ਆਕਸਫੋਰਡ ਦੇ ਪ੍ਰੋਫੈਸਰ ਨੇ ਸਭ ਤੋਂ ਪੁਰਾਣੀ ਬਾਈਬਲ ਦੇ ਹਿੱਸੇ ਕੀਤੇ ਚੋਰੀ, ਫਿਰ ਵੇਚੇ

10/16/2019 1:28:30 PM

ਵਾਸ਼ਿੰਗਟਨ (ਬਿਊਰੋ)— ਸਾਲ ੲ੍ਯਓੲ ਤੋਂ ਵਿਦਵਾਨ ਅਤੇ ਯੂਨੀਵਰਸਿਟੀ ਆਫ ਆਕਸਫੋਰਡ ਦੇ ਅਧਿਕਾਰੀ ਇਕ ਅਫਵਾਹ ਦਾ ਪਰਦਾਫਾਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਕਿਹਾ ਜਾ ਰਿਹਾ ਸੀ ਕਿ ਹੁਣ ਤੱਕ ਖੋਜੀ ਗਈ ਸਭ ਤੋਂ ਪੁਰਾਣੀ ਬਾਈਬਲ ਦਾ ਟੁੱਕੜਾ ਨਾ ਸਿਰਫ ਹੋਂਦ ਵਿਚ ਸੀ ਸਗੋਂ ਰਹੱਸਮਈ ਤਰੀਕੇ ਨਾਲ ਚੋਰੀ ਹੋ ਗਿਆ ਸੀ। ਇਸ ਨੂੰ ਅਮਰੀਕੀ ਕਲਾ ਅਤੇ ਸ਼ਿਲਪ ਦੀ ਦਿੱਗਜ ਸੰਸਥਾ ਹੌਬੀ ਲੌਬੀ ਨੂੰ ਵੇਚ ਦਿੱਤਾ ਗਿਆ ਸੀ। ਹੁਣ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਮਾਮਲੇ ਨੂੰ ਹੱਲ ਕਰ ਲਿਆ ਹੈ। ਅਧਿਕਾਰੀਆਂ ਮੁਤਾਬਕ ਪ੍ਰੋਫੈਸਰ ਡਿਰਕ ਓਬਬਿੰਕ ਨੇ ਆਕਸਫੋਰਡ ਦੇ ਓਕਸੀਰਿਸਕਸ ਪਪੀਅਰੀ ਪ੍ਰਾਜੈਕਟ (Oxyrhynchus Papyri Project) ਨੂੰ ਚੋਰੀ ਕੀਤਾ ਸੀ। ਇਹ ਸਦੀਆਂ ਪੁਰਾਣਾ ਸਾਹਿਤ ਸੀ ਜਿਸ ਨੂੰ ਸਾਲ ਓਫਘਇ ਵਿਚ ਮਿਸਰ ਦੇ ਕਚਰੇ ਦੇ ਢੇਰ ਵਿਚੋਂ ਬਰਾਮਦ ਕੀਤਾ ਗਿਆ ਸੀ।

ਇੱਥੇ ਦੱਸ ਦਈਏ ਕਿ ਨੇਬਾਰਸਕਾ ਮੂਲ ਦੇ ਡਿਰਕ ਓਬਬਿੰਕ ਦੁਨੀਆ ਵਿਚ ਸਭ ਤੋਂ ਮਸ਼ਹੂਰ ਕਲਾਸਿਕਸ ਦੇ ਪ੍ਰੋਫੈਸਰਾਂ ਵਿਚੋਂ ਇਕ ਹਨ। ਸੋਮਵਾਰ ਨੂੰ ਪਪੀਅਰੀ ਪ੍ਰਾਜੈਕਟ ਦੇ ਅਧਿਕਾਰੀਆਂ ਨੇ ਓਬਬਿੰਕ ਦੀ ਤਿੰਨ ਮਹੀਨੇ ਦੀ ਜਾਂਚ ਦੇ ਨਤੀਜੇ ਜਾਰੀ ਕੀਤੇ। ਇਸ ਵਿਚ ਪ੍ਰੋਫੈਸਰ 'ਤੇ ਦੋਸ਼ ਲਗਾਇਆ ਗਿਆ ਕਿ ਉਹ ਗ੍ਰੀਨ ਫੈਮਿਲੀ ਲਈ ਘੱਟੋ-ਘੱਟ 11 ਪ੍ਰਾਚੀਨ ਬਾਈਬਲਾਂ ਦਾ ਹਿੱਸਾ ਚੋਰੀ ਕਰ ਕੇ ਲੈ ਗਏ ਅਤੇ ਉਨ੍ਹਾਂ ਨੂੰ ਵੇਚ ਦਿੱਤਾ। ਹੌਬੀ ਲੌਬੀ ਦੇ ਮਾਲਕ ਗ੍ਰੀਨ ਫੈਮਿਲੀ ਇਕ ਬਾਈਬਲ ਮਿਊਜ਼ੀਅਮ ਅਤੇ ਵਾਸ਼ਿੰਗਟਨ ਵਿਚ ਧਾਰਮਿਕ ਸੰਗਠਨ ਚਲਾਉਂਦੇ ਹਨ।

ਇਜੀਪਟ ਐਕਸਪਲੋਰੇਸ਼ਨ ਸੋਸਾਇਟੀ ਇਕ ਗੈਰ ਲਾਭਕਾਰੀ ਸੰਸਥਾ ਹੈ ਜੋ ਪ੍ਰਾਚੀਨ ਸਾਹਿਤ ਦੇ ਪਪੀਅਰੀ ਪ੍ਰਾਜੈਕਟ ਦੇ ਸੰਗ੍ਰਹਿ ਦਾ ਪ੍ਰਬੰਧਨ ਕਰਦੀ ਹੈ। ਬਾਈਬਲ ਦੇ ਮਿਊਜ਼ੀਅਮ ਨੇ ਵਾਸ਼ਿੰਗਟਨ ਪੋਸਟ ਦੇ ਨਾਲ ਸਾਂਝੇ ਕੀਤੇ ਬਿਆਨਾਂ ਵਿਚ ਉਨ੍ਹਾਂ ਦੇ ਨਤੀਜਿਆਂ ਦੇ ਬਾਰੇ ਵਿਚ ਦੱਸਿਆ। ਗੈਰ ਲਾਭਕਾਰੀ ਸੰਸਥਾ ਨੇ ਇਕ ਬਿਆਨ ਵਿਚ ਕਿਹਾ ਕਿ ਮਿਊਜ਼ੀਅਮ ਨੇ ਈ.ਈ.ਐੱਸ. ਨੂੰ ਸੂਚਿਤ ਕੀਤਾ ਹੈ ਕਿ ਪ੍ਰੋਫੈਸਰ ਓਬਬਿੰਕ ਵੱਲੋਂ ਹੌਬੀ ਲੌਬੀ ਸਟੋਰਸ ਨੂੰ ਵੇਚੇ ਜਾਣ ਦੇ ਬਾਅਦ ਬਾਈਬਲ ਦੇ 11 ਹਿੱਸੇ ਉਸ ਦੀ ਦੇਖਭਾਲ ਵਿਚ ਆਏ ਸਨ। ਭਾਵੇਂਕਿ ਆਕਸਫੋਰਡ ਵਿਚ ਹਾਲੇ ਵੀ ਬਤੌਰ ਪ੍ਰੋਫੈਸਰ ਕੰਮ ਕਰ ਰਹੇ ਓਬਬਿੰਕ ਨੇ ਇਸ ਮਾਮਲੇ ਵਿਚ ਆਪਣੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਇਸ ਤੋਂ ਪਹਿਲਾਂ ਉਹ ਕੁਝ ਦੋਸ਼ਾਂ ਨੂੰ ਖਾਰਿਜ ਕਰ ਚੁੱਕੇ ਹਨ। ਗੌਰਤਲਬ ਹੈ ਕਿ ਬਾਈਬਲ ਮਿਊਜ਼ੀਅਮ ਨੇ ਸੋਮਵਾਰ ਨੂੰ ਕਿਹਾ ਕਿ ਉਹ ਇਨ੍ਹਾਂ ਹਿੱਸਿਆਂ ਨੂੰ ਇਜੀਪਟ ਐਕਸਪਲੋਰੇਸ਼ਨ ਸੋਸਾਇਟੀ ਨੂੰ ਵਾਪਸ ਕਰ ਦੇਵੇਗਾ।


Vandana

Content Editor

Related News