US : DNA ਤਕਨੀਕ ਦੀ ਮਦਦ ਨਾਲ ਦੋਸ਼ਮੁਕਤ ਹੋਇਆ ਸ਼ਖਸ, ਜਾਣੋ ਮਾਮਲਾ

07/18/2019 5:20:41 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਇਤਿਹਾਸ ਵਿਚ ਪਹਿਲੀ ਵਾਰ ਡੀ.ਐੱਨ.ਏ. ਤਕਨੀਕ ਦੀ ਮਦਦ ਨਾਲ 20 ਸਾਲ ਤੋਂ ਜੇਲ ਵਿਚ ਬੰਦ ਸ਼ਖਸ ਬੇਕਸੂਰ ਸਾਬਤ ਹੋਇਆ। ਇੱਥੋਂ ਦੇ ਇਦਾਹੋ ਰਾਜ ਦੀ ਅਦਾਲਤ ਨੇ ਬੁੱਧਵਾਰ ਨੂੰ 43 ਸਾਲਾ ਕ੍ਰਿਸਟੋਫਰ ਟੈਪ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ। ਪੁਲਸ ਨੇ ਟੈਪ ਨੂੰ 1996 ਵਿਚ ਐਂਗੀ ਦੋਡਗੇ ਨਾਮ ਦੀ ਮਹਿਲਾ ਦਾ ਬਲਾਤਕਾਰ ਅਤੇ ਹੱਤਿਆ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ। 1998 ਵਿਚ ਉਸ ਨੂੰ 30 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਜਿਸ ਵਿਚੋਂ 20 ਸਾਲ ਉਹ ਜੇਲ ਵਿਚ ਬਿਤਾ ਚੁੱਕਾ ਹੈ।

PunjabKesari

ਟੈਪ ਨੇ ਕਿਹਾ,''ਇਹ ਮੇਰੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੈ। ਹੁਣ ਮੇਰੇ ਲਈ ਇਕ ਨਵੀਂ ਦੁਨੀਆ ਹੋਵੇਗੀ। ਮੈਂ ਆਪਣੀ ਜ਼ਿੰਦਗੀ ਵਿਚ ਬਚੇ ਹਰੇਕ ਦਿਨ ਦਾ ਮਜ਼ਾ ਲੈਣਾ ਚਾਹੁੰਦਾ ਹਾਂ।'' ਪੁਲਸ ਨੇ ਮਈ 2019 ਵਿਚ ਡੀ.ਐੱਨ.ਏ. ਤਕਨੀਕ ਦੀ ਮਦਦ ਨਾਲ ਇਕ ਹੋਰ ਸ਼ੱਕੀ ਬ੍ਰਾਇਨ ਡ੍ਰਿਪਸ ਨੂੰ ਇਸ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ। ਉਸ ਨੇ ਆਪਣਾ ਸਾਰਾ ਅਪਰਾਧ ਕਬੂਲ ਕਰ ਲਿਆ। ਇਸ ਮਗਰੋਂ ਟੈਪ ਨੂੰ ਦੋਸ਼ਮੁਕਤ ਕਰਾਰ ਦਿੱਤਾ ਗਿਆ। ਇਹ ਪਹਿਲਾ ਮੌਕਾ ਸੀ ਜਦੋਂ ਡੀ.ਐੱਨ.ਏ. ਤਕਨੀਕ ਅਤੇ ਫੈਮਿਲੀ ਟ੍ਰੀ ਦੀ ਮਦਦ ਨਾਲ ਕੋਈ ਦੋਸ਼ੀ ਦੋਸ਼ਮੁਕਤ ਹੋਇਆ।

ਇੱਥੇ ਦੱਸ ਦਈਏ ਕਿ ਅਪ੍ਰੈਲ 2018 ਵਿਚ ਪਹਿਲੀ ਵਾਰ ਜੈਨੇਟਿਕ ਜੀਨੀਓਲੋਜੀ ਚਰਚਾ ਵਿਚ ਆਈ ਸੀ। ਉਦੋਂ ਇਸ ਦੀ ਮਦਦ ਨਾਲ ਕੈਲੀਫੋਰਨੀਆ ਵਿਚ 'ਗੋਲਡਨ ਸਟੇਟ ਕਿਲਰ' ਦੇ ਨਾਮ ਨਾਲ ਬਦਨਾਮ ਇਕ ਅਪਰਾਧੀ ਨੂੰ ਫੜਿਆ ਗਿਆ ਸੀ। ਉਸ ਤੇ 1970 ਦੇ ਦਹਾਕੇ ਵਿਚ 12 ਹੱਤਿਆਵਾਂ ਅਤੇ 50 ਤੋਂ ਵੱਧ ਔਰਤਾਂ ਦਾ ਬਲਾਤਕਾਰ ਕਰਨ ਦਾ ਦੋਸ਼ ਸੀ। 

PunjabKesari

ਟੈਪ ਨੂੰ 2017 ਵਿਚ ਅਦਾਲਤ ਨਾਲ ਸਮਝੌਤੇ ਦੇ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ ਪਰ ਹੱਤਿਆ ਦੇ ਦੋਸ਼ ਤੋਂ ਮੁਕਤ ਨਹੀਂ ਸੀ ਕੀਤਾ ਗਿਆ। ਇਕ ਸਾਲ ਬਾਅਦ ਡਿਫੈਂਸ ਟੀਮ ਨੇ ਐਂਗੀ ਦੋਡਗੇ ਦੇ ਬੈੱਡਰੂਮ ਦੀ ਜਾਂਚ ਕੀਤੀ। ਇਸ ਦੌਰਾਨ ਪੁਲਸ ਨੂੰ ਸਪਰਮ ਦੇ ਕਣ ਅਤੇ ਸਿਗਰਟ ਦੇ ਕੁਝ ਟੁੱਕੜੇ ਮਿਲੇ। ਇਸ ਮਗਰੋਂ ਜੈਨੇਟਿਕ ਜੀਨੀਓਲੋਜੀ ਦੀ ਮਦਦ ਨਾਲ ਅਸਲੀ ਦੋਸ਼ੀ ਨੂੰ ਫੜਿਆ ਗਿਆ।


Vandana

Content Editor

Related News