ਅਮਰੀਕਾ ਨੇ ਲੱਦਾਖ ਸ਼ਹੀਦਾਂ ਦੇ ਪ੍ਰਤੀ ਜ਼ਾਹਰ ਕੀਤੀ ਹਮਦਰਦੀ

06/19/2020 6:02:22 PM

ਵਾਸ਼ਿੰਗਟਨ (ਭਾਸ਼ਾ): ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨ ਦੇ ਫੌਜੀਆਂ ਦੇ ਨਾਲ ਹੋਈ ਹਿੰਸਕ ਝੜਪ ਵਿਚ ਮਾਰੇ ਗਏ ਭਾਰਤੀ ਫੌਜੀਆਂ ਦੇ ਪ੍ਰਤੀ ਅਮਰੀਕਾ ਨੇ ਵੀਰਵਾਰ ਨੂੰ ਡੂੰਘੀ ਹਮਦਰਦੀ ਪ੍ਰਗਟ ਕੀਤੀ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਸੀਨੀਅਰ ਚੀਨੀ ਡਿਪਲੋਮੈਟ ਯਾਂਗ ਜਿਏਚੀ ਦੇ ਨਾਲ ਬੈਠਕ ਦੇ ਕੁਝ ਘੰਟੇ ਬਾਅਦ ਕਿਹਾ,''ਚੀਨ ਦੇ ਨਾਲ ਹਾਲ ਹੀ ਵਿਚ ਹੋਈ ਹਿੰਸਕ ਝੜਪ ਵਿਚ ਫੌਜੀਆਂ ਦੇ ਮਾਰੇ ਜਾਣ 'ਤੇ ਭਾਰਤ ਦੇ ਲੋਕਾਂ ਦੇ ਪ੍ਰਤੀ ਅਸੀਂ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ।''

 

ਹਵਾਈ ਵਿਚ ਹੋਈ ਪੋਂਪਿਓ-ਯਾਂਗ ਵਾਰਤਾ ਵਿਚ ਪੂਰਬੀ ਲੱਦਾਖ ਵਿਚ ਵਾਸਤਵਿਕ ਕੰਟਰੋਲ ਰੇਖਾ ਦੇ ਨੇੜੇ ਭਾਰਤ ਅਤੇ ਚੀਨੀ ਫੌਜੀਆਂ ਵਿਚਾਲੇ ਹੋਈ ਹਿੰਸਕ ਝੜਪ ਦਾ ਮੁੱਦਾ ਉਠਿਆ ਜਾਂ ਨਹੀਂ ਇਸ ਸਬੰਧ ਵਿਚ ਵਿਦੇਸ਼ ਮੰਤਰਾਲੇ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਵ੍ਹਾਈਟ ਹਾਊਸ਼ ਦੇ ਇਕ ਦਿਨ ਪਹਿਲਾਂ ਕਿਹਾ ਸੀ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪੂਰਬੀ ਲੱਦਾਖ ਵਿਚ ਭਾਰਤ ਅਤੇ ਚੀਨ ਦੇ ਫੌਜੀਆਂ ਵਿਚਾਲੇ ਹੋਈਆਂ ਹਿੰਸਕ ਝੜਪਾਂ ਦੀ ਜਾਣਕਾਰੀ ਸੀ। ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਸੋਮਵਾਰ ਰਾਤ ਚੀਨੀ ਫੌਜੀਆਂ ਦੇ ਨਾਲ ਹੋਏ ਸੰਘਰਸ਼ ਵਿਚ 20 ਭਾਰਤੀ ਮਿਲਟਰੀ ਕਰਮੀ ਮਾਰੇ ਗਏ ਸਨ। 

ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਲੀ ਮੇਕਨੈਨੀ ਨੇ ਸੀਮਾ 'ਤੇ ਹੋਈ ਝੜਪ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਪੱਤਰਕਾਰਾਂ ਨੂੰ ਕਿਹਾ ਸੀ,''ਰਾਸ਼ਟਰਪਤੀ ਟਰੰਪ ਨੂੰ ਇਸ ਦੀ ਜਾਣਕਾਰੀ ਹੈ। ਅਸੀਂ ਪੂਰਬੀ ਲੱਦਾਖ ਫੌਜ ਵਿਚ ਵਾਸਤਵਿਕ ਕੰਟਰੋਲ ਰੇਖਾ 'ਤੇ ਭਾਰਤੀ ਅਤੇ ਚੀਨੀ ਦਲਾਂ ਵਿਚਾਲੇ ਹਾਲਾਤ 'ਤੇ ਨਜ਼ਰ ਬਣਾਏ ਹੋਏ ਹਾਂ। ਉਹਨਾਂ ਨੇ ਕਿਹਾ,''ਅਸੀਂ ਭਾਰਤੀ ਫੌਜ ਦਾ ਬਿਆਨ ਦੇਖਿਆ ਹੈ ਕਿ ਝੜਪ ਵਿਚ 20 ਭਾਰਤੀ ਫੌਜੀਆਂ ਨੇ ਜਾਨ ਗਵਾਈ ਹੈ।ਅਸੀਂ ਇਸ ਨੂੰ ਲੈ ਕੇ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ।'' ਉਹਨਾਂ ਨੇ ਕਿਹਾ ਕਿ ਭਾਰਤ ਅਤੇ ਚੀਨ ਵਿਚ ਵਿਚੋਲਗੀ ਕਰਨ ਸਬੰਧੀ ਕੋਈ ਰਸਮੀ ਯੋਜਨਾ ਨਹੀਂ ਹੈ। ਮੈਕਨੈਨੀ ਨੇ ਕਿਹਾ,''ਮੈਂ ਸਿਰਫ ਇਹ ਦੱਸਣਾ ਚਾਹੁੰਦੀ ਹਾਂ ਕਿ ਇਸ ਸਾਲ 2 ਜੂਨ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਗੱਲਬਾਤ ਵਿਚ ਦੋਹਾਂ ਨੇ ਭਾਰਤ-ਚੀਨ ਸੀਮਾ 'ਤੇ ਸਥਿਤੀ ਨੂੰ ਲੈਕੇ ਚਰਚਾ ਕੀਤੀ ਸੀ।''


Vandana

Content Editor

Related News