ਨਿਊਯਾਰਕ ਦੇ ਨਰਸਿੰਗ ਹੋਮ ਵੱਲੋਂ ਕੋਰੋਨਾ ਪੀੜਤ 98 ਮੌਤਾਂ ਦੀ ਰਿਪੋਰਟ ਜਾਰੀ

05/02/2020 5:47:05 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਕੋਰੋਨਾਵਾਇਰਸ ਦੇ ਮਾਮਲੇ ਤੇਜ਼ੀ ਵਾਲ ਵੱਧਦੇ ਜਾ ਰਹੇ ਹਨ।ਉਂਝ ਦੇਸ਼ ਦੇ ਹਰ ਹਿੱਸੇ ਤੋਂ ਇਨਫੈਕਸ਼ਨ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੇ ਇਲਾਵਾ ਰੋਜ਼ਾਨਾ ਹਜ਼ਾਰਾਂ ਲੋਕਾਂ ਦੀ ਜਾਨ ਜਾ ਰਹੀ ਹੈ। ਬੀਤੇ 24 ਘੰਟਿਆਂ ਵਿਚ ਇੱਥੇ 1883 ਲੋਕਾਂ ਦੀ ਮੌਤ ਹੋਈ ਹੈ। ਹਾਲਾਤ ਇੰਨੇ ਵਿਗੜ ਚੁੱਕੇ ਹਨ ਕਿ ਇਕ ਛੋਟੇ ਜਿਹੇ ਨਰਸਿੰਗ ਹੋਮ ਵਿਚ ਇਕੱਠੇ 98 ਲੋਕਾਂ ਦੀ ਮੌਤ ਹੋ ਗਈ। 

ਇੱਥੋਂ ਦੇ ਮੇਅਰ ਬਿਲ ਡੇ ਬਾਲਾਸਿਓ ਦਾ ਕਹਿਣਾ ਹੈਕਿ ਇਹ ਕਦੇ ਨਾ ਪੂਰਾ ਹੋਣ ਵਾਲਾ ਨੁਕਸਾਨ ਹੈ। ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਇਕ ਜਗ੍ਹਾ 'ਤੇ ਇੰਨੇ ਲੋਕ ਇਕੱਠੇ ਮਰ ਗਏ। ਇਹ ਕਹਿਣਾ ਮੁਸ਼ਕਲ ਹੈ ਕਿ ਮੈਨਹੱਟਨ ਵਿਚ ਇਸਾਬੇਲਾ ਗੇਰੀਏਟ੍ਰਿਕ ਨਰਸਿੰਗ ਹੋਮ ਵਿਚ ਹੁਣ ਤੱਕ ਹੋਈਆਂ ਮੌਤਾਂ ਦਾ ਇਹ ਸਭ ਤੋਂ ਖਰਾਬ ਅੰਕੜਾ ਹੈ। ਅਜਿਹੇ ਕਈ ਨਰਸਿੰਗ ਹੋਮ ਹੋ ਸਕਦੇ ਹਨ, ਜਿੱਥੇ ਇਕ ਦਿਨ ਵਿਚ ਮੌਤ ਦਾ ਅੰਕੜਾ ਇਸ ਨਾਲੋਂ ਵੀ ਵੱਧ ਹੋਵੇ। ਇੱਥੇ ਨਰਸਿੰਗ ਹੋਮ ਵਿਚ ਅਧਿਕਾਰਤ ਤੌਰ 'ਤੇ 13 ਦਿਨਾਂ ਦੇ ਅੰਦਰ ਮੌਤ ਦੇ ਅੰਕੜੇ ਜਨਤਕ ਕੀਤੇ ਜਾਂਦੇ  ਹਨ। 705 ਬੈੱਡ ਦੇ ਇਸ ਨਰਸਿੰਗ ਹੋਮ ਦੇ ਅਧਿਕਾਰੀਆਂ ਦਾ ਕਹਿਣਾ ਹੈਕਿ ਕੋਵਿਡ-19 ਨਾਲ ਪੀੜਤ 46 ਲੋਕਾਂ ਦੀ ਮੌਤ ਹੋ ਗਈ ਅਤੇ ਵਾਇਰਸ ਹੋਣ ਕਾਰਨ ਵਾਧੂ 52 ਲੋਕਾਂ ਦੀ ਮੌਤ ਸ਼ੱਕੀ ਦੱਸੀ ਗਈ ਹੈ। ਕੁਝ ਦੀ ਮੌਤ ਨਰਸਿੰਗ ਹੋਮ ਵਿਚ ਹੋਈ ਅਤੇ ਕੁਝ ਦੀ ਹਸਪਤਾਲਾਂ ਵਿਚ ਇਲਾਜ ਦੇ ਬਾਅਦ ਮੌਤ ਹੋ ਗਈ।

ਪੜ੍ਹੋ ਇਹ ਖਬਰ- ਨਿਊਯਾਰਕ ਦੇ ਮੁਰਦਾਘਰ ਦਾ ਲਾਈਸੈਂਸ ਰੱਦ, ਲਾਸ਼ਾਂ 'ਚੋਂ ਆ ਰਹੀ ਸੀ ਭਿਆਨਕ ਬਦਬੂ

ਨਿਊਯਾਰਕ ਵਿਚ ਲਾਸ਼ਾਂ ਦੀ ਗਿਣਤੀ ਇੰਨੀ ਜ਼ਿਆਦਾ ਹੋ ਗਈ ਹੈ ਕਿ ਇਕ ਫਰਿਜ਼ ਟਰੱਕ ਨੂੰ ਉਹਨਾਂ ਨੂੰ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਅਸਲ ਵਿਚ ਅੰਤਿਮ ਸੰਸਕਾਰ ਲਈ ਲੋਕਾਂ ਨੂੰ ਕਾਫੀ ਸਮਾਂ ਲੱਗ ਰਿਹਾ ਹੈ। ਕੋਰੋਨਾ ਵਾਇਰਸ ਕਾਰਨ ਲਾਸ਼ਾਂ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਕਾਫੀ ਸਾਵਧਾਨੀ ਨਾਲ ਸੌਂਪੀਆਂ ਜਾ ਰਹੀਆਂ ਹਨ। ਨਰਸਿੰਗ ਹੋਮ ਦੇ ਇਕ ਬੁਲਾਰੇ ਆਡਰੇ ਵਾਰਟਸ ਨੇ ਇਕ ਈਮੇਲ ਵਿਚ ਲਿਖਿਆ ਕਿ ਸਾਡੇ ਇੱਥੇ ਇਨਫੈਕਸ਼ਨ ਨੂੰ ਜਾਂਚਣ ਦੇ ਲੋੜੀਂਦੇ ਸਾਧਨ ਨਹੀਂ ਹਨ। ਅਸੀਂ ਆਪਣੇ ਪੱਧਰ 'ਤੇ ਇਸ ਨੂੰ ਜਾਂਚਣ ਦੀ ਕੋਸ਼ਿਸ਼ ਕੀਤੀ। ਇਸ ਦੇ ਇਲਾਵਾ ਇੱਥੇ ਸਟਾਫ ਦੀ ਕਮੀ ਦਾ ਵੀ ਸਾਹਮਣਾ ਕਰਨਾ ਪਿਆ।


Vandana

Content Editor

Related News