ਟਰੰਪ ਨੇ ਮੰਨੀ ਪ੍ਰਦਰਸ਼ਨਕਾਰੀਆਂ ਦੀ ਮੰਗ, ਇਸ ਆਰਡਰ ''ਤੇ ਕਰਨਗੇ ਦਸਤਖਤ

06/16/2020 6:04:02 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਗੈਰ ਗੋਰੋ ਨਾਗਰਿਕ ਜੌਰਜ ਫਲਾਈਡ ਦੀ ਪੁਲਸ ਹਿਰਾਸਤ ਵਿਚ ਹੋਈ ਮੌਤ ਦੇ ਬਾਅਦ ਸ਼ੁਰੂ ਹੋਏ ਪ੍ਰਦਰਸ਼ਨ ਹੁਣ ਤੱਕ ਜਾਰੀ ਹਨ। ਇਸ ਅੰਦੋਲਨ ਵਿਚ ਲੋਕਾਂ ਵੱਲੋਂ ਜਿਹੜੀ ਮੰਗ ਕੀਤੀ ਜਾ ਰਹੀ ਸੀ ਉਸ਼ ਨੂੰ ਅਮਰੀਕੀ ਸਰਕਾਰ ਨੇ ਮੰਨ ਲਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਮੰਗਲਵਾਰ ਨੂੰ ਇਕ ਆਰਡਰ 'ਤੇ ਦਸਤਖਤ ਕਰਨ ਵਾਲੇ ਹਨ, ਜਿਸ ਵਿਚ ਪੁਲਸ ਰਿਫਾਰਮ ਮਤਲਬ ਸੁਧਾਰ ਦੀ ਗੱਲ ਕਹੀ ਗਈ ਹੈ। ਵ੍ਹਾਈਟ ਹਾਊਸ ਵੱਲੋਂ ਕੀਤੇ ਗਏ ਟਵੀਟ ਵਿਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਪੂਰੀ ਤਰ੍ਹਾਂ ਨਾਲ ਪੁਲਸ ਕਰਮੀਆਂ ਦੇ ਨਾਲ ਹਨ। ਕੱਲ੍ਹ੍ ਉਹ ਇਕ ਨਵੇਂ ਆਰਡਰ 'ਤੇ ਦਸਤਖਤ ਕਰਨਗੇ ਜੋ ਰਿਫਾਰਮ ਹੋਵੇਗਾ ਅਤੇ ਲੋਕਾਂ ਦੇ ਵਿਚ ਪੁਲਸ ਦੇ ਸਨਮਾਨ ਨੂੰ ਵਧਾਏਗਾ।

 

ਅਮਰੀਕਾ ਵਿਚ ਪਿਛਲੇ ਕਰੀਬ ਇਕ ਮਹੀਨੇ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨ ਤੇਜ਼ ਹੁੰਦੇ ਜਾ ਰਹੇ ਸਨ। ਇਹਨਾਂ ਪ੍ਰਦਰਸ਼ਨਾਂ ਦਾ ਅਸਰ ਸਰਕਾਰ 'ਤੇ ਪੈ ਰਿਹਾ ਹੈ। ਟਰੰਪ ਲਗਾਤਾਰ ਲੋਕਾਂ ਦੇ ਨਿਸ਼ਾਨੇ 'ਤੇ ਹਨ ਅਤੇ ਉਹ ਬੈਕਫੁੱਟ 'ਤੇ ਆ ਗਏ ਹਨ। ਪਿਛਲੇ ਦਿਨੀਂ ਉਹਨਾਂ ਨੇ ਇਕ ਰਾਊਂਡਟੇਬਲ ਵਿਚ ਹਿੱਸਾ ਲਿਆ ਸੀ ਜਿਸ ਵਿਚ ਪੁਲਸ ਰਿਫਾਰਮ ਦੀ ਗੱਲ ਕਹੀ ਗਈ ਸੀ। ਪ੍ਰਦਰਸ਼ਨਕਾਰੀਆਂ ਦੀਆਂ ਕਈ ਮੰਗਾਂ ਵਿਚੋਂ ਇਕ ਮੰਗ ਇਹ ਵੀ ਸੀ ਕਿ ਪੁਲਸ ਦੇ ਸਿਸਟਮ ਵਿਚ ਤਬਦੀਲੀ ਕੀਤੀ ਜਾਵੇ ਅਤੇ ਕੁਝ ਕਾਨੂੰਨਾਂ ਨੂੰ ਲੋਕਾਂ ਦੇ ਪ੍ਰਤੀ ਲਾਭਕਾਰੀ ਬਣਾਇਆ ਜਾਵੇ। ਹੁਣ ਜਦੋਂ ਟਰੰਪ ਇਸ ਨਵੇਂ ਕਾਨੂੰਨ 'ਤੇ ਦਸਤਖਤ ਕਰਨਗੇ ਤਾਂ ਇਸ ਦੀਆਂ ਬਾਰੀਕੀਆਂ ਨੂੰ ਵ੍ਹਾਈਟ ਹਾਊਸ ਵੱਲੋਂ ਸਾਹਮਣੇ ਰੱਖਿਆ ਜਾਵੇਗਾ।

ਆਪਣੇ ਸੰਬੋਧਨ ਵਿਚ ਟਰੰਪ ਨੇ ਕਿਹਾ ਸੀ ਕਿ ਅਸੀਂ ਆਉਣ ਵਾਲੇ ਦਿਨਾਂ ਵਿਚ ਕਈ ਨਵੀਆਂ ਤਰ੍ਹਾਂ ਦੇ ਗੱਲਾਂ ਕਰਾਂਗੇ। ਪਿਛਲੇ ਕੁਝ ਦਿਨਾਂ ਤੋਂ ਅਸੀਂ ਕਾਫੀ ਕੁਝ ਦੇਖ ਰਹੇ ਹਾਂ। ਮੈਨੂੰ ਲੱਗਦਾ ਹੈ ਕਿ ਜਲਦੀ ਹੀ ਇਕ ਹੱਲ ਨਿਕਲੇਗਾ ਅਤੇ ਸ਼ਾਨਦਾਰ ਨਤੀਜਾ ਸਾਹਮਣੇ ਆਵੇਗਾ। ਨਵੇਂ ਆਦੇਸ਼ ਦੇ ਮੁਤਾਬਕ ਹੁਣ ਪੁਲਸ ਵਿਚ ਪੈਟਰੋਲਿੰਗ ਦੇ ਲਈ ਸਥਾਨਕ ਭਾਈਚਾਰੇ ਤੋਂ ਲੋਕਾਂ ਨੂੰ ਭਰਤੀ ਕੀਤਾ ਜਾਵੇਗਾ ਤਾਂ ਜੋ ਸਥਾਨਕ ਪੱਧਰ 'ਤੇ ਲੋਕਾਂ ਦਾ ਪੁਲਸ ਦੇ ਨਾਲ ਕੋਈ ਟਕਰਾਓ ਨਾ ਹੋਵੇ।


Vandana

Content Editor

Related News