ਮੁਸਲਿਮ ਬੀਬੀ ਦੇ ਸਟਾਰਬਕਸ ਕੱਪ ''ਤੇ ਲਿਖਿਆ ''ISIS'', ਸ਼ਿਕਾਇਤ ਦਰਜ

07/09/2020 4:24:04 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਮਿਨੇਸੋਟਾ ਸੂਬੇ ਵਿਚ ਇਕ ਮੁਸਲਿਮ ਬੀਬੀ ਨਾਲ ਵਿਤਕਰਾ ਕਰਨ ਸਬੰਧੀ ਮਾਮਲਾ ਸਾਹਮਣੇ ਆਇਆ ਹੈ। ਅਸਲ ਵਿਚ ਸੈਂਟ ਪਾਲ ਵਿਚ ਇਕ ਮੁਸਲਿਮ ਬੀਬੀ ਨੇ ਵਿਤਕਰਾ ਕੀਤੇ ਜਾਣ ਦੀ ਸ਼ਿਕਾਇਤ ਦਰਜ ਕੀਤੀ ਹੈ। ਬੀਬੀ ਨੇ ਦੋਸ਼ ਲਗਾਇਆ ਹੈਵਕਿ ਉਹ ਬਰਿਸਤਾ ਦੇ ਇਕ ਇਨ-ਸਟੋਰ ਕੌਫੀ ਸ਼ਾਪ ਵਿਚ ਗਈ ਸੀ ਜਿੱਥੇ ਕਥਿਤ ਤੌਰ 'ਤੇ ਉਸ ਦੀ ਕੌਫੀ ਦੇ ਕੱਪ 'ਤੇ ਉਸ ਦੇ ਨਾਮ ਦੀ ਬਜਾਏ 'ਆਈ.ਐੱਸ.ਆਈ.ਐੱਸ.' ਲਿਖਿਆ ਗਿਆ ਸੀ। 19 ਸਾਲਾ ਬੀਬੀ ਨੇ ਆਪਣੀ ਸੁਰੱਖਿਆ ਸਬੰਧੀ ਚਿੰਤਾ ਜ਼ਾਹਰ ਕਰਦਿਆਂ ਸਿਰਫ ਆਪਣਾ ਪਹਿਲਾ ਨਾਮ ਆਯਸ਼ਾ ਦੱਸਿਆ। ਬੀਬੀ ਨੇ ਹਿਜਾਬ ਪਹਿਨਿਆ ਹੋਇਆ ਸੀ ਅਤੇ ਆਪਣਾ ਚਿਹਰਾ ਢਕਿਆ ਹੋਇਆ ਸੀ।

ਆਯਸ਼ਾ ਨੇ ਦੱਸਿਆ ਕਿ ਜਦੋਂ ਉਸ ਨੇ ਇਕ 1 ਜੁਲਾਈ ਨੂੰ ਸਟਾਰਬਕਸ ਵਿਚ ਇਕ ਕੌਫੀ ਦਾ ਆਰਡਰ ਦਿੱਤਾ ਤਾਂ ਉਸ ਨੂੰ ਦਿੱਤੇ ਗਏ ਕੌਫੀ ਕੱਪ 'ਤੇ ਉਸ ਦੇ ਨਾਮ ਦੀ ਬਜਾਏ ਆਈ.ਐੱਸ.ਆਈ.ਐੱਸ. ਲਿਖਿਆ ਹੋਇਆ ਸੀ। ਅਮਰੀਕੀ-ਇਸਲਾਮਿਕ ਸੰਬੰਧਾਂ 'ਤੇ ਕੌਂਸਲ ਮਿਨੇਸੋਟਾ ਚੈਪਟਰ ਦੇ ਕਾਰਜਕਾਰੀ ਨਿਦੇਸ਼ਕ ਜੈਲਾਨੀ ਹੁਸੈਨ ਨੇ ਦੱਸਿਆ ਕਿ ਉਸਨੇ ਆਪਣਾ ਨਾਮ ਹੌਲੀ-ਹੌਲੀ ਅਤੇ ਕਈ ਵਾਰ ਬਰਿਸਤਾ ਵਿਚ ਦੁਹਰਾਇਆ। ਜਦੋਂ ਉਸ ਦਾ ਆਰਡਰ ਤਿਆਰ ਹੋਇਆ ਤਾਂ ਉਸ ਦੇ ਕੱਪ 'ਤੇ ਅੱਤਵਾਦੀ ਸਮੂਹ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ ਦੇ ਲਈ ਸੰਖੇਪ ਨਾਮ (ISIS) ਲਿਖਿਆ ਹੋਇਆ ਸੀ।

ਹੁਸੈਨ ਨੇ ਮਿਨੇਸੋਟਾ ਵਿਭਾਗ ਆਫ ਹਿਊਮਨ ਵਿਚ ਦਰਜ ਕੀਤੀ ਗਈ ਸ਼ਿਕਾਇਤ ਦੀ ਇਕ ਪ੍ਰਤੀ ਮੀਡੀਆ ਨੂੰ ਦਿੱਤੀ। ਆਯਸ਼ਾ ਨੇ ਸਟੋਰ ਦੇ ਸੁਪਰਵਾਈਜ਼ਰ ਦੇ ਨਾਲ ਇਸ ਮੁੱਦੇ ਨੂੰ ਚੁੱਕਿਆ ਪਰ ਹੁਸੈਨ ਨੇ ਉਸ ਦੀ ਸ਼ਿਕਾਇਤ ਨੂੰ ਖਾਰਿਜ ਕਰ ਦਿੱਤਾ। ਸ਼ਿਕਾਇਤ ਦੇ ਮੁਤਾਬਕ ਕੈਫੇ ਦੇ ਸੁਪਰਵਾਈਜ਼ਰ ਨੇ ਉਸ ਨੂੰ ਦੱਸਿਆ ਕਿ ਕਦੇ-ਕਦੇ ਗਾਹਕਾਂ ਦੇ ਨਾਵਾਂ ਦੇ ਨਾਲ ਗਲਤੀਆਂ ਹੁੰਦੀਆਂ ਹਨ। ਬੀਬੀ ਨੇ ਦੱਸਿਆ ਕਿ ਅਜਿਹਾ ਬਿਲਕੁੱਲ ਨਹੀਂ ਹੋ ਸਕਦਾ ਹੈ ਕਿ ਬਰਿਸਤ ਨੇ ਮੇਰਾ ਨਾਮ ਆਈ.ਐੱਸ.ਆਈ.ਐੱਸ. ਸੁਣਿਆ ਹੋਵੇ। ਮੈਂ ਆਪਣਾ ਨਾਮ ਕਈ ਵਾਰ ਦੁਹਰਾਇਆ ਸੀ ਅਤੇ ਆਯਸ਼ਾ ਕੋਈ ਅਣਜਾਣ ਨਾਮ ਨਹੀਂ ਹੈ।

ਪੜ੍ਹੋ ਇਹ ਅਹਿਮ ਖਬਰ- ਟਰੰਪ ਵਿਰੁੱਧ ਵਧਿਆ ਲੋਕਾਂ ਦਾ ਗੁੱਸਾ, ਫਸਟ ਲੇਡੀ ਦੀ ਮੂਰਤੀ ਕੀਤੀ ਅੱਗ ਦੇ ਹਵਾਲੇ

ਬੀਬੀ ਨੇ ਕਿਹਾ ਕਿ ਉਸ ਨੂੰ ਸਟੋਰ ਸਿਕਓਰਿਟੀ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਇਕ ਨਵਾਂ ਡਰਿੰਕ ਅਤੇ ਇਕ 25 ਡਾਲਰ ਦਾ ਗਿਫਟ ਕਾਰਡ ਦਿੱਤਾ ਗਿਆ ਸੀ। ਸਟੋਰ ਵੱਲੋਂ ਜਾਰੀ ਕੀਤੇ ਗਏ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਸਾਡੇ ਸਟੋਰ ਵਿਚ ਮਹਿਮਾਨ ਦੇ ਅਨੁਭਵ ਲਈ ਬਹੁਤ ਬੁਰਾ ਸੀ ਅਤੇ ਕਿਹਾ ਕਿ ਉਸ ਨੇ ਸਾਡੇ ਸਟੋਰ ਦੇ ਮਾਲਕਾਂ ਨੂੰ ਸਥਿਤੀ ਤੋਂ ਜਾਣੂ ਕਰਵਾਇਆ ਤਾਂ ਪ੍ਰਤੀਨਿਧੀਆਂ ਨੇ ਤੁਰੰਤ ਉਹਨਾਂ ਤੋਂ ਮੁਆਫੀ ਮੰਗੀ। ਬਿਆਨ ਵਿਚ ਕਿਹਾ ਗਿਆ ਹੈ ਕਿ ਅਸੀਂ ਮਾਮਲੇ ਦੀ ਜਾਂਚ ਕੀਤੀ ਹੈ ਅਤੇ ਮੰਨਿਆ ਹੈ ਕਿ ਇਹ ਜਾਣਬੁੱਝ ਕੇ ਕੀਤਾ ਗਿਆ ਕੰਮ ਨਹੀਂ ਸੀ। ਸਗੋਂ ਇਕ ਮੰਦਭਾਗੀ ਗਲਤੀ ਸੀ, ਜਿਸ ਨੂੰ ਟਾਲਿਆ ਜਾ ਸਕਦਾ ਸੀ। ਅਸੀਂ ਵਧੀਕ ਸਿਖਲਾਈ ਦੇਣ ਸਮੇਤ ਟੀਮ ਦੇ ਮੈਂਬਰ ਵਿਰੁੱਧ ਉਚਿਤ ਕਾਰਵਾਈ ਕਰ ਰਹੇ ਹਾਂ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਅਜਿਹੀ ਗਲਤੀ ਦੁਬਾਰਾ ਨਾ ਹੋਵੇ।

Vandana

This news is Content Editor Vandana