US ਚੋਣਾਂ 2020 : ਜੋ ਬਿਡੇਨ ਨੇ ਜਿੱਤੀ ਮਿਸੌਰੀ ਅਤੇ ਮਿਸੀਸਿਪੀ ਡੈਮੋਕ੍ਰੇਟਿਕ ਪ੍ਰਾਇਮਰੀ ਚੋਣ

03/11/2020 3:34:36 PM

ਵਾਸ਼ਿੰਗਟਨ— ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਨੇ ਮੰਗਲਵਾਰ ਨੂੰ ਮਿਸੀਸਿਪੀ ਅਤੇ ਮਿਸੌਰੀ ਡੈਮੋਕ੍ਰੇਟਿਕ ਪ੍ਰਾਇਮਰੀ ਚੋਣਾਂ 'ਚ ਜਿੱਤ ਹਾਸਲ ਕੀਤੀ ਹੈ। ਸਮਾਚਾਰ ਏਜੰਸੀ ਮੁਤਾਬਕ  ਜੋ ਬਿਡੇਨ ਨੇ ਮੰਗਲਵਾਰ ਨੂੰ ਮਿਸੀਸਿਪੀ ਅਤੇ ਮਿਸੌਰੀ ਡੈਮੋਕ੍ਰੇਟਿਕ ਪ੍ਰਾਇਮਰੀ 'ਚ ਸੈਨੇਟ ਦੇ ਬਰਨੀ ਸੈਂਡਰਸ ਨੂੰ ਹਰਾਇਆ।

ਨਿਊਯਾਰਕ ਟਾਈਮਜ਼ ਮੁਤਾਬਕ ਜੋ ਬਿਡੇਨ ਨੇ ਗੈਰ ਗੋਰੇ ਵੋਟਰਾਂ ਨਾਲ ਮਿਲ ਕੇ ਆਪਣੀ ਤਾਕਤ ਦਿਖਾਈ ਹੈ। ਉਨ੍ਹਾਂ ਨੂੰ ਇਕ ਹੋਰ ਦੱਖਣੀ ਸੂਬੇ ਮਿਸੀਸਿਪੀ 'ਚ ਜਿੱਤ ਹਾਸਲ ਹੋਈ। ਹਾਲਾਂਕਿ ਇਦਾਹੋ, ਮਿਸ਼ੀਗਨ, ਨਾਰਥ ਡਕੋਟਾ ਅਤੇ ਵਾਸ਼ਿੰਗਟਨ 'ਚ ਚੋਣਾਂ ਖੁੱਲ੍ਹੀਆਂ ਹਨ। ਇਸ ਤੋਂ ਪਹਿਲੇ ਹਫਤੇ ਦੇ ਸੁਪਰ ਟਿਊਜ਼ਡੇ 'ਚ 77 ਹੋਰ ਵਧੇਰੇ ਪ੍ਰਤੀਨਿਧੀਆਂ ਨਾਲ ਜੋ ਬਿਡੇਨ ਨੇ ਸੈਨੇਟ ਦੇ ਬਰਨੀ ਸੈਂਡਰਸ ਖਿਲਾਫ ਬੜ੍ਹਤ ਹਾਸਲ ਕੀਤੀ ਸੀ।
ਰਾਸ਼ਟਰਪਤੀ ਦੇ ਅਹੁਦੇ ਦੀ ਨਾਮਜ਼ਦਗੀ ਲਈ ਇਕ ਉਮੀਦਵਾਰ ਨੂੰ ਜੁਲਾਈ 'ਚ ਡੈਮੋਕ੍ਰੇਟਿਕ ਰਾਸ਼ਟਰੀ ਕਨਵੈਨਸ਼ਨ 'ਚ 1991 ਪ੍ਰਤੀਨਿਧੀਆਂ ਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ 2016 'ਚ ਹਿਲੇਰੀ ਕਲਿੰਟਨ ਨੇ ਡੈਮੋਕ੍ਰੇਟਿਕ ਪ੍ਰਾਇਮਰੀ ਅਤੇ ਡੋਨਾਲਡ ਟਰੰਪ ਨੇ ਰੀਪਬਲਿਕਨ ਪ੍ਰਾਇਮਰੀ ਚੋਣ ਜਿੱਤੀ ਸੀ।

ਬਿਡੇਨ ਅੱਜ ਰਾਤ ਫਿਲਾਡੇਲਫੀਆ 'ਚ ਰਾਸ਼ਟਰੀ ਸੰਵਿਧਾਨ ਕੇਂਦਰ 'ਚ ਟਿੱਪਣੀ ਦੇਣ ਲਈ ਤਿਆਰ ਹਨ ਪਰ ਕੋਰੋਨਾ ਵਾਇਰਸ ਚਿੰਤਾਵਾਂ ਦੌਰਾਨ ਦਰਸ਼ਕਾਂ ਦੇ ਬਿਨਾ ਉਹ ਇਸ ਨੂੰ ਸੰਬੋਧਿਤ ਕਰਨਗੇ। ਸੈਂਡਰਸ ਨੂੰ ਇਦਾਹੋ ਨਾਰਥ ਡਕੋਟਾ ਜਾਂ ਵਾਸ਼ਿੰਗਟਨ ਸੂਬੇ 'ਚ ਬੜ੍ਹਤ ਮਿਲ ਸਕਦੀ ਹੈ, ਜਿੱਥੇ ਚੋਣਾਂ ਅਜੇ ਤਕ ਬੰਦ ਨਹੀਂ ਹੋਈਆਂ ਹਨ।