ਅਮਰੀਕਾ ''ਚ ਤੂਫਾਨ ਅਤੇ ਭਾਰੀ ਮੀਂਹ, 4 ਬੱਚਿਆਂ ਦੀ ਮੌਤ

05/01/2020 10:23:10 AM

ਵਾਸ਼ਿੰਗਟਨ (ਬਿਊਰੋ): ਕੋਵਿਡ-19 ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਅਮਰੀਕਾ ਵਿਚ ਇਕ ਹੋਰ ਆਫਤ ਨੇ ਦਸਤਕ ਦਿੱਤੀ ਹੈ। ਅਮਰੀਕਾ ਦੇ ਕਈ ਰਾਜਾਂ ਵਿਚ ਹਨੇਰੀ-ਤੂਫਾਨ ਅਤੇ ਤੇਜ਼ ਮੀਂਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਦੱਖਣੀਪੂਰਬੀ ਰਾਜ ਕੈਂਟਕੀ ਵਿਚ ਤੇਜ਼ ਮੀਂਹ ਦੇ ਕਾਰਨ ਹੜ੍ਹ ਜਿਹੇ ਹਾਲਾਤ ਬਣ ਗਏ ਹਨ। ਇਸ ਦੌਰਾਨ ਇਕ ਦਰਦਨਾਕ ਹਾਦਸਾ ਵਾਪਰਿਆ। ਹੜ੍ਹ ਵਿਚ ਰੁੜ੍ਹ ਜਾਣ ਕਾਰਨ 4 ਬੱਚਿਆਂ ਦੀ ਮੌਤ ਹੋ ਗਈ ਜਦਕਿ 1 ਬੱਚਾ ਲਾਪਤਾ ਹੋ ਗਿਆ। ਘਟਨਾ ਬੁੱਧਵਾਰ ਸ਼ਾਮ 5 ਵਜੇ ਦੀ ਹੈ।

ਜਾਣਕਾਰੀ ਮੁਤਾਬਕ ਬੱਚੇ ਆਪਣੇ ਪਰਿਵਾਰ ਵਾਲਿਆਂ ਦਾ ਨਾਲ ਘੋੜਾਗੱਡੀ 'ਤੇ ਸਵਾਰ ਹੋ ਕੇ ਜਾ ਰਹੇ ਸਨ। ਇਸ ਦੌਰਾਨ ਸੜਕ 'ਤੇ ਪਾਣੀ ਦੇ ਤੇਜ਼ ਵਹਾਅ ਹੋਣ ਦੇ ਕਾਰਨ ਘੋੜਾਗੱਡੀ ਪਲਟ ਗਈ ਅਤੇ ਉਸ ਵਿਚ ਸਵਾਰ ਸਾਰੇ ਲੋਕ ਹੇਠਾਂ ਡਿੱਗ ਪਏ। ਕਾਫੀ ਤਲਾਸ਼ ਦੇ ਬਾਅਦ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। wkyt.com ਦੇ ਮੁਤਾਬਕ ਇਹ ਘਟਨਾ ਬਾਥ ਕਾਊਂਟੀ ਵਿਚ ਸਾਲਟ ਲਿਕ ਦੇ ਨੇੜੇ ਉਸ ਸਮੇਂ ਵਾਪਰੀ ਜਦੋਂ ਇਕ ਵਿਅਕਤੀ ਅਤੇ 5 ਬੱਚੇ ਘੋੜਾਗੱਡੀ 'ਤੇ ਸਵਾਰ ਹੋ ਕੇ ਜਾ ਰਹੇ ਸਨ। 

ਪੜ੍ਹੋ ਇਹ ਅਹਿਮ ਖਬਰ- ਸਾਵਧਾਨ! ਕੋਰੋਨਾ ਕਾਰਨ ਬੱਚਿਆਂ 'ਚ ਫੈਲ ਰਹੀ ਹੈ ਇਕ ਦੁਰਲੱਭ ਬੀਮਾਰੀ

ਕੈਂਟਕੀ ਰਾਜ ਪੁਲਸ ਨੇ ਦੱਸਿਆ ਕਿ ਸੜਕ 'ਤੇ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਘੋੜਾ ਤਿਲਕ ਗਿਆ, ਜਿਸ ਕਾਰਨ ਗੱਡੀ ਪਲਟ ਗਈ। ਇਸ ਦੌਰਾਨ ਨੌਜਵਾਨ ਨੇ ਤਾਂ ਖੁਦ ਨੂੰ ਸਾਂਭ ਲਿਆ ਪਰ ਬੱਚੇ ਤੇਜ਼ ਗਤੀ ਵਹਾਅ ਵਿਚ ਰੁੜ੍ਹ ਗਏ। ਇਸ ਦੇ ਬਾਅਦ ਬੱਚਿਆਂ ਨੂੰ ਲੱਭਣਾ ਸ਼ੁਰੂ ਕੀਤਾ ਗਿਆ। ਬਚਾਅ ਲਈ ਹੈਲੀਕਾਪਟਰਾਂ ਨੂੰ ਲਗਾਇਆ ਗਿਆ। ਕਾਫੀ ਤਲਾਸ਼ ਦੇ ਬਾਅਦ 4 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਉੱਥੇ ਇਕ ਬੱਚਾ ਹਾਲੇ ਵੀ ਲਾਪਤਾ ਹੈ। ਸਥਾਨਕ ਪ੍ਰਸ਼ਾਸਨ ਬੱਚੇ ਦੀ ਤਲਾਸ਼ ਵਿਚ ਜੁਟਿਆ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੇਰ ਰਾਤ ਤੋਂ ਮੀਂਹ ਦਾ ਦੌਰ ਜਾਰੀ ਹੈ, ਜਿਸ ਕਾਰਨ ਇਲਾਕਿਆਂ ਵਿਚ ਪਾਣੀ ਭਰਿਆ ਹੋਇਆ ਹੈ। ਕਿਤੇ-ਕਿਤੇ ਹੜ੍ਹ ਦੀ ਸਥਿਤੀ ਬਣੀ ਹੋਈ ਹੈ।
 

Vandana

This news is Content Editor Vandana