ਅਮਰੀਕਾ : ਓਹੀਓ ਬੰਦੂਕਧਾਰੀ ਦੇ ਸਹਿਪਾਠੀਆਂ ਨੇ ਕੀਤਾ ਵੱਡਾ ਖੁਲਾਸਾ

08/05/2019 2:28:39 PM

ਵਾਸ਼ਿੰਗਟਨ (ਭਾਸ਼ਾ)— ਓਹੀਓ ਦੇ ਡੇਟਨ ਵਿਚ ਐਤਵਾਰ ਸਵੇਰੇ ਗੋਲੀਬਾਰੀ ਵਿਚ 9 ਲੋਕਾਂ ਦੀ ਜਾਨ ਲੈਣ ਵਾਲੇ ਬੰਦੂਕਧਾਰੀ ਦੇ ਸਹਿਪਾਠੀਆਂ ਨੇ ਵੱਡਾ ਖੁਲਾਸਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਸ ਨੂੰ 'ਹਿਟ ਲਿਸਟ' ਅਤੇ 'ਰੇਪ ਲਿਸਟ' ਦੀ ਸੂਚੀ ਤਿਆਰ ਕਰਨ ਦੇ ਮਾਮਲੇ ਵਿਚ ਸਕੂਲ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਉਹ ਜਿਹੜੇ ਲੋਕਾਂ ਨੂੰ ਮਾਰਨਾ ਚਾਹੁੰਦਾ ਸੀ ਉਨ੍ਹਾਂ ਦੇ ਨਾਮ ਉਸ ਨੇ 'ਹਿਟ ਲਿਸਟ' ਵਿਚ ਅਤੇ ਜਿਹੜੀਆਂ ਕੁੜੀਆਂ 'ਤੇ ਯੌਨ ਹਮਲਾ ਕਰਨਾ ਚਾਹੁੰਦਾ ਸੀ ਉਨ੍ਹਾਂ ਦੇ ਨਾਮ 'ਰੇਪ ਲਿਸਟ' ਵਿਚ ਪਾਏ ਹੋਏ ਸਨ।

ਬੰਦੂਕਧਾਰੀ ਨੇ ਦੋ ਸਾਬਕਾ ਸਹਿਪਾਠੀਆਂ ਦਾ ਇਹ ਬਿਆਨ ਉਦੋਂ ਸਾਹਮਣੇ ਆਇਆ ਹੈ ਜਦੋਂ ਇਸ ਤੋਂ ਪਹਿਲਾਂ ਪੁਲਸ ਨੇ ਕਿਹਾ ਸੀ ਕਿ 24 ਸਾਲਾ ਕੋਨੋਰ ਬੇਲਟਸ ਦੀ ਪਹਿਲਾਂ ਅਜਿਹੀ ਕੋਈ ਸ਼ੱਕੀ ਗਤੀਵਿਧੀ ਨਹੀਂ ਸੀ। ਜ਼ਿਲੇ ਵਿਚ ਗਸ਼ਤ ਕਰ ਰਹੀ ਪੁਲਸ ਨੇ ਹਮਲੇ ਦੇ ਇਕ ਮਿੰਟ ਬਾਅਦ ਹੀ ਉਸ ਨੂੰ ਢੇਰ ਕਰ ਦਿੱਤਾ ਸੀ। ਦੋਹਾਂ ਸਾਬਕਾ ਸਹਿਪਾਠੀਆਂ ਨੇ ਦੱਸਿਆ ਕਿ ਬੇਲਟਸ ਨੂੰ ਬੇਲਬਰੁਕ ਹਾਈ ਸਕੂਲ ਦੇ ਟਾਇਲਟ ਵਿਚ 'ਹਿਟ ਲਿਸਟ' ਅਤੇ 'ਰੇਪ ਲਿਸਟ' ਮਿਲਣ ਦੇ ਬਾਅਦ ਮੁਅੱਤਲ ਕਰ ਦਿੱਤਾ ਗਿਆ ਸੀ।

Vandana

This news is Content Editor Vandana