ਕੋਰੋਨਾ ਕਹਿਰ : ਸ਼ਖਸ ਦੀ ਬਚੀ ਜਾਨ ਪਰ ਗਵਾਈਆਂ ਉਂਗਲਾਂ

07/26/2020 6:14:21 PM

ਵਾਸ਼ਿੰਗਟਨ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾਵਾਇਰਸ ਦਾ ਕਹਿਰ ਜਾ ਰਹੀ ਹੈ। ਇਸ ਮਹਾਮਾਰੀ ਨਾਲ ਦੁਨੀਆ ਭਰ ਵਿਚ ਜਿੱਥੇ ਕਰੋੜਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਉੱਥੇ ਲੱਖਾਂ ਦੀ ਗਿਣਤੀ ਵਿਚ ਲੋਕਾਂ ਨੇ ਇਸ ਬੀਮਾਰੀ ਨੂੰ ਹਰਾਇਆ ਵੀ ਹੈ। ਇਸ ਬੀਮਾਰੀ ਨੂੰ ਹਰਾਉਣ ਵਾਲੇ ਅਮਰੀਕਾ ਦੇ ਇਕ ਸ਼ਖਸ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਕੋਵਿਡ-19 ਨੂੰ ਹਰਾ ਤਾਂ ਦਿੱਤਾ ਪਰ ਉਸ ਨੂੰ ਆਪਣੀਆਂ ਉਂਗਲਾਂ ਗਵਾਉਣੀਆਂ ਪਈਆਂ। ਕੋਰੋਨਾਵਾਇਰਸ ਨਾਲ ਪੀੜਤ ਰਹੇ ਸ਼ਖਸ ਨੇ 2 ਮਹੀਨੇ ਤੱਕ ਹਸਪਤਾਲ ਵਿਚ ਬਿਤਾਏ ਅਤੇ ਹੁਣ ਉਸ ਨੇ ਦੂਜਿਆਂ ਨੂੰ ਚੇਤਾਵਨੀ ਦਿੱਤੀ ਹੈਕਿ ਅਤੇ ਕਿਹਾ ਹੈ ਕਿ ਲੋਕਾਂ ਨੂੰ ਵਾਇਰਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। 

ਅਮਰੀਕਾ ਦੇ ਲਾਸ ਏਂਜਲਸ ਦੇ ਰਹਿਣ ਵਾਲੇ ਇਸ ਸ਼ਖਸ ਨੂੰ ਇਲਾਜ ਦੇ ਦੌਰਾਨ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਾਰਨਾ ਪਿਆ ਅਤੇ ਉਸ ਦੇ ਹੱਥਾਂ ਦੀਆਂ ਜ਼ਿਆਦਾਤਰ ਉਂਗਲਾਂ ਕੱਟਣੀਆਂ ਪਈਆਂ। 54 ਸਾਲਾ ਗ੍ਰੇਗ ਗਾਰਫੀਲਡ ਕੋਰੋਨਾ ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ਵਿਚ ਹੀ ਪੀੜਤ ਹੋ ਗਏ ਸਨ। ਇਟਲੀ ਦੇ ਇਕ ਟ੍ਰਿਪ ਦੇ ਦੌਰਾਨ ਗ੍ਰੇਗ ਅਤੇ ਉਹਨਾਂ ਦੇ ਕੁਝ ਦੋਸਤ ਕੋਰੋਨਾ ਪਾਜ਼ੇਟਿਵ ਹੋ ਗਏ ਸਨ। ਅਮਰੀਕਾ ਆਉਣ ਦੇ ਬਾਅਦ ਉਹ ਬੀਮਾਰ ਪੈ ਗਏ ਸਨ। ਅਮਰੀਕਾ ਦੇ ਇਕ ਹਸਪਤਾਲ ਵਿਚ ਕੋਰੋਨਾ ਦੇ ਪਹਿਲੇ ਮਰੀਜ਼ ਦੇ ਤੌਰ 'ਤੇ ਗ੍ਰੇਗ ਨੂੰ ਭਰਤੀ ਕੀਤਾ ਗਿਆ ਸੀ। 48 ਘੰਟੇ ਵਿਚ ਹੀ ਉਹਨਾਂ ਦੀ ਹਾਲਤ ਵਿਗੜ ਗਈ ਸੀ ਅਤੇ ਉਹਨਾਂ ਨੂੰ ਵੈਂਟੀਲੇਟਰ 'ਤੇ ਰੱਖਣਾ ਗਿਆ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ ਦੱਖਣੀ ਚੀਨ ਸਾਗਰ 'ਤੇ ਚੀਨ ਦੇ ਦਾਅਵੇ ਨੂੰ ਕੀਤਾ ਖਾਰਿਜ, ਵਧਿਆ ਤਣਾਅ

ਡਾਕਟਰ ਨੂੰ ਉਹਨਾਂ ਦੇ ਬਚਣ ਦਾ ਅਨੁਮਾਨ ਸਿਰਫ 1 ਫੀਸਦੀ ਸੀ। ਗ੍ਰੇਗ ਦੇ ਸਰੀਰ ਵਿਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗੀਆਂ ਸਨ। ਫੇਫੜਿਆਂ ਵਿਚ ਗੰਭੀਰ ਦਰਦ ਦੇ ਨਾਲ-ਨਾਲ ਸੇਪਸਿਸ, ਕਿਡਨੀ ਅਤੇ ਲੀਵਰ ਫੇਲ ਹੋਣ ਦੀ ਸਮੱਸਿਆ ਨਾਲ ਵੀ ਉਹਨਾਂ ਨੂੰ ਜੁਝਣਾ ਪਿਆ। ਉਹਨਾਂ ਨੂੰ ਕਰੀਬ 64 ਦਿਨ ਹਸਪਤਾਲ ਵਿਚ ਰਹਿਣਾ ਪਿਆ ਜਿਹਨਾਂ ਵਿਚੋਂ 31 ਦਿਨ ਉਹ ਵੈਂਟੀਲੇਟਰ 'ਤੇ ਰਹੇ। 8 ਮਈ ਨੂੰ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਭਾਵੇਂਕਿ ਗ੍ਰੇਗ ਨੂੰ ਕੋਰੋਨਾ ਕਾਰਨ ਹੁਣ ਪੂਰੀ ਜ਼ਿੰਦਗੀ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਦੇ ਦੋਹਾਂ ਹੱਥਾਂ ਦੀਆਂ ਉਂਗਲਾਂ ਨੂੰ ਕੱਟਣਾ ਪਿਆ ਹੈ। ਉਹਨਾਂ ਦੇ ਡਾਕਟਰ ਨੇ ਦੱਸਿਆ ਕਿ ਖੂਨ ਦੀ ਗਤੀ ਵਿਚ ਮੁਸ਼ਕਲ ਦੇ ਕਾਰਨ ਉਂਗਲਾਂ ਕੱਟਣੀਆਂ ਪਈਆਂ।

Vandana

This news is Content Editor Vandana