ਵਰਜੀਨੀਆ ''ਚ ਸਾਲਾਨਾ ਆਨਲਾਈਨ ਯੂਥ ਗੁਰਮਤਿ ਕੈਂਪ ਲਾਭਵੰਦ ਹੋ ਨਿੱਬੜਿਆ

07/14/2020 11:38:27 AM

ਵਰਜੀਨੀਆ (ਰਾਜ ਗੋਗਨਾ): ਸਤਿਗੁਰ ਦੀ ਅਪਾਰ ਕਿਰਪਾ ਸਦਕਾ, ਸਿੱਖ ਫਾਉਂਡੇਸਨ ਆਫ ਵਰਜੀਨੀਆ ਦਾ ਸਲਾਨਾ ਯੂਥ ਗੁਰਮਤਿ ਕੈਂਪ ਬੀਤੇ ਦਿਨ ਸੰਪੂਰਨ ਹੋਇਆ। ਜੋ ਕਿ 6 ਜੁਲਾਈ 2020 ਤੋਂ ਚੱਲ ਰਹੇ ਇਸ ਸਾਲ ਕੋਵਿਡ-19 ਨੂੰ ਲੈ ਕੇ ਇਹ ਕੈਂਪ ਆਨਲਾਈਨ ਹੀ ਲਗਾਇਆ ਗਿਆ। ਇਸ ਕੈੰਪ ਵਿੱਚ 6 ਸਾਲ ਤੋਂ ਲੈ ਕੇ 20 ਸਾਲ ਤੱਕ ਦੇ 60 ਬੱਚਿਆਂ ਨੇ ਭਾਗ ਲਿਆ। ਇਸ ਸਾਲ ਕੈਂਪ ਦੇ ਦੌਰਾਨ ਬੱਚਿਆਂ ਨਾਲ ਸੰਗਤ, ਸਤਿਸੰਗ, ਸਾਧ ਸੰਗਤ ਅਤੇ ਕੁਝ ਸੰਗਤ ਦੇ ਵਿਸ਼ਿਆਂ ਉੱਤੇ ਗੁਰਬਾਣੀ ਦੇ ਅਧਾਰ 'ਤੇ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਕਹਿਰ : ਮੈਲਬੌਰਨ 'ਚ ਮੈਕਡੋਨਾਲਡ ਕਰਮਚਾਰੀਆਂ ਲਈ ਨਵਾਂ ਨਿਰਦੇਸ਼ ਜਾਰੀ

ਕੈਂਪ ਦੇ ਦੌਰਾਨ ਬੱਚਿਆਂ ਵਲੋਂ ਹਰ ਸ਼ਾਮ ਨੂੰ ਆਨਲਾਈਨ ਸੁੰਦਰ ਦੀਵਾਨ ਸਜਾਇਆ ਗਿਆ ਜਿਸ ਵਿੱਚ ਰਹਿਰਾਸ ਸਾਹਿਬ ਜੀ ਦੇ ਪਾਠ, ਕੀਰਤਨ, ਅਰਦਾਸ ਤੋਂ ਉਪਰੰਤ ਹੁਕਮਨਾਮਾ ਲੈ ਕੇ ਭੋਗ ਪਾਏ ਗਏ। ਇਸ ਕੈਂਪ ਵਿੱਚ ਗੁਰਮਤਿ ਸਕੂਲ ਦੇ ਕਾਉਂਸਲਰਾਂ ਤੋਂ ਇਲਾਵਾ ਰੁਬਿਨ ਪਾਲ ਸਿੰਘ (ਖਾਲਸਾ ਸਕੂਲ, ਜੀ.ਐਨ.ਐਫ.ਏ, ਮੈਰੀਲੈਂਡ), ਵਿਰੋਨਿਕਾ ਸਿੱਧੂ (ਖਾਲਸਾ ਸਕੂਲ, ਬਰਿੱਜਵਾਟਰ, ਨਿਉ ਜਰਸੀ), ਜਗਜੀਵਨ ਕੌਰ (ਜਰਨਲਿਸਟ, ਨਿਉਯਾਰਕ), ਅੰਮ੍ਰਿਤਪਾਲ ਕੌਰ (ਡਾਇਰਕਟਰ, ਖਾਲਸਾ ਏਡ ਯੂ. ਐਸ. ਏ), ਗੁਰਪ੍ਰੀਤ ਸਿੰਘ ਬਰਾੜ (ਐਕਟਿਵਸਟ, ਸਟਿਰਲਿੰਗ, ਵਰਜੀਨੀਆ), ਅਤੇ ਭਾਈ ਅਪਾਰਦੀਪ ਸਿੰਘ ਜੀ (ਗੁਰਮਤਿ ਪ੍ਰਚਾਰਕ, ਡੈਲਸ ਟੈਕਸਾਸ) ਨੇ ਉਚੇਚੇ ਤੌਰ 'ਤੇ ਹਾਜ਼ਰੀ ਭਰੀ। ਕੌਵਿਡ-19 ਦੇ ਚਲਦਿਆਂ ਜਿਸ ਤਰ੍ਹਾਂ ਲੱਗ ਰਿਹਾ ਸੀ ਕਿ ਸ਼ਾਇਦ ਇਸ ਸਾਲ ਇਹ ਕੈਂਪ ਨਾ ਹੋ ਸਕੇ ਪਰ ਸਤਿਗੁਰ ਦੀ ਕਿਰਪਾ ਸਦਕਾ ਇਹ ਕੈਂਪ ਵੀ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਲਾਭਵੰਦ ਹੋ ਕੇ ਨਿੱਬੜਿਆ। 

Vandana

This news is Content Editor Vandana