ਟਰੰਪ ਨੇ ਅਮਰੀਕਾ ''ਚੋਂ ਏਡਜ਼ ਦੇ ਖਾਤਮੇ ਲਈ ਕੀਤਾ ਸਮਝੌਤਾ

07/18/2019 1:37:13 PM

ਵਾਸ਼ਿੰਗਟਨ (ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਹੁਣ ਅਜਿਹੀ ਸਥਿਤੀ ਵਿਚ ਪਹੁੰਚ ਗਿਆ ਹੈ ਜਦੋਂ ਉਹ ਇਕ ਦਹਾਕੇ ਦੇ ਅੰਦਰ ਦੇਸ਼ ਵਿਚੋਂ ਏਡਜ਼ ਦਾ ਖਾਤਮਾ ਕਰ ਸਕਦਾ ਹੈ। ਸਿਹਤ ਅਤੇ ਮਨੁੱਖੀ ਸੇਵਾ ਮੰਤਰੀ ਐਲੇਕਸ ਅਜ਼ਾਰ ਨੇ ਮੰਤਰੀਮੰਡਲ ਦੇ ਸਹਿਯੋਗੀਆਂ ਨੂੰ ਮੰਗਲਵਾਰ ਨੂੰ ਦੱਸਿਆ ਕਿ ਪ੍ਰਸ਼ਾਸਨ ਨੇ ਅਮਰੀਕੀ ਬਾਇਓਤਕਨਾਲੋਜੀ ਕੰਪਨੀ ਗਿਲੀਏਡ ਨਾਲ ਸਮਝੌਤਾ ਕੀਤਾ ਹੈ ਜੋ ਮੁੱਖ ਤੌਰ 'ਤੇ ਐੱਚ.ਆਈ.ਵੀ., ਹੈਪੇਟਾਈਟਸ ਬੀ, ਹੇਪੇਟਾਈਟਸ ਸੀ ਅਤੇ ਇਨਫਲੁਐਂਜਾ ਦੇ ਇਲਾਜ ਵਿਚ ਵਰਤੀਆਂ ਜਾਣ ਵਾਲੀਆਂ ਐਂਟੀਵਾਇਰਲ ਦਵਾਈਆਂ ਬਣਾਉਣ ਦਾ ਕੰਮ ਕਰਦੀ ਹੈ। 

ਅਜ਼ਾਰ ਨੇ ਕਿਹਾ,''ਰਾਸ਼ਟਰਪਤੀ ਨੇ ਐੱਚ.ਆਈ.ਵੀ. ਇਨਫੈਕਸ਼ਨ ਤੋਂ ਲੋਕਾਂ ਨੂੰ ਦੂਰ ਰੱਖਣ ਦੇ ਸਾਡੇ ਪ੍ਰੋਗਰਾਮ ਲਈ ਮੁਫਤ ਦਵਾਈ ਦੇ ਅਗਲੇ 11 ਸਾਲਾਂ ਲਈ ਹਰੇਕ ਸਾਲ ਇਲਾਜ ਦੇ 2,00,000 ਕੋਰਸ ਪਾਉਣ ਦਾ ਇਤਿਹਾਸਿਕ ਸਮਝੌਤਾ ਕੀਤਾ ਹੈ।'' ਇਹ ਸੌਦਾ ਅਰਬਾਂ ਡਾਲਰਾਂ ਦਾ ਹੈ ਜੋ ਗਿਲੀਐਡ ਨੇ ਅਗਲੇ 10 ਸਾਲ ਲਈ ਦੇਣ ਦਾ ਵਾਅਦਾ ਕੀਤਾ ਹੈ। ਟਰੰਪ ਨੇ ਕਿਹਾ,''ਅਸੀਂ ਸਚਮੁੱਚ ਅਜਿਹੇ ਮੁਕਾਮ 'ਤੇ ਹਾਂ ਜਿੱਥੇ ਅਸੀਂ 10 ਸਾਲ ਦੇ ਅੰਦਰ ਅਮਰੀਕਾ ਨੂੰ ਏਡਜ਼ ਮੁਕਤ ਬਣਾ ਦੇਵਾਂਗੇ।''

Vandana

This news is Content Editor Vandana