ਅਧਿਐਨ ''ਚ ਦਾਅਵਾ, ਕੋਰੋਨਾਵਇਰਸ ''ਤੇ ਹੋ ਰਿਹਾ ਹੈ ਮੌਸਮ ਦਾ ਅਸਰ

06/22/2020 6:05:10 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਖੋਜ ਕਰਤਾਵਾਂ ਨੇ ਕੋਰੋਨਾਵਾਇਰਸ 'ਤੇ ਮੌਸਮ ਦੇ ਅਸਰ ਨੂੰ ਲੈ ਕੇ ਅਧਿਐਨ ਵਿਚ ਨਵਾਂ ਖੁਲਾਸਾ ਕੀਤਾ ਹੈ। ਅਮਰੀਕਾ ਦੀ ਮਾਰਸ਼ਲ ਯੂਨੀਵਰਸਿਟੀ ਦੇ ਖੋਜ ਕਰਤਾਵਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਦੀ ਸਥਿਰਤਾ 'ਤੇ ਵਾਤਾਵਰਣੀ ਕਾਰਕਾਂ ਦੇ ਪ੍ਰਭਾਵ ਦਾ ਪਤਾ ਲਗਾ ਲਿਆ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਦੇ ਦੌਰ ਦੇ ਬਾਅਦ ਇਹ ਵਾਇਰਸ ਆਪਣੇ ਅਨੁਕੂਲ ਮੌਸਮ ਹੋਣ 'ਤੇ ਮੁੜ ਫੈਲ ਸਕਦਾ ਹੈ। 

ਅਧਿਐਨ ਵਿਚ ਕਿਹਾ ਗਿਆ ਹੈ ਕਿ ਮਨੁੱਖ ਦੀ ਲਾਰ, ਬਲਗਮ ਅਤੇ ਨੱਕ ਦੇ ਮਿਊਕਸ ਵਿਚ ਇਸ ਵਾਇਰਸ ਦੀ ਸਥਿਰਤਾ 'ਤੇ ਵਾਤਾਵਰਣੀ ਸਥਿਤੀਆਂ ਦਾ ਪ੍ਰਭਾਵ ਪੈਂਦਾ ਹੈ। ਮਾਰਸ਼ਲ ਯੂਨੀਵਰਸਿਟੀ ਦੇ ਜੇਰੇਮਿਯਾਹ ਮੈਸਟਨ ਸਮੇਤ ਖੋਜ ਕਰਤਾਵਾਂ ਨੇ ਜ਼ਿਕਰ ਕੀਤਾ ਕਿ ਨਵਾਂ ਕੋਰੋਨਾਵਾਇਰਸ, ਸਾਰਸ-ਕੋਵਿ2 ਉੱਚ ਨਮੀ ਅਤੇ ਗਰਮ ਤਾਪਮਾਨ ਵਿਚ ਘੱਟ ਸਥਿਰ ਰਹਿੰਦਾ ਹੈ। ਇਹ ਅਧਿਐਨ ਰਿਪੋਰਟ ਪਤੱਰਿਕਾ 'ਇਮਜਿੰਗ ਇਨਫੈਕਸ਼ਸ ਡਿਸੀਜ਼ ਸਾਰਸ-ਕੋਵਿ2' ਵਿਚ ਪ੍ਰਕਾਸ਼ਿਤ ਹੋਇਆ ਹੈ। ਖੋਜ ਕਰਤਾਵਾਂ ਨੇ ਇਸ ਬਾਰੇ ਵਿਚ ਪਤਾ ਲਗਾਉਣ ਲਈ ਮਨੁੱਖ ਦੀ ਲਾਰ, ਬਲਗਮ ਅਤੇ ਨੱਕ ਦੇ ਮਿਊਕਸ ਦੇ ਨਮੂਨਿਆਂ ਦਾ ਅਧਿਐਨ ਕੀਤਾ, ਜਿਹਨਾਂ ਨੂੰ 7 ਦਿਨ ਤੱਕ ਤਿੰਨ ਵਿਭਿੰਨ ਤਾਪਮਾਨ ਅਤੇ ਵਿਭਿੰਨ ਨਮੀ ਵਿਚ ਰੱਖਿਆ ਗਿਆ।


Vandana

Content Editor

Related News