US: ਸਾਬਕਾ ਪੁਲਸ ਕਰਮੀ ਨੇ 13 ਹੱਤਿਆਵਾਂ ਤੇ ਦਰਜਨਾਂ ਯੌਨ ਸ਼ੋਸ਼ਣਾਂ ਦਾ ਜ਼ੁਰਮ ਕਬੂਲਿਆ

06/30/2020 1:10:08 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਇਕ ਸਾਬਕਾ ਪੁਲਸ ਕਰਮੀ ਨੂੰ ਸੋਮਵਾਰ ਨੂੰ 13 ਹੱਤਿਆਵਾਂ ਦੇ ਲਈ ਦੋਸ਼ੀ ਠਹਿਰਾਇਆ ਗਿਆ ਹੈ। 'ਗੋਲਡਨ ਸਟੇਟ ਕਿਲਰ' ਦੇ ਨਾਮ ਨਾਲ ਮਸ਼ਹੂਰ ਜੋਸੇਫ ਜੇਮਸ ਡੀਐਂਗਲੋ ਜੂਨੀਅਰ ਨੇ ਇਸ ਦੇ ਨਾਲ ਹੀ ਦਰਜਨਾਂ ਬਲਾਤਕਾਰ, ਡਕੈਤੀ ਅਤੇ ਅਗਵਾ ਕਰਨ ਦੀਆਂ ਵਾਰਦਾਤਾਂ ਵਿਚ ਵੀ ਸ਼ਾਮਲ ਹੋਣ ਦਾ ਅਪਰਾਧ ਸਵੀਕਾਰ ਕੀਤਾ। ਇਹਨਾਂ ਦਿਲ ਦਹਿਲਾ ਦੇਣ ਵਾਲੇ ਅਪਰਾਧਾਂ ਕਾਰਨ ਕੈਲੀਫੋਰਨੀਆ ਵਿਚ ਦੋ ਦਹਾਕਿਆਂ ਤੱਕ ਦਹਿਸ਼ਤ ਰਹੀ। ਜੋਸੇਫ 1970 ਅਤੇ 1980 ਦੇ ਦਹਾਕੇ ਦੇ ਦੌਰਾਨ ਬਦਨਾਮ ਕਾਤਲ ਅਤੇ ਬਲਾਤਕਾਰੀ ਦੇ ਰੂਪ ਵਿਚ ਉਭਰਿਆ ਸੀ। 

ਉਸ ਦੇ ਅਪਰਾਧਾਂ ਦਾ ਭਿਆਨਕ ਵੇਰਵਾ ਸੈਕਰਾਮੈਂਟੋ ਵਿਚ ਹੋਈ ਅਦਾਲਤੀ ਸੁਣਵਾਈ ਵਿਚ ਪੜ੍ਹਿਆ ਗਿਆ। ਵਕੀਲ ਥੀਏਨ ਹੋ ਨੇ ਕਿਹਾ ਕਿ ਜੋਸੇਫ ਹਰ ਵਾਰੀ ਅਪਰਾਧ ਨੂੰ ਅੰਜਾਮ ਦੇਣ ਦੇ ਬਾਅਦ ਮੌਕੇ ਤੋਂ ਭੱਜ ਗਿਆ ਸੀ। ਉਸ ਦੇ ਅਪਰਾਧਾਂ ਦਾ ਕਾਰਨ ਭਾਈਚਾਰੇ ਦੇ ਲੋਕ ਕਾਫੀ ਦਹਿਸ਼ਤ ਵਿਚ ਸਨ। 2018 ਵਿਚ ਗ੍ਰਿਫਤਾਰੀ ਦੇ ਬਾਅਦ ਤੋਂ ਦੋਸ਼ੀ ਜੇਮਸ ਅਦਾਲਤ ਵਿਚ ਲੱਗਭਗ ਚੁੱਪ ਹੀ ਰਹੇ ਹਨ। ਨਾਰੰਗੀ ਜੰਪਸੂਟ ਪਹਿਨੇ 74 ਸਾਲਾ ਜੋਸੇਫ ਜੱਜ ਦੇ ਸਵਾਲਾਂ ਦੇ ਜਵਾਬ ਵਿਚ ਸਿਰਫ 'ਹਾਂ', 'ਨਹੀਂ', 'ਦੋਸ਼ੀ' ਅਤੇ 'ਮੈਂ ਸਵੀਕਾਰ ਕਰਦਾ ਹਾਂ' ਹੀ ਸ਼ਬਦ ਦੁਹਰਾਏ।

ਵਕੀਲ ਐਮੀ ਹੌਲੀਡੇ ਨੇ ਕਿਹਾ ਕਿ ਰਾਜ ਮੌਤ ਦੀ ਸਜ਼ਾ ਨੂੰ ਹਟਾਉਣ ਅਤੇ ਸਾਬਕਾ ਪੁਲਸ ਕਰਮੀ ਨੂੰ ਬਿਨਾਂ ਪੈਰੋਲ ਲਗਾਤਾਰ 11 ਵਾਰ ਉਮਰਕੈਦ ਜੇਲ ਦੀ ਸਜ਼ਾ ਦੇਣ ਲਈ ਤਿਆਰ ਸੀ। 'ਗੋਲਡਨ ਸਟੇਟ ਕਿਲਰ' ਦੇ ਆਖਰੀ ਅਪਰਾਧ ਕਰਨ ਦੇ ਤਿੰਨ ਦਹਾਕਿਆਂ ਦੇ ਬਾਅਦ ਸਾਲ 2018 ਵਿਚ ਜੋਸੇਫ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਨੂੰ ਸ਼ੁਰੂਆਤ ਵਿਚ ਬ੍ਰਾਇਨ ਅਤੇ ਕੇਟੀ ਮੇਗੀਗੋਰ ਦੀ ਸਿਰਫ 1978 ਦੀਆਂ ਹੱਤਿਆਵਾਂ ਲਈ ਦੋਸ਼ੀ ਮੰਨਿਆ ਗਿਆ ਸੀ, ਜੋ ਇਕ ਨਵਾਂ ਵਿਆਹੁਤਾ ਜੋੜਾ ਸੀ।ਵਕੀਲ ਹੋ ਨੇ ਕਿਹਾ ਕਿ ਜੋਸੇਫ ਦੇ ਅਪਰਾਧਾਂ ਵਿਚ 13 ਜਾਣੂ ਹੱਤਿਆਵਾਂ ਤੇ ਲੱਗਭਗ 50 ਬਲਾਤਕਾਰ ਦੇ ਨਾਲ ਹੀ ਦਰਜਨਾਂ ਲੁੱਟ ਖੋਹ ਦੀਆਂ ਘਟਨਾਵਾਂ ਵੀ ਸ਼ਾਮਲ ਹਨ। 

ਜੇਮਸ ਨੇ ਕਿਹਾ,''ਮੇਰੇ ਅੰਦਰ ਉਸ ਨੂੰ ਬਾਹਰ ਕੱਢਣ ਦੀ ਤਾਕਤ ਨਹੀਂ ਸੀ। ਉਸ ਨੇ ਮੈਨੂੰ ਅਜਿਹਾ ਬਣਾਇਆ। ਉਹ ਮੇਰੇ ਨਾਲ ਗਿਆ। ਅਜਿਹਾ ਲੱਗਦਾ ਹੈ ਕਿ ਉਹ ਮੇਰੇ ਦਿਮਾਗ ਵਿਚ ਸੀ। ਉਹ ਮੇਰਾ ਹੀ ਹਿੱਸਾ ਸੀ। ਮੈਂ ਇਹ ਸਭ ਨਹੀਂ ਕਰਨਾ ਚਾਹੁੰਦਾ ਸੀ। ਮੈਨੂੰ ਜੈਰੀ ਨੂੰ ਧੱਕਾ ਦੇ ਕੇ ਬਾਹਰ ਕੱਢ ਦੇਣਾ ਚਾਹੀਦਾ ਸੀ ਅਤੇ ਇਕ ਚੰਗੀ ਜ਼ਿੰਦਗੀ ਜਿਉਣੀ ਚਾਹੀਦੀ ਸੀ। ਮੈਂ ਇਹ ਸਭ ਕੀਤਾ ਹੈ। ਮੈਂ ਜ਼ਿੰਦਗੀਆਂ ਬਰਬਾਦ ਕੀਤੀਆਂ ਹਨ। ਇਸ ਲਈ ਹੁਣ ਮੈਨੂੰ ਕੀਮਤ ਚੁਕਾਉਣੀ ਪਵੇਗੀ।''

ਜੇਮਸ ਨੇ 1973 ਵਿਚ ਸੈਨ ਜੋਕਿਨ ਵੈਲੀ ਫਾਰਮ ਟਾਊਨ ਐਕਸੇਟਰ ਵਿਚ ਪੁਲਸ ਕਰਮੀ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਮੰਨਿਆ ਜਾਂਦਾ ਹੈ ਕਿ ਇੱਥੇ ਹੀ ਉਸ ਨੇ ਆਪਣਾ ਪਹਿਲਾ ਅਪਰਾਧ ਤੇ ਹੱਤਿਆ ਕੀਤੀ ਸੀ। ਉਹ 100 ਤੋਂ ਵਧੇਰੇ ਚੋਰੀਆਂ ਲਈ ਜ਼ਿੰਮੇਵਾਰ ਹੈ। ਇਹ ਅਪਰਾਧ ਉਸ ਨੇ ਉਦੋਂ ਕੀਤੇ ਜਦੋਂ ਪੁਲਸ ਗੁਆਂਢ ਦੇ ਵਿਸਾਲੀਆ ਸ਼ਹਿਰ ਵਿਚ ਇਕ ਸੀਰੀਅਲ ਚੋਰ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ।
 

Vandana

This news is Content Editor Vandana