ਅਮਰੀਕਾ : ਪਿਓ-ਪੁੱਤ ਨੇ ਬਣਾਈ 3ਡੀ ਪ੍ਰਿੰਟਡ ਲੈਂਬੋਰਗਿਨੀ, ਕੰਪਨੀ ਨੇ ਭੇਜੀ ਅਸਲੀ ਕਾਰ

01/02/2020 1:07:36 AM

ਕੋਲੋਰਾਡੋ (ਏਜੰਸੀ)- ਸ਼ੌਂਕ ਦਾ ਕੋਈ ਮੁੱਲ ਨਹੀਂ। ਇਹ ਕਹਾਵਤ ਉਦੋਂ ਸੱਚ ਹੁੰਦੀ ਨਜ਼ਰ ਆਈ ਜਦੋਂ ਸਪੋਰਟਸ ਕਾਰ ਦੇ ਦੀਵਾਨੇ ਇਕ ਪਿਤਾ ਤੇ ਉਸ ਦੇ ਪੁੱਤਰ ਨੇ 2 ਸਾਲ ਦੀ ਮਿਹਨਤ ਨਾਲ ਇਕ 3ਡੀ ਕਾਰ ਦਾ ਮਾਡਲ ਬਣਾ ਦਿੱਤਾ ਤੇ ਉਨ੍ਹਾਂ ਦੀ ਇਸ ਮਿਹਨਤ ਤੇ ਕਾਰ ਪਿੱਛੇ ਦੀ ਇੰਨੀ ਦੀਵਾਨਗੀ ਨੂੰ ਦੇਖਦਿਆਂ ਕਾਰ ਕੰਪਨੀ ਨੇ ਲੈਂਬੋਰਗਿਨੀ ਕਾਰ 2 ਹਫਤੇ ਲਈ ਕਿਰਾਏ 'ਤੇ ਦਿੱਤੀ। ਦਰਅਸਲ ਅਮਰੀਕਾ ਦੇ ਕੋਲੋਰਾਡੋ ਦੇ ਰਹਿਣ ਵਾਲੇ ਸਟਰਲਿੰਗ ਬਕਸ (54 ਸਾਲ) ਅਤੇ ਉਨਾਂ ਦਾ ਪੁੱਤਰ ਜੇਂਡਰ (12 ਸਾਲ ) ਨੇ ਲੈਂਬੋਰਗਿਨੀ ਕਾਰ ਦਾ 3ਡੀ ਮਾਡਲ ਬਣਾਇਆ।
ਜਿਸ ਕਾਰ ਦਾ ਦੋਹਾਂ ਪਿਓ-ਪੁੱਤ ਨੇ ਮਾਡਲ ਬਣਾਇਆ ਹੈ ਉਸ ਕਾਰ ਦੀ ਕੀਮਤ 3.3 ਕਰੋਡ਼ ਰੁਪਏ ਦੱਸੀ ਜਾ ਰਹੀ ਹੈ। ਲੈਂਬੋਰਗਿਨੀ ਅਵੇਂਟਾਡੋਰ ਦੀ ਕਾਪੀ ਬਣਾਉਣ ਵਿਚ ਦੋਹਾਂ ਨੂੰ 2 ਸਾਲ ਦਾ ਸਮਾਂ ਲੱਗਾ। ਦੋਹਾਂ ਨੂੰ ਵੀਡੀਓ ਰੇਸਿੰਗ ਗੇਮ ਫੋਰਜਾ ਹੋਰਾਈਜ਼ਨ-3 ਖੇਡਦੇ ਹੋਏ ਕਾਰ ਦੀ ਕਾਪੀ ਬਣਾਉਣ ਦਾ ਸੁਝਾਅ ਆਇਆ ਸੀ। ਇਸ ਤੋਂ ਬਾਅਦ ਦੋਹਾਂ ਨੇ ਤੈਅ ਕੀਤਾ ਕਿ ਆਪਣੇ ਲਈ ਖੁਦ ਦੀ ਰੇਸਿੰਗ ਕਾਰ ਬਣਾਉਣਗੇ।


ਪਰਿਵਾਰ ਨੇ ਖੁਦ ਨੂੰ ਦੱਸਿਆ ਲੈਂਬੋਰਗਿਨੀ ਦੇ ਦੀਵਾਨੇ
ਮੀਡੀਆ ਰਿਪੋਰਟ ਮੁਤਾਬਕ ਸਟਰਲਿੰਗ ਦੇ ਪਰਿਵਾਰ ਨੇ 26 ਦਸੰਬਰ ਨੂੰ ਕੰਪਨੀ ਦੀ ਕਾਰ ਵਾਪਸ ਕਰ ਦਿੱਤੀ। ਲੈਂਬੋਰਗਿਨੀ ਨੇ ਪਰਿਵਾਰ ਲਈ ਦੋ ਹਫਤੇ ਲਈ ਕਾਰ ਕਿਰਾਏ 'ਤੇ ਦਿੱਤੀ ਸੀ। ਕ੍ਰਿਸਮਸ ਸੀਜ਼ਨ ਦੌਰਾਨ ਲੈਂਬੋਰਗਿਨੀ ਅਵੇਂਟਾਡੋਰ ਮਾਡਲ ਦੀ ਕੀਮਤ ਤਕਰੀਬਨ 460,247 ਅਮਰੀਕੀ ਡਾਲਰ (3.3 ਕਰੋਡ਼ ਰੁਪਏ ਤੋਂ ਜ਼ਿਆਦਾ) ਹੁੰਦੀ ਹੈ। ਸਟਰਲਿੰਗ ਨੇ ਦੱਸਿਆ ਕਿ ਉਨ੍ਹਾਂ ਨੇ ਰੋਜ਼ ਕਾਰ ਦੀ ਸਵਾਰੀ ਕੀਤੀ। ਇਹ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ। ਉਨਾਂ ਨੇ ਕਿਹਾ ਕਿ ਸਵਾਰੀ ਦੌਰਾਨ ਪੁੱਤਰ ਜੇਂਡਰ ਨੇ ਕਾਰ ਬਾਰੇ ਬਹੁਤ ਸਾਰੀਆਂ ਗੱਲਾਂ ਦੱਸੀਆਂ। ਉਸ ਨੂੰ ਕਾਰ ਦੇ ਇੰਜਨ ਬਾਰੇ ਕਾਫੀ ਜਾਣਕਾਰੀ ਸੀ। ਜਿਵੇਂ ਉਹ ਪੂਰਾ ਮਕੈਨਿਕ ਮਾਈਂਡ ਹੋ ਗਿਆ ਹੋਵੇ। ਸਟਰਲਿੰਗ ਬਕਸ, ਉਨਾਂ ਦਾ ਪੁੱਤਰ ਜੇਂਡਰ, ਪਤਨੀ ਜੇਨੀਫਰ ਅਤੇ ਧੀ ਆਲੀਆ ਨੇ ਕਾਰ ਨੂੰ ਲੈ ਕੇ ਇਕ ਕੈਪਸ਼ਨ ਦਿੱਤੀ, ਜਿਸ ਵਿਚ ਆਪਣੇ ਆਪ ਨੂੰ ਉਨਾਂ ਨੇ ਲੈਂਬੋਰਗਿਨੀ ਦੇ ਦੀਵਾਨੇ ਦੱਸਿਆ।

Sunny Mehra

This news is Content Editor Sunny Mehra