NRI ਲਾਰਡ ਸਵਰਾਜ ਪੌਲ ਨੇ ਅਮਰੀਕਾ ''ਚ ਖੋਲ੍ਹਿਆ ਵਿਲੱਖਣ ਹੋਟਲ, ਜਾਣੋ ਖਾਸੀਅਤ

11/08/2018 2:57:40 PM

ਵਾਸ਼ਿੰਗਟਨ (ਭਾਸ਼ਾ)— ਐੱਨ.ਆਰ.ਆਈ. ਉਦਯੋਗਪਤੀ ਲਾਰਡ ਸਵਰਾਜ ਪੌਲ ਨੇ ਅਮਰੀਕਾ ਦੇ ਮਿਸੂਰੀ ਵਿਚ ਇਕ ਹੋਟਲ ਖੋਲ੍ਹਿਆ ਹੈ। ਇਕ ਅਜਿਹਾ ਹੋਟਲ ਹੈ ਜਿੱਥੇ ਮਹਿਮਾਨਾਂ ਦਾ ਮਿਜਾਜ਼ ਕਮਰੇ ਦੇ ਰੰਗਾਂ ਨਾਲ ਮੇਲ ਖਾਂਦਾ ਹੈ। ਸੈਂਟ ਲੁਈ ਸ਼ਹਿਰ ਵਿਚ ਬੁੱਧਵਾਰ ਨੂੰ ਖੁੱਲ੍ਹਿਆ 'ਦੀ ਅੰਗਦ ਆਰਟਸ ਹੋਟਲ' ਦੁਨੀਆ ਦਾ ਪਹਿਲਾ ਅਜਿਹਾ ਹੋਟਲ ਹੈ ਜਿਸ ਵਿਚ ਮਹਿਮਾਨਾਂ ਨੂੰ ਰੰਗਾਂ ਦੇ ਮੁਤਾਬਕ ਕਮਰਾ ਬੁੱਕ ਕਰਵਾਉਣ ਦੀ ਸਹੂਲਤ ਹੈ। ਇਸ ਹੋਟਲ ਮੁਤਾਬਕ ਹਰਾ ਰੰਗ ਨਵੀਂ ਊਰਜਾ ਦੇ ਸੰਚਾਰ ਦਾ ਪ੍ਰਤੀਕ ਹੈ, ਪੀਲਾ ਰੰਗ ਖੁਸ਼ਹਾਲੀ, ਲਾਲ ਰੰਗ ਜਨੂੰਨ ਦਾ ਜਦਕਿ ਨੀਲਾ ਸ਼ਾਂਤੀ ਦਾ ਪ੍ਰਤੀਕ ਹੈ।

ਮਿਸੂਰੀ ਦੇ ਗਵਰਨਰ ਮਾਈਕ ਪਾਰਸਨ ਦੀ ਮੌਜੂਦਗੀ ਵਿਚ ਹੋਟਲ ਦੇ ਉਦਘਾਟਨ ਦੇ ਮੌਕੇ 'ਤੇ ਲਾਰਡ ਪੌਲ ਨੇ ਕਿਹਾ,''ਅਸੀਂ ਇਕ ਪ੍ਰਾਜੈਕਟ ਪੂਰਾ ਕੀਤਾ ਹੈ। ਇਸ ਪ੍ਰਾਜੈਕਟ ਤੋਂ ਮੈਨੂੰ ਉਮੀਦ ਹੈ ਕਿ ਇਹ ਤੁਹਾਡੇ ਮਹਾਨ ਸਹਿਰ, ਜਿਸ ਦਾ ਨਾਮ ਰਾਜਾ ਸੈਂਟ ਲੁਈ ਦ੍ਰਿੜੰਗ ਦੇ ਨਾਮ 'ਤੇ ਰੱਖਿਆ ਗਿਆ ਹੈ ਦੇ ਅਕਸ ਨੂੰ ਬਣਾਈ ਰੱਖਣ ਵਿਚ ਆਪਣਾ ਯੋਗਦਾਨ ਦੇਵੇਗਾ।'' 

ਹੋਟਲ ਦੇ ਵਾਸਤੂਕਾਰ ਸਟੀਵ ਸਮਿਥ ਨੇ ਇਸ ਨੂੰ ਦੁਨੀਆ ਦੇ ਸਭ ਤੋਂ ਵਿਲੱਖਣ ਹੋਟਲਾਂ ਵਿਚੋਂ ਇਕ ਕਰਾਰ ਦਿੱਤਾ ਹੈ ਕਿਉਂਕਿ ਇਹ 20ਵੀਂ ਸਦੀ ਦੇ ਸ਼ੁਰੂ ਵਿਚ ਬਣੀ ਇਕ ਇਮਾਰਤ ਵਿਚ ਸਥਿਤ ਹੈ। ਇਸ ਇਮਾਰਤ ਨੂੰ ਇਤਿਹਾਸਿਕ ਮਸੂਰੀ ਥੀਏਟਰ ਅਤੇ ਮਸ਼ਹੂਰ ਮਿਸੂਰੀ ਰਾਕੇਟਸ ਡਾਂਸ ਲਈ ਵਰਤਿਆ ਜਾਂਦਾ ਹੈ। ਸਮਿਥ ਨੇ ਕਿਹਾ,''ਅਸੀਂ ਮੰਨਦੇ ਹਾਂ ਕਿ ਇਹ ਦੁਨੀਆ ਦਾ ਪਹਿਲਾ ਹੋਟਲ ਹੈ ਜਿੱਥੇ ਤੁਸੀਂ ਰੰਗਾਂ ਦੀ ਭਾਵਨਾ ਦੇ ਮੁਤਾਬਕ ਆਪਣਾ ਕਮਰਾ ਬੁੱਕ ਕਰ ਸਕਦੇ ਹੋ।'' ਇਸ 12 ਮੰਿਜ਼ਲਾ ਹੋਟਲ ਵਿਚ 146 ਕਮਰੇ ਹਨ।

Vandana

This news is Content Editor Vandana