ਜੇਕਰ ਬਿਡੇਨ ਰਾਸ਼ਟਰਪਤੀ ਬਣਦੇ ਹਨ ਤਾਂ ਅਮਰੀਕਾ ਦੀਵਾਲੀਆ ਹੋ ਜਾਵੇਗਾ : ਟਰੰਪ

08/14/2020 6:23:41 PM

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ 3 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੈਟਿਕ ਉਮੀਦਵਾਰ ਜੋ ਬਿਡੇਨ ਦੀ ਜਿੱਤ ਹੁੰਦੀ ਹੈ ਤਾਂ ਅਮਰੀਕਾ ਦੀਵਾਲੀਆ ਹੋ ਸਕਦਾ ਹੈ ਅਤੇ ਦੁਨੀਆ ਵਿਚ ਮਜ਼ਾਕ ਦਾ ਪਾਤਰ ਬਣ ਸਕਦਾ ਹੈ। ਟਰੰਪ ਨੇ ਕਿਹਾ ਕਿ ਬਿਡੇਨ ਨੇ ਜਿਹੜੀਆਂ ਨੀਤੀਆਂ ਪ੍ਰਸਤਾਵਿਤ ਕੀਤੀਆਂ ਹਨ ਉਹ ਦੇਸ਼ ਦੇ ਲਈ ਠੀਕ ਨਹੀਂ। 

ਵ੍ਹਾਈਟ ਹਾਊਸ ਵਿਚ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਵਿਚ ਉਹਨਾਂ ਨੇ ਕਿਹਾ,''ਅੱਜ ਅਸੀਂ ਦੇਖਿਆ ਕਿ ਜੋ ਬਿਡੇਨ ਮਹਾਮਾਰੀ ਦਾ ਰਾਜਨੀਤੀਕਰਨ ਕਰਨਾ ਜਾਰੀ ਰੱਖੇ ਹੋਏ ਹਨ ਅਤੇ ਦਿਖਾ ਰਹੇ ਹਨ ਕਿ ਅਮਰੀਕੀਆਂ ਦੇ ਪ੍ਰਤੀ ਉਹਨਾਂ ਵਿਚ ਸਨਮਾਨ ਨਹੀਂ ਹੈ। ਹਰ ਪੜਾਅ ਵਿਚ ਵਾਇਰਸ ਦੇ ਬਾਰੇ ਵਿਚ ਬਿਡੇਨ ਗਲਤ ਹਨ। ਉਹ ਵਾਇਰਸ ਨੂੰ ਲੈ ਕੇ ਗਲਤ ਸਨ, ਉਹਨਾਂ ਨੇ ਵਿਗਿਆਨਕ ਸਬੂਤਾਂ ਨੂੰ ਨਜ਼ਰ ਅੰਦਾਜ਼ ਕੀਤਾ ਅਤੇ ਤੱਥਾਂ ਅਤੇ ਸਬੂਤਾਂ ਤੋਂ ਉੱਪਰ ਖੱਬੇ ਪੱਖੀ ਝੁਕਾਅ ਵਾਲੀ ਰਾਜਨੀਤੀ ਜਾਰੀ ਰੱਖੀ।'' ਟਰੰਪ ਨੇ ਟਵੀਟ ਕੀਤਾ,''ਜੇਕਰ ਜੋ ਬਿਡੇਨ ਕਦੇ ਰਾਸ਼ਟਰਪਤੀ ਬਣਦੇ ਹਨ ਤਾਂ ਪੂਰੀ ਦੁਨੀਆ ਹੱਸੇਗੀ ਅਤੇ ਅਮਰੀਕਾ ਦਾ ਪੂਰਾ ਫਾਇਦਾ ਚੁੱਕੇਗੀ। ਸਾਡਾ ਦੇਸ਼ ਦੀਵਾਲੀਆ ਹੋ ਸਕਦਾ ਹੈ।'' 

 

ਟਰੰਪ ਨੇ ਟਵੀਟ ਦੇ ਨਾਲ ਫੌਕਸ ਨਿਊਜ਼ ਦਾ ਵੀਡੀਓ ਵੀ ਸਾਂਝਾ ਕੀਤਾ ਜਿਸ ਵਿਚ ਨਿਊਜ਼ ਐਂਕਰ ਬਿਡੇਨ ਦੀ ਤਾਰੀਫ ਕਰਨ 'ਤੇ ਭਾਰਤੀ-ਅਮਰੀਕੀ ਕਾਂਗਰਸ ਮੈਂਬਰ ਪ੍ਰਮਿਲਾ ਜੈਪਾਲ ਦੀ ਨਿੰਦਾ ਕਰ ਰਹੀ ਹੈ। ਪੇਸ਼ਕਰਤਾ ਨੇ ਜੈਪਾਲ ਨੂੰ ਸਮਾਜਵਾਦੀ ਅਤੇ ਕੱਟੜ ਕਰਾਰ ਦਿੱਤਾ। ਰਾਸ਼ਟਰਪਤੀ ਟਰੰਪ ਨੇ ਦੋਸ਼ ਲਗਾਇਆ,''ਸਲੀਪੀ ਜੋ ਨੇ ਚੀਨ ਅਤੇ ਯੂਰਪ ਯਾਤਰਾ 'ਤੇ ਪਾਬੰਦੀ ਲਗਾਉਣ ਦਾ ਵਿਰੋਧ ਕੀਤਾ। ਤੁਸੀਂ ਇਹ ਜਾਣਦੇ ਹੋ। ਇਹ ਪਾਬੰਦੀਆਂ ਮੈਂ ਬਹੁਤ ਪਹਿਲਾਂ ਹੀ ਲਗਾ ਦਿੱਤੀਆਂ ਸਨ। ਜੇਕਰ ਮੈਂ ਉਹਨਾਂ ਦੀ ਸਲਾਹ ਮੰਨਦਾ ਤਾਂ ਲੱਖਾਂ ਹੋਰ ਲੋਕਾਂ ਦੀ ਮੌਤ ਹੋ ਸਕਦੀ ਸੀ। ਅਜਿਹਾ ਮੈਂ ਕਈ ਲੋਕਾਂ ਦੇ ਹਵਾਲੇ ਨਾਲ ਕਹਿ ਰਿਹਾ ਹਾਂ।'' ਟਰੰਪ ਨੇ ਦੋਸ਼ ਲਗਾਇਆ ਕਿ ਬਿਡੇਨ ਅਮਰੀਕਾ ਦੀਆਂ ਸਰਹੱਦਾਂ ਨੂੰ ਖੱਲ੍ਹਾ ਰੱਖ ਕੇ ਅਮਰੀਕੀ ਭਾਈਚਾਰੇ ਵਿਚ ਮਹਾਮਾਰੀ ਦੀ ਘੁਸਪੈਠ ਕਰਾਉਣਾ ਚਾਹੁੰਦੇ ਹਨ। 

ਉਹਨਾਂ ਨੇ ਦੋਸ਼ ਲਗਾਇਆ ਕਿ ਬਿਡੇਨ ਦੰਗਾ ਕਰਨ ਵਾਲਿਆਂ, ਲੁਟੇਰਿਆਂ ਅਤੇ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸਾਡੇ ਦੇਸ਼ ਵਿਚ ਖੁੱਲ੍ਹਾ ਘੁੰਮਣ ਦੇਣਗੇ। ਟਰੰਪ ਨੇ ਕਿਹਾ,''ਉਹ ਚਾਹੁੰਦੇ ਹਨ ਕਿ ਅਮਰੀਕਾ ਦਾ ਰਾਸ਼ਟਰਪਤੀ ਆਦੇਸ਼ ਪਾਸ ਕਰੇ ਕਿ ਅਮਰੀਕਾ ਦੀ 30 ਕਰੋੜ ਜਨਤਾ ਘੱਟੋ-ਘੱਟ ਤਿੰਨ ਮਹੀਨੇ ਲਈ ਮਾਸਕ ਪਹਿਨੇ। ਉਹ ਮੰਨਦੇ ਹਨ ਕਿ ਰਾਜਨੀਤੀ ਲਈ ਇਹ ਠੀਕ ਹੈ। ਵੱਖ-ਵੱਖ ਰਾਜ ਮੌਸਮ ਅਤੇ ਕੋਰੋਨਾਵਾਇਰਸ ਦੀ ਸਮੱਸਿਆ ਦੇ ਬਾਰੇ ਵਿਚ ਵੱਖ-ਵੱਖ ਹਨ।''


Vandana

Content Editor

Related News