ਕੈਪੀਟਲ ਹਿੱਲ ਵਾਸ਼ਿੰਗਟਨ ਵਿਖੇ ਚੌਥੀ ਨੈਸ਼ਨਲ ਸਿੱਖ ਡੇਅ ਪਰੇਡ 6 ਅਪ੍ਰੈਲ ਨੂੰ

03/24/2019 1:54:09 PM

ਵਾਸ਼ਿੰਗਟਨ ਡੀ.ਸੀ. (ਰਾਜ ਗੋਗਨਾ)— ਸਿੱਖ ਕੌਆਰਡੀਨੇਸ਼ਨ ਈਸਟ ਕੋਸਟ ਅਮਰੀਕਾ ਸਮੂੰਹ ਸੰਗਤਾਂ ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਸਾਂਝੇ ਸਹਿਯੋਗ ਸਦਕਾ ਚੌਥੀ ਸਿੱਖ ਡੇਅ ਪਰੇਡ ਮਿਤੀ 6 ਅਪ੍ਰੈਲ ਦਿਨ ਸ਼ਨਿੱਚਰਵਾਰ ਨੂੰ ਕੱਢੀ ਜਾਵੇਗੀ। ਇਸ ਪਰੇਡ ਦਾ ਆਯੋਜਨ ਕੈਪੀਟਲ ਹਿੱਲ ਵਾਸ਼ਿੰਗਟਨ ਡੀ.ਸੀ. ਵਿਖੇ ਦੁਪਹਿਰ ਨੂੰ 12:00 ਵਜੇ ਤੋਂ ਕੀਤਾ ਜਾਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖ ਕੌਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਮਰੀਕਾ ਦੇ ਕੌਆਰਡੀਨੇਟਰ ਸ: ਹਿੰਮਤ ਸਿੰਘ ਨੇ ਦੱਸਿਆ ਕਿ ਇਹ ਸਿੱਖ ਡੇਅ ਪਰੇਡ 320ਵੇਂ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਹੋਵੇਗੀ।

ਇਸ ਪਰੇਡ ਦਾ ਮੁੱਖ ਮੰਤਵ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਵਿਸ਼ਵ ਪੱਧਰ ਤੇ 'ਨੈਸ਼ਨਲ ਸਿੱਖ ਡੇਅ' ਵਜੋਂ ਸਥਾਪਿਤ ਕਰਵਾਉਣਾ, ਖਾਲਸਾ ਰਾਜ ਦੀ ਸਥਾਪਤੀ ਦੀ ਆਵਾਜ਼ ਬੁਲੰਦ ਕਰਨੀ, ਵਿਦੇਸ਼ਾਂ ਵਿਚ ਸਿੱਖੀ ਦੀ ਪਹਿਚਾਣ ਦਾ ਪ੍ਰਚਾਰ ਕਰਨਾ ਅਤੇ ਨਵੀਂ ਪੀੜ੍ਹੀ ਨੂੰ ਰਾਜਨੀਤੀ ਵਿਚ ਆਉਣ ਲਈ ਪ੍ਰੇਰਿਤ ਕਰਨਾ ਹੈ। ਉਹਨਾਂ ਅਮਰੀਕਾ ਵਿਚ ਵੱਸਦੇ ਸਮੂਹ ਭਾਈਚਾਰੇ ਨੂੰ ਆਪਣੇ ਪਰਿਵਾਰਾਂ ਸਮੇਤ ਪੁੱਜਣ ਦੀ ਪੁਰ-ਜ਼ੋਰ ਅਪੀਲ ਕੀਤੀ।

Vandana

This news is Content Editor Vandana