ਅਮਰੀਕਾ ਅਤੇ ਕੈਨੇਡਾ ''ਚ 1 ਨਵੰਬਰ ਨੂੰ ਘੜੀਆਂ ਇਕ ਘੰਟਾ ਹੋਣਗੀਆਂ ਪਿੱਛੇ

10/30/2020 6:07:54 PM

ਨਿਊਯਾਰਕ (ਰਾਜ ਗੋਗਨਾ): ਅਮਰੀਕਾ ਅਤੇ ਕੈਨੇਡਾ ਵਿਚ ਸਮਾਂ ਤਬਦੀਲੀ ਹੋਣ ਜਾ ਰਹੀ ਹੈ।ਇਹਨਾਂ ਦੇਸ਼ਾਂ ਵਿਚ ਸਾਲ ਵਿਚ ਦੋ ਵਾਰੀ, 6 ਮਹੀਨੇ ਬਾਅਦ ਸਮਾਂ ਬਦਲ ਜਾਂਦਾ ਹੈ। ਹੁਣ 1 ਨਵੰਬਰ ਦਿਨ ਐਤਵਾਰ ਨੂੰ ਅਮਰੀਕਾ ਅਤੇ ਕੈਨੇਡਾ ਦੀਆ ਘੜੀਆਂ ਦਾ ਸਮਾਂ ਇਕ ਘੰਟਾ ਪਿੱਛੇ ਹੋ ਜਾਵੇਗਾ।

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਇੱਛਾਮੌਤ ਨੂੰ ਵੈਧ ਬਣਾਉਣ 'ਤੇ ਵੋਟ ਪਰ ਮਾਰਿਜੁਆਨਾ ਨੂੰ ਨਹੀਂ

ਇਸ ਲਈ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ 31 ਅਕਤੂਬਰ ਤੋਂ ਇਕ ਨਵੰਬਰ ਦਿਨ ਸ਼ਨੀਵਾਰ ਅਤੇ ਐਤਵਾਰ ਦੀ ਵਿਚਕਾਰਲੀ ਰਾਤ ਨੂੰ ਉਹ ਸੌਣ ਸਮੇਂ ਆਪਣੀਆ ਘੜੀਆਂ ਇਕ ਘੰਟਾ ਪਿੱਛੇ ਕਰ ਲੈਣ। ਐਤਵਾਰ ਨੂੰ ਬਦਲੇ ਸਮੇਂ ਮੁਤਾਬਕ ਆਪਣੇ ਕੰਮ-ਕਾਜ ਸ਼ੁਰੂ ਕੀਤੇ ਜਾਣ। ਜ਼ਿਕਰਯੋਗ ਹੈ ਕਿ ਘੜੀਆਂ ਬਦਲਣ ਦਾ ਇਹ ਸਮਾਂ ਮਾਰਚ ਦੇ ਦੂਜੇ ਐਤਵਾਰ ਨੂੰ ਆਪਣੀਆ ਘੜੀਆਂ ਇਕ ਘੰਟਾ ਅੱਗੇ ਕਰਨੀਆਂ ਪੈਂਦੀਆਂ ਹਨ ਅਤੇ ਨਵੰਬਰ ਮਹੀਨੇ ਦੇ ਪਹਿਲੇ ਐਤਵਾਰ ਇਕ ਘੰਟਾ ਪਿੱਛੇ ਕਰਨੀਆਂ ਪੈਂਦੀਆਂ ਹਨ।

Vandana

This news is Content Editor Vandana