ਕੋਰੋਨਾ ਨਾਲ ਲੜਨ ਲਈ ਅਮਰੀਕੀ ਅਧਿਕਾਰੀਆਂ ''ਚ ਅਗਵਾਈ ਦੀ ਕਮੀ : ਓਬਾਮਾ

05/17/2020 10:02:53 AM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਸ਼ਨੀਵਾਰ ਨੂੰ ਡੋਨਾਲਡ ਟਰੰਪ ਸਮੇਤ ਕੁਝ ਅਧਿਕਾਰੀਆਂ ਦੀ ਅਸਿੱਧੇ ਤੌਰ 'ਤੇ ਆਲੋਚਨਾ ਕੀਤੀ। ਉਹਨਾਂ ਨੇ ਕਾਲਜ ਗ੍ਰੈਜੁਏਟਸ ਵਿਦਿਆਰਥੀਆਂ ਨੂੰ ਆਨਲਾਈਨ ਸੰਬੋਧਿਤ ਕਰਦਿਆਂ ਕਿਹਾ ਕਿ ਇਸ ਮਹਾਮਾਰੀ ਨੇ ਦਿਖਾ ਦਿੱਤਾ ਹੈਕਿ ਬਹੁਤ ਸਾਰੇ ਅਧਿਕਾਰੀ ਇੰਚਾਰਜ ਹੋਣ ਦਾ ਨਾਟਕ ਤੱਕ ਨਹੀਂ ਕਰ ਪਾ ਰਹੇ ਹਨ। ਓਬਾਮਾ ਨੇ ਯੂ-ਟਿਊਬ, ਫੇਸਬੁੱਕ ਅਤੇ ਟਵਿੱਟਰ 'ਤੇ ਪ੍ਰਸਾਰਿਤ ਇਤਿਹਾਸਿਕ ਬਲੈਕ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਲਈ 2 ਘੰਟੇ ਲਾਈਵ ਸਟ੍ਰੀਮਿੰਗ ਪ੍ਰੋਗਰਾਮ 'Show Me Your Walk, HBCU Edition' ਤੇ ਗੱਲ ਕੀਤੀ। ਉਹਨਾਂ ਦੀ ਟਿੱਪਣੀ ਰਾਜਨੀਤਕ ਸੀ ਅਤੇ ਵਾਇਰਸ ਤੇ ਉਸ ਦੇ ਸਮਾਜਿਕ ਅਤੇ ਆਰਥਿਕ ਪ੍ਰਭਾਵਾਂ ਤੋਂ ਪਰੇ ਵਰਤਮਾਨ ਦੀਆਂ ਘਟਨਾਵਾਂ 'ਤੇ ਆਧਾਰਿਤ ਸੀ। 

ਓਬਾਮਾ ਨੇ ਕਿਹਾ,''ਕਿਸੇ ਵੀ ਚੀਜ਼ ਤੋਂ ਵੱਧ ਇਸ ਕੋਵਿਡ-19 ਮਹਾਮਾਰੀ ਨਾਲ ਪੂਰੀ ਤਰ੍ਹਾਂ ਅਤੇ ਅਖੀਰ ਵਿਚ ਇਸ ਗੱਲ ਤੋਂ ਪਰਦਾ ਉਠ ਗਿਆ ਹੈ ਕਿ ਇੰਨੇ ਸਾਰੇ ਲੋਕਾਂ ਨੂੰ ਪਤਾ ਹੈ ਕਿ ਉਹ ਕੀ ਕਰ ਰਹੇ ਹਨ। ਬਹੁਤ ਸਾਰੇ ਇੰਚਾਰਜ ਹੋਣ ਦਾ ਨਾਟਕ ਤੱਕ ਨਹੀਂ ਕਰ ਪਾ ਰਹੇ ਹਨ।'' ਭਾਵੇਂਕਿ ਆਪਣੇ ਸੰਬੋਧਨ ਵਿਚ ਓਬਾਮਾ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਜਾਂ ਫਿਰ ਕਿਸੇ ਹੋਰ ਫੈਡਰਲ ਜਾਂ ਅਧਿਕਾਰੀ ਦਾ ਨਾਮ ਨਹੀਂ ਲਿਆ। ਸਾਬਕਾ ਰਾਸ਼ਟਰਪਤੀ ਨੇ ਦੁਨੀਆ ਦੇ ਇਹਨਾਂ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨ ਵਾਲੇ ਗ੍ਰੈਜੁਏਟ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੀ ਤਾਰੀਫ ਕੀਤੀ। ਉਹਨਾਂ ਨੇ ਫਰਵਰੀ ਵਿਚ ਹੋਈ ਗੋਲੀਬਾਰੀ ਦੀ ਘਟਨਾ ਦਾ ਜ਼ਿਕਰ ਕੀਤਾ ਜਿਸ ਵਿਚ 2 ਸਾਲ ਦੇ ਅਹਿਮਦ ਅਰਬੇਰੀ ਦੀ ਉਸ ਸਮੇਂ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਉਹ ਜਾਰਜੀਆ ਵਿਚ ਇਕ ਰਿਹਾਇਸ਼ੀ ਸੜਕ 'ਤੇ ਜੋਗਿੰਗ ਕਰ ਰਿਹਾ ਸੀ। 

ਪੜ੍ਹੋ ਇਹ ਅਹਿਮ ਖਬਰ- ਪਾਕਿ ਦੀ ਪਹਿਲੀ ਮਹਿਲਾ ਸਿੱਖ ਪੱਤਰਕਾਰ ਯੂਕੇ ਪੁਰਸਕਾਰ ਲਈ ਨਾਮਜ਼ਦ

ਓਬਾਮਾ ਨੇ ਕਿਹਾ,''ਈਮਾਨਦਾਰੀ ਨਾਲ ਕਹਾਂ ਤਾਂ ਇਸ ਤਰ੍ਹਾਂ ਦੀ ਬੀਮਾਰੀ ਸਿਰਫ ਅੰਦਰੂਨੀ ਅਸਮਾਨਤਾਵਾਂ ਅਤੇ ਵਾਧੂ ਬੋਝਾਂ ਨੂੰ ਉਜਾਗਰ ਕਰਦੀ ਹੈ, ਜਿਸ ਨਾਲ ਇਤਿਹਾਸਿਕ ਤੌਰ 'ਤੇ ਬਲੈਕ ਭਾਈਚਾਰਿਆਂ ਨੇ ਨਜਿੱਠਣਾ ਹੈ। ਅਸੀਂ ਇਸ ਨੂੰ ਆਪਣੇ ਭਾਈਚਾਰੇ 'ਤੇ ਕੋਵਿਡ-19 ਦੇ ਪ੍ਰਤੀਕੂਲ ਪ੍ਰਭਾਵ ਵਾਂਗ ਦੇਖਦੇ ਹਾਂ। ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਜੇਕਰ ਇਕ ਬਲੈਕ ਪੁਰਸ਼ ਜੋਗਿੰਗ ਦੇ ਲਈ ਜਾਂਦਾ ਹੈ ਤਾਂ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਉਸ ਨੂੰ ਰੋਕ ਕੇ ਸਵਾਲ ਪੁੱਛਣੇ ਚਾਹੀਦੇ ਹਨ ਅਤੇ ਜੇਕਰ ਉਹ ਜਵਾਬ ਨਹੀਂ ਦਿੰਦਾ ਹੈ ਤਾਂ ਉਸ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ।''

Vandana

This news is Content Editor Vandana