USA ਨਾਲ ਵਪਾਰ ਯੁੱਧ ਕਾਰਨ ਚੀਨ ''ਚ ਗਈ 19 ਲੱਖ ਲੋਕਾਂ ਦੀ ਨੌਕਰੀ

09/03/2019 2:48:12 PM

ਬੀਜਿੰਗ— ਵਪਾਰ ਯੁੱਧ ਕਾਰਨ ਚੀਨ 'ਚ 19 ਲੱਖ ਲੋਕਾਂ ਦੀ ਨੌਕਰੀ ਜਾ ਚੁੱਕੀ ਹੈ। ਪਿਛਲੇ ਸਾਲ ਤੋਂ ਅਮਰੀਕਾ ਤੇ ਚੀਨ ਵਿਚਕਾਰ ਇਕ-ਦੂਜੇ ਦੇ ਸਮਾਨਾਂ 'ਤੇ ਇੰਪੋਰਟ ਡਿਊਟੀ ਲਗਾਈ ਜਾ ਰਹੀ ਹੈ। ਬੀਤੇ ਸਾਲ ਜਿੱਥੇ ਟਰੰਪ ਪ੍ਰਸ਼ਾਸਨ ਨੇ 250 ਅਰਬ ਡਾਲਰ ਦੇ ਚੀਨੀ ਮਾਲ 'ਤੇ 25 ਫੀਸਦੀ ਤਕ ਡਿਊਟੀ ਲਗਾਈ ਸੀ, ਉੱਥੇ ਹੀ ਇਸ ਸਾਲ ਸਤੰਬਰ 'ਚ 112 ਅਰਬ ਡਾਲਰ ਦੇ ਹੋਰ ਚੀਨੀ ਮਾਲ 'ਤੇ ਇੰਪੋਰਟ ਡਿਊਟੀ ਲਗਾ ਦਿੱਤੀ ਹੈ। 

ਅਮਰੀਕਾ ਨਾਲ ਟ੍ਰੇਡ ਵਾਰ ਕਾਰਨ ਚੀਨ ਦੀ ਅਰਥ-ਵਿਵਸਥਾ 'ਚ ਗਿਰਾਵਟ ਆਈ ਹੈ। ਹਾਲ ਹੀ 'ਚ ਸਾਹਮਣੇ ਆਏ 'ਚਾਈਨਾ ਇੰਟਰਨੈਸ਼ਨਲ ਕੈਪੀਟਲ ਕਾਰਪ' ਦੇ ਅੰਕੜਿਆਂ ਮੁਤਾਬਕ ਚੀਨ 'ਚ ਜੁਲਾਈ 2018 ਤੋਂ ਮਈ 2019 ਵਿਚਕਾਰ ਮੈਨਿਊਫੈਕਚਰਿੰਗ ਸੈਕਟਰ 'ਚ ਟਰੇਡ ਵਾਰ ਕਾਰਨ 19 ਲੱਖ ਨੌਕਰੀਆਂ ਚਲੀਆਂ ਗਈਆਂ ਹਨ। 
ਇਸ ਦਾ ਸਿਹਰਾ ਭਾਵੇਂ ਹੀ ਅਮਰੀਕੀ ਰਾਸ਼ਟਰਪਤੀ ਨੇ ਲੈਣ ਦੀ ਕੋਸ਼ਿਸ਼ ਕੀਤੀ ਪਰ ਟਰੇਡ ਵਾਰ ਦੇ ਚੱਲਦਿਆਂ ਅਮਰੀਕਾ 'ਚ ਵੀ ਹਾਲਾਤ ਖਰਾਬ ਹਨ। ਵ੍ਹਾਈਟ ਹਾਊਸ ਨੂੰ ਮੰਦੀ ਨਾਲ ਨਜਿੱਠਣ ਦੀ ਤਿਆਰੀ ਸ਼ੁਰੂ ਕਰਨੀ ਪਈ ਹੈ।
ਦਰਅਸਲ, ਇਹ ਇਕ ਅਜਿਹਾ ਸਮਾਂ ਹੈ ਜਦ ਅਮਰੀਕਾ ਨੇ ਵਾਰ-ਵਾਰ ਚੀਨ ਦੇ ਪ੍ਰੋਡਕਟਸ 'ਤੇ ਅਮਰੀਕਾ 'ਚ ਇੰਪੋਰਟ ਡਿਊਟੀ 'ਚ ਵਾਧਾ ਕੀਤਾ ਸੀ। ਫਿਰ ਵੀ ਅਜੇ ਇਹ ਕਹਿਣਾ ਮੁਸ਼ਕਲ ਲੱਗ ਰਿਹਾ ਹੈ ਕਿ ਚੀਨ 'ਚ ਨੌਕਰੀਆਂ ਖਤਮ ਹੋਣ ਦਾ ਕਾਰਨ ਸਿਰਫ ਟਰੇਡ ਵਾਰ ਹੈ ਜਾਂ ਕੁਝ ਹੋਰ ਵੀ ਹੈ। ਅਮਰੀਕੀ ਥਿੰਕਟੈਂਕ ਪੀਟਰਸਨ ਇੰਸਟੀਚਿਊਟ ਆਫ ਇੰਟਰਨੈਸ਼ਨਲ ਇਕੋਨਾਮਿਕਸ ਨੇ ਵੀ ਚੀਨ 'ਚ ਨੌਕਰੀਆਂ ਦੀ ਗਿਰਾਵਟ ਦੀ ਪੁਸ਼ਟੀ ਕੀਤੀ ਹੈ।