32ਵੀਂ ਨਿਊਯਾਰਕ ਸਿੱਖ ਡੇਅ ਪਰੇਡ ਦਾ ਆਯੋਜਨ, ਤਸਵੀਰਾਂ

04/28/2019 2:59:17 PM

ਨਿਊਯਾਰਕ (ਰਾਜ ਗੋਗਨਾ)— ਨਿਊਯਾਰਕ ਦੇ ਮੈਨਹਾਟਨ ਸ਼ਹਿਰ ਵਿਖੇ ਸਿੱਖਾਂ ਦੀ ਸਭ ਤੋਂ ਪੁਰਾਣੀ ਜਥੇਬੰਦੀ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵੱਲੋਂ ਸਮੂਹ ਸਿੱਖ ਸੰਗਤਾਂ, ਜਥੇਬੰਦੀਆਂ, ਕਮੇਟੀਆਂ, ਸੁਸਾਇਟੀਆਂ ਅਤੇ ਸਭਾਵਾਂ ਦੇ ਸਾਂਝੇ ਸਹਿਯੋਗ ਨਾਲ 32ਵੀਂ ਪਰੇਡ ਰੂਪੀ ਨਗਰ-ਕੀਰਤਨ ਦਾ ਆਯੋਜਨ ਕੀਤਾ ਗਿਆ।

ਇਸ ਆਯੋਜਨ ਵਿਚ ਪੂਰੇ ਅਮਰੀਕਾ ਦੇ ਦੂਜੇ ਰਾਜਾਂ ਤੋਂ ਸ਼ਾਮਿਲ ਹੋਈਆਂ ਹਜ਼ਾਰਾਂ ਦੇ ਕਰੀਬ ਸੰਗਤਾਂ ਨੇ ਖਾਲਸਾਈ ਰੰਗ ਵਿਚ ਰੰਗੇ ਸਿੱਖਾਂ ਦੇ ਵਿਸ਼ਾਲ ਠਾਠਾਂ ਮਾਰਦੇ ਇਕੱਠ ਨੇ ਮੈਨਹਾਟਨ ਸ਼ਹਿਰ ਕੇਸਰੀ ਰੰਗ 'ਚ ਰੰਗ ਦਿੱਤਾ। 

ਇਹ ਸਿੱਖ ਡੇਅ ਪਰੇਡ ਵਿਸਾਖੀ ਖਾਲਸਾ ਸਿਰਜਨਾ ਦਿਵਸ ਨੂੰ ਯਾਦ ਕਰਦਿਆਂ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਨੂੰ ਵੀ ਸਮਰਪਿਤ ਸੀ ।

32ਵੇਂ ਸਾਲ ਵਿਚ ਦਾਖਲ ਹੋਈ ਇਹ ਸਿੱਖ ਪਰੇਡ ਅਮਰੀਕਾ ਵਿਚ ਸਿੱਖਾਂ ਦੀ ਨਿਵੇਕਲੀ ਪਹਿਚਾਣ ਬਾਰੇ ਦੂਜੇ ਮੂਲ ਦੇ ਲੋਕਾਂ ਨੂੰ ਸਿੱਖ ਧਰਮ ਬਾਰੇ ਜਾਣੂ ਕਰਵਾਉਣਾ ਵੀ ਸੀ ।

ਪਰੇਡ ਦੀ ਸੁਰੂਆਤ ਅਰਦਾਸ ਕਰਕੇ ਕੀਤੀ ਅਤੇ ਇਹ ਪਰੇਡ ਨਿਊਯਾਰਕ ਦੇ ਮੈਡੀਸਨ ਐਵਨੀਉ ਤੋਂ ਸ਼ੁਰੂ ਹੋਈ ਅਤੇ ਜਿਸ ਦੀ ਸਮਾਪਤੀ 23 ਸਟ੍ਰੀਟ ਤੇ 5 ਹੋਈ। 

ਕੈਨੇਡਾ ਤੋਂ ਬਾਅਦ ਇਸ ਸਿੱਖ ਪਰੇਡ ਦਾ ਨਾਂ ਆਉਂਦਾ ਹੈ ਜਿੱਥੇ ਬਹੁਤ ਵੱਡੀ ਗਿਣਤੀ ਵਿਚ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਹੈ। ਇਸ ਸਿੱਖ ਡੇਅ ਪਰੇਡ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਹਾਜ਼ਰ ਸੰਗਤਾਂ ਕੇਸਰੀ ਦਸਤਾਰਾਂ ਅਤੇ ਬੀਬੀਆਂ ਕੇਸਰੀ ਦੁਪੱਟਿਆਂ ਵਿਚ ਨਜ਼ਰ ਆ ਰਹੀਆਂ ਸਨ।

ਨਗਰ ਕੀਰਤਨ ਰੂਪੀ ਇਸ ਪਰੇਡ ਵਿਚ ਅੱਗੇ-ਅੱਗੇ ਪੰਜ ਪਿਆਰੇ ਚਲ ਰਹੇ ਸਨ ਅਤੇ ਗੁਰੂ ਮਹਾਰਾਜ ਜੀ ਦੀ ਪਵਿੱਤਰ ਬੀੜ ਫੁੱਲਾਂ ਨਾਲ ਸਜਾਏ ਵਾਲਾ ਫ਼ਲੋਟ ਸੀ।ਇਸ ਮੋਕੇ ਸਿੱਖ ਨੌਜਵਾਨਾਂ ਵੱਲੋਂ ਗੱਤਕੇ ਦੇ ਜੋਹਰ ਵੀ ਦਿਖਾਏ ਗਏ। 

ਪੰਥ ਦੇ ਨਾਮਵਰ ਕੀਰਤਨੀ ਜੱਥੇ ਕਥਾਵਾਚਕ ਰਾਗੀ ਢਾਡੀ ਸਾਹਿਬਾਨਾਂ ਨੇ ਵਾਰਾਂ ਗਾ ਕੇ, ਸਿੱਖੀ ਇਤਿਹਾਸ ਤੇ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ।

ਸਿੱਖ ਡੇਅ ਪਰੇਡ ਦੇ ਕੋਆਰਡੀਨੇਟਰ ਅਤੇ ਸਾਬਕਾ ਪ੍ਰਧਾਨ ਗੁਰਦੇਵ ਸਿੰਘ ਕੰਗ ਅਤੇ ਸਿੱਖ ਕਲਚਰਲ ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਢਿੱਲੋਂ

 

ਸੈਕਟਰੀ ਭੁਪਿੰਦਰ ਸਿੰਘ ਅਟਵਾਲ ਨੇ ਸਮੂੰਹ ਸੰਗਤਾਂ ਦਾ ਪੁੱਜਣ ਤੇ ਦਿਲ ਦੀ ਗਹਿਰਾਈਆਂ ਤੋਂ ਦਿਲੋਂ ਧੰਨਵਾਦ ਕੀਤਾ।

 

Vandana

This news is Content Editor Vandana