ਅਮਰੀਕਾ : ਮਿਸੀਸਿਪੀ ਬਰਾਬਰ ਤਨਖ਼ਾਹ ਕਾਨੂੰਨ ਲਾਗੂ ਕਰਨ ਵਾਲਾ ਬਣੇਗਾ ਆਖਰੀ ਸੂਬਾ

04/25/2022 2:21:48 AM

ਜੈਕਸਨ-ਮਿਸੀਸਿਪੀ ਅਮਰੀਕਾ ਦਾ ਆਖ਼ਰੀ ਸੂਬਾ ਹੋਵੇਗਾ ਜੋ ਸਮਾਨ ਕੰਮ ਲਈ ਔਰਤਾਂ ਤੇ ਮਰਦਾਂ ਨੂੰ ਬਰਾਬਰ ਤਨਖ਼ਾਹ ਦਾ ਕਾਨੂੰਨ ਲਾਗੂ ਕਰੇਗਾ। ਰਿਪਬਲਿਕਨ ਗਵਰਨਰ ਟਾਟੇ ਰੀਵਿਸ ਨੇ ਬੁੱਧਵਾਰ ਨੂੰ ਸੂਬੇ ਦੀ ਵਿਧਾਨ ਸਭਾ ਤੋਂ ਪਾਸ ਬਿੱਲ ਗਿਣਤੀ 770 ਨੂੰ ਆਪਣੀ ਮਨਜ਼ੂਰੀ ਦਿੱਤੀ ਜੋ ਇਕ ਜੁਲਾਈ ਤੋਂ ਕਾਨੂੰਨ ਦੇ ਰੂਪ 'ਚ ਲਾਗੂ ਹੋਵੇਗਾ।

ਇਹ ਵੀ ਪੜ੍ਹੋ : ਰੂਸ ਨੇ ਵਿਸਫੋਟਕ ਸਮੱਗਰੀ ਬਣਾਉਣ ਵਾਲੀ ਯੂਕ੍ਰੇਨੀ ਫੈਕਟਰੀ 'ਤੇ ਕੀਤਾ ਹਮਲਾ

ਜ਼ਿਕਰਯੋਗ ਹੈ ਕਿ ਸਾਲ 1963 'ਚ ਅਮਰੀਕਾ ਦੇ ਸੰਘੀ ਕਾਨੂੰਨ 'ਚ ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਦਾ ਪ੍ਰਬੰਧ ਹੈ ਪਰ ਸਾਲ 2019 'ਚ ਅਲਾਬਾਮਾ ਸੂਬੇ ਵੱਲੋਂ ਵੀ ਇਹ ਕਾਨੂੰਨ ਲਾਗੂ ਕੀਤੇ ਜਾਣ ਤੋਂ ਬਾਅਦ ਮਿਸੀਸਿਪੀ ਇਕ ਅਜਿਹਾ ਅਮਰੀਕੀ ਸੂਬਾ ਬਚ ਗਿਆ ਸੀ ਜਿਥੇ ਇਹ ਕਾਨੂੰਨ ਲਾਗੂ ਨਹੀਂ ਸੀ। ਮਿਸੀਸਿਪੀ ਯੂਨੀਵਰਸਿਟੀ ਖੋਜ ਕੇਂਦਰ ਵੱਲੋਂ ਸਾਲ 2017 'ਚ ਜਾਰੀ ਇਕ ਰਿਪੋਰਟ ਮੁਤਾਬਕ ਸੂਬੇ 'ਚ ਫੁਲ ਟਾਈਮ ਕੰਮ ਕਰਨ ਵਾਲੀਆਂ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ 27 ਫੀਸਦੀ ਤੱਕ ਘੱਟ ਤਨਖ਼ਾਹ ਮਿਲਦੀ ਹੈ ਜਦਕਿ ਰਾਸ਼ਟਰੀ ਪੱਧਰ 'ਤੇ ਇਹ ਅੰਤਰ 19 ਫੀਸਦੀ ਹੈ।

ਇਹ ਵੀ ਪੜ੍ਹੋ : PM ਮੋਦੀ ਨੂੰ ਮਿਲਿਆ ਪਹਿਲਾ ਲਤਾ ਦੀਨਾਨਾਥ ਮੰਗੇਸ਼ਕਰ ਪੁਰਸਕਾਰ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar