ਰੂਸੀ ਜਾਂਚ ਦੀ ਕਵਰੇਜ਼ ਲਈ ਮਿਲਿਆ ਪੁਲਿਤਜ਼ਰ ਪੁਰਸਕਾਰ ਕੀਤਾ ਜਾਵੇ ਵਾਪਸ : ਟਰੰਪ

05/08/2020 3:03:44 PM

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਰੂਸੀ ਜਾਂਚ ਦੀ ਕਵਰੇਜ਼ ਲਈ ਪੁਲਿਤਜ਼ਰ ਪੁਰਸਕਾਰ ਜਿੱਤਣ ਵਾਲੇ ਅਖਬਾਰਾਂ ਨੂੰ ਪੱਤਰਕਾਰੀ ਦੇ ਸਰਵ ਉੱਚ ਸਨਮਾਨ ਨੂੰ ਵਾਪਸ ਕਰ ਦੇਣਾ ਚਾਹੀਦਾ ਹੈ। ਟਰੰਪ ਨੇ ਵ੍ਹਾਈਟ ਹਾਊਸ ਦੇ ਓਵਲ ਦਫਤਰ ਵਿਚ ਪੱਤਰਕਾਰਾਂ ਨੂੰ ਕਿਹਾ,''ਉਹ ਪੱਤਰਕਾਰ ਨਹੀਂ ਹਨ। ਉਹ ਚੋਰ ਹਨ। ਉਹ ਸਾਰੇ ਪੱਤਰਕਾਰ ਜਿਹਨਾਂ ਨੂੰ ਅਸੀਂ ਪੁਲਿਤਜ਼ਰ ਪੁਰਸਕਾਰ ਦੇ ਨਾਲ ਦੇਖਦੇ ਹਾਂ, ਉਹਨਾਂ ਨੂੰ ਪੁਰਸਕਾਰ ਵਾਪਸ ਕਰਨ ਲਈ ਮਜਬੂਰ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਹ ਸਾਰੇ ਗਲਤ ਸਨ। ਤੁਸੀਂ ਅੱਜ ਦੇਖਿਆ ਹੋਰ ਦਸਤਾਵੇਜ਼ ਸਾਹਮਣੇ ਆ ਰਹੇ ਹਨ ਜੋ ਕਹਿ ਰਹੇ ਹਨ ਕਿ ਰੂਸ ਦੇ ਨਾਲ ਕਿਸੇ ਤਰ੍ਹਾਂ ਦੀ ਮਿਲੀਭਗਤ ਨਹੀਂ ਸੀ।'' 

ਉਹਨਾਂ ਨੇ ਇਹ ਗੱਲ ਉਦੋਂ ਕਹੀ ਜਦੋਂ ਨਿਆਂ ਮੰਤਰਾਲੇ ਨੇ ਕਿਹਾ ਕਿ ਉਹ ਉਹਨਾਂ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਨਰਲ (ਰਿਟਾਇਰਡ) ਮਾਈਕਲ ਫਿਨ ਦੇ ਮੁਕੱਦਮੇ ਨੂੰ ਖਤਮ ਕਰ ਰਿਹਾ ਹੈ। ਟਰੰਪ ਨੇ ਕਿਹਾ,''ਪੁਲਿਤਜ਼ਰ ਪੁਰਸਕਾਰ ਵਾਪਸ ਕੀਤੇ ਜਾਣੇ ਚਾਹੀਦੇ ਹਨ ਕਿਉਂਕਿ ਤੁਹਾਨੂੰ ਪਤਾ ਹੈ ਕਿ ਉਹ ਗਲਤ ਕੰਮ ਲਈ ਦਿੱਤੇ ਗਏ। ਸਾਰੀਆਂ ਖਬਰਾਂ ਫਰਜ਼ੀ ਸਨ। ਉਹਨਾਂ ਪੁਲਿਤਜ਼ਰ ਪੁਰਸਕਾਰਾਂ ਨੂੰ ਤੁਰੰਤ ਵਾਪਸ ਕੀਤਾ ਜਾਣਾ ਚਾਹੀਦਾ ਹੈ ਅਤੇ ਪੁਲਿਤਜ਼ਰ ਕਮੇਟੀ ਜਾਂ ਜਿਹੜਾ ਕੋਈ ਵੀ ਇਹ ਪੁਰਸਕਾਰ ਦਿੰਦਾ ਹੈ ਉਹਨਾਂ ਲਈ ਸ਼ਰਮ ਦੀ ਗੱਲ ਹੈ। ਉਹਨਾਂ ਨੂੰ ਪੁਲਿਤਜ਼ਰ ਪੁਰਸਕਾਰ ਉਹਨਾਂ ਖਬਰਾਂ ਲਈ ਮਿਲੇ ਹਨ ਜੋ ਗਲਤ ਸਾਬਤ ਹੋਈਆਂ।'' 

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਸੈਨੇਟਰਾਂ ਵੱਲੋਂ H-1B ਤੇ ਹੋਰ 'ਗੈਸਟ ਵਰਕਜ਼ ਵੀਜ਼ਾ' ਰੱਦ ਕਰਨ ਦੀ ਅਪੀਲ

ਉਹਨਾਂ ਨੇ ਅੱਗੇ ਕਿਹਾ,''ਪੁਲਿਤਜ਼ਰ ਪੁਰਸਕਾਰ ਉਹਨਾਂ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਜਿਹਨਾ ਨੇ ਸਹੀ ਖਬਰ ਦਿੱਤੀ ਸੀ ਅਤੇ ਮੈਂ ਤੁਹਾਨੂੰ ਉਹਨਾਂ ਨਾਵਾਂ ਦੀ ਵੀ ਲੰਬੀ ਸੂਚੀ ਦੇ ਸਕਦਾ ਹਾਂ। ਤੁਹਾਨੂੰ ਪਤਾ ਹੋਵੇਗਾ ਕਿ ਮੈਂ ਕਿਸ ਦੀ ਗੱਲ ਕਰ ਰਿਹਾ ਹਾਂ।'' ਟਰੰਪ ਨੇ ਕਿਹਾ,''ਫਲਿਨ ਬੇਕਸੂਰ ਵਿਅਕਤੀ ਸਨ। ਟਰੰਪ ਨੇ ਕਿਹਾ ਉਹ ਭਲੇ ਪੁਰਸ਼ ਸਨ। ਉਹਨਾਂ ਨੂੰ ਓਬਾਮਾ ਪ੍ਰਸ਼ਾਸਨ ਨੇ ਨਿਸ਼ਾਨਾ ਬਣਾਇਆ ਅਤੇ ਉਹਨਾਂ ਨੂੰ ਨਿਸ਼ਾਨਾ ਇਸ ਲਈ ਬਣਾਇਆ ਗਿਆ ਤਾਂ ਜੋ ਰਾਸ਼ਟਰਪਤੀ ਨੂੰ ਹੇਠਾਂ ਡੇਗਣ ਦੀ ਕੋਸ਼ਿਸ਼ ਕੀਤੀ ਜਾ ਸਕੇ। ਉਹਨਾਂ ਨੇ ਜੋ ਕੀਤਾ ਉਹ ਸ਼ਰਮ ਦੀ ਗੱਲ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਸ ਦੀ ਵੱਡੀ ਕੀਮਤ ਚੁਕਾਉਣੀ ਹੋਵੇਗੀ। ਸਾਡੇ ਦੇਸ਼ ਦੇ ਇਤਿਹਾਸ ਵਿਚ ਅਜਿਹਾ ਕਦੇ ਨਹੀਂ ਹੋਇਆ।'' ਉਹਨਾਂ ਨੇ ਦੋਸ਼ ਲਗਾਇਆ ਕਿ ਪੱਤਰਕਾਰ ਚੁਣੇ ਗਏ ਰਾਸ਼ਟਰਪਤੀ ਦੇ ਪਿੱਛੇ ਪਏ ਰਹੇ।


Vandana

Content Editor

Related News