ਦੱਖਣੀ ਚੀਨ ਸਾਗਰ ਵਿਵਾਦ ਸਬੰਧੀ ਸੰਯੁਕਤ ਰਾਸ਼ਟਰ ’ਚ ਭਿੜੇ ਅਮਰੀਕਾ ਤੇ ਚੀਨ

08/10/2021 11:21:38 PM

ਨਿਊਯਾਰਕ (ਭਾਸ਼ਾ)-ਸਮੁੰਦਰੀ ਸੁਰੱਖਿਆ ’ਤੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ. ਐੱਨ. ਐੱਸ. ਸੀ.) ਦੀ ਇਕ ਉੱਚ ਪੱਧਰੀ ਮੀਟਿੰਗ ਵਿਚ ਦੱਖਣੀ ਚੀਨ ਸਾਗਰ ਵਿਚ ਚੀਨੀ ਕਾਰਵਾਈ ਨੂੰ ਲੈ ਕੇ ਅਮਰੀਕਾ ਅਤੇ ਚੀਨ ਵਿਚਾਲੇ ਤਿੱਖੀ ਬਹਿਸ ਹੋਈ। ਮੀਟਿੰਗ ਵਿਚ ਫਾਰਸ ਦੀ ਖਾੜੀ ਵਿਚ ਜਹਾਜ਼ਾਂ ’ਤੇ ਹਮਲੇ, ਗਿਨੀ ਦੀ ਖਾੜੀ ’ਚ ਸਮੁੰਦਰੀ ਲੁੱਟ ਅਤੇ ਭੂਮੱਧ ਸਾਗਰ ਅਤੇ ਅਟਲਾਂਟਿਕ ਸਾਗਰ ਵਿਚ ਮਨੁੱਖੀ ਸਮੱਗਲਿੰਗ ਦਾ ਵੀ ਪ੍ਰਮੁੱਖਤਾ ਨਾਲ ਨਾਲ ਜ਼ਿਕਰ ਕੀਤਾ ਗਿਆ।

ਇਹ ਵੀ ਪੜ੍ਹੋ :ਅਮਰੀਕਾ : ਕੈਲੀਫੋਰਨੀਆ 14 ਸਾਲ ਦੀ ਉਮਰ 'ਚ ਤੈਰ ਕੇ ਪਾਰ ਕੀਤੀ ਟਹੋਏ ਝੀਲ

ਅਮਰੀਕਾ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ 5 ਸਾਲ ਪਹਿਲਾਂ ਇਕ ਟ੍ਰਿਬਿਊਨਲ ਦੇ ਫੈਸਲੇ ਵਿਚ ਚੀਨ ਦੇ ਦਾਅਵਿਆਂ ਨੂੰ ਖਾਰਿਜ਼ ਕੀਤੇ ਜਾਣ ਦੇ ਬਾਵਜੂਦ ਦੱਖਣੀ ਚੀਨ ਸਾਗਰ ਦੇ ਹਿੱਸਿਆਂ ’ਤੇ ਉਸਦੀ ਵੱਧਦੀ ਹਮਲਾਵਰ ਨੀਤੀ ’ਤੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਥੇ ਜਾਂ ਦੁਨੀਆ ਵਿਚ ਕਿਸੇ ਵੀ ਮਹਾਸਾਗਰ ਵਿਚ ਟਕਰਾਅ ਦਾ ਸੁਰੱਖਿਆ ਅਤੇ ਵਪਾਰਕ ਦੇ ਲਿਹਾਜ਼ ਨਾਲ ਗੰਭੀਰ ਗਲੋਬਲ ਪ੍ਰਭਾਵ ਪਵੇਗਾ। ਉਨ੍ਹਾਂ ਨੇ ਕਿਹਾ ਕਿ ਦੱਖਣੀ ਚੀਨ ਸਾਗਰ ਵਿਚ ਅਸੀਂ ਜਹਾਜ਼ਾਂ ਵਿਚਾਲੇ ਖਤਰਨਾਕ ਮੁਠਭੇੜ ਅਤੇ ਗੈਰ-ਕਾਨੂੰਨੀ ਸਮੁੰਦਰੀ ਦਾਅਵਿਆਂ ਨੂੰ ਲੈ ਕੇ ਉਕਸਾਉਣ ਵਾਲੀ ਕਾਰਵਾਈ ਦੇਖੀ ਹੈ। ਚੀਨ ਦੇ ਉਪ ਰਾਜਦੂਤ ਦਾਈ ਬਿੰਗ ਨੇ ਮੀਟਿੰਗ ਵਿਚ ਅਮਰੀਕਾ ’ਤੇ ਪਲਟਵਾਰ ਕਰਦੇ ਹੋਏ ਦੱਖਣੀ ਚੀਨ ਸਾਗਰ ਵਿਚ ਸ਼ਾਂਤੀ ਅਤੇ ਅਸਥਿਰਤਾ ਲਈ ਉਸਦਾ ਸਭ ਤੋਂ ਵੱਡਾ ਖਤਰਾ ਬਣਨ ਦਾ ਦੋਸ਼ ਲਗਾਇਆ।

ਇਹ ਵੀ ਪੜ੍ਹੋ :ਪੁਰਤਗਾਲ ਨੇ 12 ਤੋਂ 15 ਸਾਲ ਦੇ ਬੱਚਿਆਂ ਲਈ ਟੀਕਿਆਂ ਨੂੰ ਦਿੱਤੀ ਮਨਜ਼ੂਰੀ

Karan Kumar

This news is Content Editor Karan Kumar