ਗੁਪਤ ਬੈਠਕ ਰੱਦ ਹੋਣ ਦੇ ਬਾਵਜੂਦ ਗੱਲਬਾਤ ਦੇ ਦਰਵਾਜੇ ਖੁੱਲ੍ਹੇ : ਪੋਂਪਿਓ

09/09/2019 9:43:00 AM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨ ਅਫਗਾਨਿਸਤਾਨ ਵਿਚ ਸ਼ਾਂਤੀ ਅਤੇ ਮਲਕੀਅਤ ਲਈ ਅਮਰੀਕਾ ਅਤੇ ਤਾਲਿਬਾਨੀ ਨੇਤਾਵਾਂ ਨਾਲ ਹੋਣ ਵਾਲੀ ਗੁਪਤ ਬੈਠਕ ਰੱਦ ਕਰ ਦਿੱਤੀ ਸੀ। ਵਿਦੇਸ਼ੀ ਮੰਤਰੀ ਮਾਈਕ ਪੋਂਪਿਓ ਦਾ ਕਹਿਣਾ ਹੈ ਕਿ ਬੈਠਕ ਰੱਦ ਹੋਣ ਦੇ ਬਾਵਜੂਦ ਦੋਹਾਂ ਵਿਚਾਲੇ ਗੱਲਬਾਤ ਦੇ ਦਰਵਾਜੇ ਪੂਰੀ ਤਰ੍ਹਾਂ ਬੰਦ ਨਹੀਂ ਹੋਏ ਹਨ। ਪੋਂਪਿਓ ਨੇ ਇਕ ਇੰਟਰਵਿਊ ਵਿਚ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਅਮਰੀਕਾ ਅਤੇ ਤਾਲਿਬਾਨੀ ਨੇਤਾਵਾਂ ਵਿਚਾਲੇ ਗੱਲਬਾਤ ਦੁਬਾਰਾ ਹੋ ਸਕਦੀ ਹੈ ਪਰ ਇਸ ਲਈ ਅਮਰੀਕਾ ਤਾਲਿਬਾਨ ਤੋਂ ਵਚਨਬੱਧਤਾ ਚਾਹੁੰਦਾ ਹੈ। 

ਪੋਂਪਿਓ ਨੇ ਇਕ ਇੰਟਰਵਿਊ ਵਿਚ ਕਿਹਾ,''ਮੈਂ ਨਿਰਾਸ਼ਾਵਾਦੀ ਨਹੀਂ ਹਾਂ। ਮੈਂ ਤਾਲਿਬਾਨ ਨੂੰ ਇਹ ਕਹਿੰਦੇ ਅਤੇ ਕਰਦੇ ਦੇਖਿਆ ਹੈ ਜੋ ਉਨ੍ਹਾਂ ਨੂੰ ਪਹਿਲ ਕਰਨੀ ਦੀ ਇਜਾਜ਼ਤ ਨਹੀਂ ਸੀ।'' ਉਨ੍ਹਾਂ ਨੇ ਕਿਹਾ,''ਮੈਂ ਆਸ ਕਰਦਾ ਹਾਂ ਕਿ ਇਸ ਮਾਮਲੇ 'ਤੇ ਤਾਲਿਬਾਨ ਆਪਣੇ ਵਤੀਰੇ ਵਿਚ ਵਿਚ ਤਬਦੀਲੀ ਲਿਆਵੇਗਾ ਅਤੇ ਉਨ੍ਹਾਂ ਗੱਲਾਂ 'ਤੇ ਦੁਬਾਰਾ ਵਚਨਬੱਧਤਾ ਜ਼ਾਹਰ ਕਰੇਗਾ ਜਿਨ੍ਹਾਂ 'ਤੇ ਅਸੀਂ ਕਈ ਮਹੀਨਿਆਂ ਤੋਂ ਗੱਲ ਕਰ ਰਹੇ ਸੀ।'' ਪੋਂਪਿਓ ਨੇ ਇਕ ਸਮਾਚਾਰ ਏਜੰਸੀ ਨੂੰ ਕਿਹਾ,''ਅਖੀਰ ਵਿਚ ਇਸ ਦਾ ਹੱਲ ਕਈ ਪੜਾਆਂ ਦੀ ਗੱਲਬਾਤ ਦੇ ਬਾਅਦ ਹੋਵੇਗਾ।'' ਉਨ੍ਹਾਂ ਨੇ ਕਿਹਾ ਕਿ ਉਹ ਤਾਲਿਬਾਨ ਨੂੰ ਅਫਗਾਨਿਸਤਾਨ ਦੀ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਸਰਕਾਰ ਨਾਲ ਗੱਲਬਾਤ ਨਾ ਕਰਨ ਦਾ ਜਿੱਦ ਛੱਡਣ ਦੀ ਅਪੀਲ ਕਰਦੇ ਹਨ।


Vandana

Content Editor

Related News