ਅਮਰੀਕਾ : ਗੂਗਲ ਤੇ ਐਪਲ ਦੀਆਂ ਬੱਸਾਂ ''ਤੇ ਹਮਲੇ

01/20/2018 2:01:33 AM

ਵਾਸ਼ਿੰਗਟਨ — ਤਕਨਾਲੋਜੀ ਦੀਆਂ ਦਿੱਗਜ ਕੰਪਨੀਆਂ ਐਪਲ ਅਤੇ ਗੂਗਲ ਦੇ ਕਰਮਚਾਰੀਆਂ ਨੂੰ ਲੈ ਕੇ ਆਉਣ-ਜਾਣ ਵਾਲੀਆਂ ਬੱਸਾਂ 'ਤੇ ਹਮਲਿਆਂ ਤੋਂ ਬਾਅਦ ਦੋਹਾਂ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਦੇ ਦਫਤਰ ਆਉਣ-ਜਾਣ ਦੀ ਸੇਵਾ ਮੁਹੱਈਆ ਕਰਾਉਣ ਵਾਲੀਆਂ ਬੱਸਾਂ ਦੇ ਰਸਤਿਆਂ 'ਚ ਬਦਲਾਅ ਕੀਤਾ ਹੈ। ਕਰਮਚਾਰੀਆਂ ਦੇ ਵਾਹਨਾਂ 'ਤੇ ਪੈਲੇਟ ਗਨ ਜਾਂ ਪੱਥਰ ਨਾਲ ਹਮਲੇ ਕੀਤੇ ਗਏ ਗਨ। ਇਕ ਅੰਗ੍ਰੇਜ਼ੀ ਮੁਤਾਬਕ ਦੀ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਰਿਪੋਰਟ ਮੁਤਾਬਕ, ਇਨ੍ਹਾਂ ਤਕਨਾਲੋਜੀ ਕੰਪਨੀਆਂ ਦੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਦਫਤਰ ਲਿਜਾਣ ਵਾਲੀਆਂ 6 ਬੱਸਾਂ 'ਤੇ ਪਿਛਲੇ ਹਫਤੇ ਰਾਜਮਾਰਗ 'ਤੇ ਹਮਲੇ ਕੀਤੇ ਗਏ। 'ਦਿ ਕੈਲੇਫੋਰਨੀਆ ਹਾਈਵੇਅ ਪੈਟਰੋਲ' ਨੇ ਦੱਸਿਆ ਹਮਲੇ 'ਚ ਗੂਗਲ ਦੀ 1 ਅਤੇ ਐਪਲ ਦੀਆਂ 4 ਬੱਸਾਂ ਦੀਆਂ ਵਾਰੀਆਂ (ਖਿੱੜਕੀਆਂ) ਚੁਰੋ-ਚੁਰੋ ਹੋ ਗਈਆਂ। ਇਕ ਹੋਰ ਐਪਲ ਬੱਸ 'ਤੇ ਵੀ ਹਮਲਾ ਕੀਤਾ ਗਿਆ। ਐਪਲ ਨੇ ਇਸ ਮਾਮਲੇ 'ਚ ਪੁਲਸ ਨੂੰ ਸ਼ਿਕਾਇਤ ਦਰਜ ਕਰਾਈ ਹੈ। 
ਸੁਰੱਖਿਆ ਏਜੰਸੀ ਮੁਤਾਬਕ, ਇਨ੍ਹਾਂ ਬੱਸਾਂ 'ਤੇ ਹਮਲਾ ਪੈਲੇਟ ਗਨ ਅਤੇ ਪੱਥਰਾਂ ਨਾਲ ਕੀਤਾ ਗਿਆ। ਜਿਸ ਤੋਂ ਬਾਅਦ ਇਨ੍ਹਾਂ ਬੱਸਾਂ ਦੇ ਰਸਤਿਆਂ 'ਚ ਬਦਲਾਅ ਕੀਤਾ ਗਿਆ, ਜਿਸ ਕਾਰਨ ਕਰਮਚਾਰੀਆਂ ਨੂੰ ਹੁਣ ਆਉਣ-ਜਾਣ 'ਚ 30 ਤੋਂ 45 ਮਿੰਟ ਜ਼ਿਆਦਾ ਲੱਗਦੇ ਹਨ। ਇਸ ਹਮਲੇ 'ਚ ਕਿਸੇ ਵੀ ਕਰਮਚਾਰੀ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਪੁਲਸ ਇਸ ਮਾਮਲੇ ਦੇ ਜਾਂਚ ਕਰ ਰਹੀ ਹੈ। 
ਜ਼ਿਕਰਯੋਗ ਹੈ ਕਿ ਗੂਗਲ ਬੱਸਾਂ 'ਤੇ ਲੋਕਾਂ ਵੱਲੋਂ ਹਮਲੇ ਕਰੀਬ 4 ਸਾਲ ਪਹਿਲਾਂ ਸ਼ੁਰੂ ਹੋਏ ਸਨ। ਇਹ ਸੈਨ ਫ੍ਰਾਂਸਿਸਕੋ ਦੇ ਆਲੇ-ਦੁਆਲੇ ਵੱਸਣ ਵਾਲੇ ਉਨ੍ਹਾਂ ਮੱਧ-ਵਰਗੀ ਇਲਾਕਿਆਂ ਦੇ ਵਿਰੋਧ 'ਚ ਸ਼ੁਰੂ ਹੋਏ ਸਨ।