ਬੁਰਾ ਫਸਿਆ NGO ਦਾ ਸੰਸਥਾਪਕ, ਔਰਤਾਂ ਤੇ ਬੱਚਿਆਂ ਕੋਲੋਂ ਕਰਵਾਉਂਦਾ ਸੀ ਪੋਰਨੋਗ੍ਰਾਫੀ

06/20/2019 3:21:31 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦਾ ਦਿਲ ਦਹਿਲਾ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਨਿਊਯਾਰਕ ਦੀ ਜੂਰੀ ਨੇ ਇਕ ਐੱਨ.ਜੀ.ਓ. ਦੇ ਸੰਸਥਾਪਕ 58 ਸਾਲਾ ਸ਼ਖਸ ਨੂੰ ਸੈਕਸ ਕਲਟ ਚਲਾਉਣ ਦੇ ਦੋਸ਼ ਵਿਚ ਦੋਸ਼ੀ ਕਰਾਰ ਦਿੱਤਾ ਹੈ। ਦੋਸ਼ੀ ਸ਼ਖਸ ਦਾ ਨਾਮ ਕੇਥ ਰਾਨਿਏਰੇ ਹੈ ਜੋ ਅਜਿਹੇ ਗਰੁੱਪ ਦਾ ਮੁਖੀ ਸੀ ਜੋ ਲਿੰਗ ਤਸਕਰੀ, ਚਾਈਲਡ ਪੋਰਨੋਗ੍ਰਾਫੀ ਅਤੇ ਵਸੂਲੀ ਜਿਹੇ ਅਪਰਾਧ ਕਰਦਾ ਸੀ। ਇਸ ਮਾਮਲੇ ਵਿਚ ਜੂਰੀ 25 ਸਤੰਬਰ ਨੂੰ ਸਜ਼ਾ ਸੁਣਾਏਗੀ। ਦੋਸ਼ੀ ਰਾਨਿਏਰੇ ਨੂੰ ਉਮਰਕੈਦ ਹੋ ਸਕਦੀ ਹੈ। 

ਮਾਮਲੇ ਦੀ ਸੁਣਵਾਈ ਦੌਰਾਨ ਖੁਲਾਸਾ ਹੋਇਆ ਕਿ ਰਾਨਿਏਰੇ ਖੁਦ ਨੂੰ ਸੰਤ ਅਤੇ ਪ੍ਰਤਿਭਾਵਾਨ ਦੱਸਦਾ ਸੀ। ਉਹ ਦੂਜਿਆਂ ਨੂੰ ਪ੍ਰਭਾਵਿਤ ਕਰ ਦਿੰਦਾ ਸੀ। ਬਰੂਕਲਾਯਨ ਵਿਚ ਯੂ.ਐੱਸ. ਅਟਾਰਨੀ ਨੇ ਇਹ ਗੱਲ ਦੱਸੀ ਹੈ। ਰਾਨਿਏਰੇ NXIVM ਨਾਮ ਦੇ ਐੱਨ.ਜੀ.ਓ. ਦਾ ਸੰਸਥਾਪਕ ਹੈ। ਭਾਵੇਂਕਿ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਰਾਨਿਏਰੇ ਦੇ ਵਕੀਲ ਮਾਰਸ ਐਗਰੀਫਿਲੋ ਨੇ ਅਦਾਲਤ ਦੇ ਬਾਹਰ ਕਿਹਾ ਕਿ ਫੈਸਲੇ 'ਤੇ ਅਪੀਲ ਕੀਤੀ ਗਈ ਹੈ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਰਾਨਿਏਰੇ ਨੂੰ ਸਹੀ ਸਜ਼ਾ ਦਿੱਤੀ ਜਾਵੇਗੀ। ਵਕੀਲ ਨੇ ਰਾਨਿਏੇਰੇ ਦੇ ਪਰਿਵਰ ਪ੍ਰਤੀ ਹਮਦਰਦੀ ਜ਼ਾਹਰ ਕੀਤੀ। 

ਮਾਮਲੇ ਦੀ ਸੁਣਵਾਈ ਦੌਰਾਨ ਜੋ ਮਹੱਤਵਪੂਰਣ ਗੱਲ ਸਾਹਮਣੇ ਆਈ ਉਹ ਇਹ ਹੈ ਕਿ ਰਾਨਿਏਰੇ ਕਲਟ ਵਿਚ ਔਰਤਾਂ ਨੂੰ ਭੁੱਖਾ ਰੱਖਦਾ ਸੀ। ਫਿਰ ਉਨ੍ਹਾਂ ਨੂੰ ਸੈਕਸ ਲਈ ਮਜਬੂਰ ਕਰਦਾ ਸੀ। ਇਸ ਦੇ ਇਲਾਵਾ ਉਹ ਚਾਈਲਡ ਪੋਰਨੋਗ੍ਰਾਫੀ ਅਤੇ ਮਨੁੱਖੀ ਤਸਕਰੀ ਸਮੇਤ ਕਈ ਮਾਮਲਿਆਂ ਵਿਚ ਦੋਸ਼ੀ ਪਾਇਆ ਗਿਆ। ਸੁਣਵਾਈ ਦੌਰਾਨ ਇਸਤਗਾਸਾ ਪੱਖ ਨੇ ਦੱਸਿਆ ਕਿ ਡੀ.ਓ.ਐੱਸ. ਬਣਾਉਣ ਤੋਂ ਪਹਿਲਾਂ ਰਾਨਿਏਰੇ ਨੇ 15 ਸਾਲਾ ਕੁੜੀ ਨਾਲ ਸਰੀਰਕ ਸਬੰਧ ਬਣਾਏ। ਇਸੇ ਕੁੜੀ ਦੀ ਤਸਵੀਰ ਕਾਰਨ ਉਨ੍ਹਾਂ 'ਤੇ ਚਾਈਲਡ ਪੋਰਨੋਗ੍ਰਾਫੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। 

ਇਸ ਮਾਮਲੇ ਵਿਚ ਰਾਨਿਏੇਰੇ ਦੇ ਇਲਾਵਾ ਉਨ੍ਹਾਂ ਦੇ ਐੱਨ.ਜੀ.ਓ. ਦੇ ਬਾਕੀ ਮੈਂਬਰ ਵੀ ਦੋਸ਼ੀ ਪਾਏ ਗਏ, ਜਿਨ੍ਹਾਂ ਵਿਚ ਐੱਨ.ਜੀ.ਓ. ਦੇ ਪ੍ਰਧਾਨ ਨੈਨਸੀ ਸਲਜ਼ਮਾਨ, ਉਨ੍ਹਾਂ ਦੀ ਬੇਟੀ ਲਾਰੇਨ ਸਲਜ਼ਮਾਨ, ਅਦਾਕਾਰਾ ਅਲੀਸਨ ਮੈਕ, ਸੀਗਰਾਮ ਸ਼ਰਾਬ ਅਤੇ ਕਲੇਅਰ ਬ੍ਰੋਂਫਮੈਨ ਦਾ ਨਾਮ ਸ਼ਾਮਲ ਹੈ।

Vandana

This news is Content Editor Vandana