਣਾਲੀ, 118 ਏ. ਐੱਮ. ਆਰ. ਏ. ਏ. ਐੱਮ. ਏ. ਆਈ.ਐੱਮ-120 ਸੀ-7/ਸੀ-8 ਮਿਜ਼ਾਇਲਾਂ, ਤਿੰਨ ਏ. ਐੱਮ. ਆਰ. ਏ. ਏ. ਐੱਮ. ਗਾਈਡੈਂਸ ਸੈਕਸ਼ਨ, ਚਾਰ ਏ. ਐੱਮ. ਆਰ. ਏ. ਏ. ਐੱਮ. ਕੰਟਰੋਲ ਸੈਕਸ਼ਨ ਅਤੇ 134 ਸਟਰਿੰਗਰ ਐੱਫ. ਆਈ. ਐੱਮ.-92 ਐੱਲ. ਮਿਜ਼ਾਇਲਾਂ ਖਰੀਦਣ ਦੀ ਇੱਛਾ ਪ੍ਰਗਟਾਈ ਸੀ।
ਭਾਰਤ ਨੇ ਇਸ ਦੇ ਨਾਲ ਹੀ ਕਈ ਤਰ੍ਹਾਂ ਦੀਆਂ ਰਾਇਫਲਾਂ, ਗੋਲੀਆਂ ਅਤੇ ਹੋਰ ਰੱਖਿਆ ਯੰਤਰਾਂ ਨੂੰ ਖਰੀਦਣ ਦੀ ਇੱਛਾ ਪ੍ਰਗਟਾਈ ਹੈ। ਭਾਰਤ ਨੇ ਹਾਲ ਦੇ ਸਾਲਾਂ 'ਚ ਅਮਰੀਕਾ ਤੋਂ ਵਧਦੇ ਰੱਖਿਆ ਸਬੰਧਾਂ ਦੇ ਹਿੱਸੇ ਦੇ ਰੂਪ 'ਚ ਰੱਖਿਆ ਖਰੀਦ ਨੂੰ ਅੱਗੇ ਵਧਾਇਆ ਹੈ। 2008 'ਚ ਐੱਨ. ਆਈ. ਐੱਲ. ਤੋਂ, ਭਾਰਤ-ਅਮਰੀਕੀ ਰੱਖਿਆ ਵਪਾਰ 17 ਅਰਬ ਡਾਲਰ ਤਕ ਵਧ ਗਿਆ ਹੈ।