ਅਮਰੀਕਾ - ਸੈਂਕੜੇ ਲੋਕਾਂ ਨੇ ਘਰ ''ਚ ਰਹਿਣ ਦੇ ਆਦੇਸ਼ ਖਿਲਾਫ ਕੀਤਾ ਪ੍ਰਦਰਸ਼ਨ

05/24/2020 7:41:18 PM

ਸੈਕ੍ਰਾਮੇਂਟੋ - ਕੈਲੀਫੋਰਨੀਆ ਰਾਜ ਦੀ ਰਾਜਧਾਨੀ ਸੈਕ੍ਰਾਮੇਂਟੋ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਘਰਾਂ ਵਿਚ ਰਹਿਣ ਦੇ ਆਦੇਸ਼ ਖਿਲਾਫ ਸ਼ਨੀਵਾਰ ਨੂੰ ਪ੍ਰਦਰਸ਼ਨ ਕੀਤਾ। ਕੈਲੀਫੋਰਨੀਆ ਰਾਜ ਮਾਰਗ ਗਸ਼ਤ ਅਧਿਕਾਰੀਆਂ ਨੇ ਕੈਪੀਟੋਲ ਲਾਨ ਨੂੰ ਬੰਦ ਕਰ ਦਿੱਤਾ ਤਾਂ ਜੋ ਪ੍ਰਦਰਸ਼ਨਕਾਰੀ ਉਥੇ ਨਾ ਆਉਣ ਪਾਉਣ। ਇਸ 'ਤੇ ਇਕ ਟਰੱਕ 'ਤੇ ਸਵਾਰ ਹੋ ਕੇ ਕੁਝ ਲੋਕਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਿਤ ਕੀਤਾ, ਇਸ ਦੌਰਾਨ ਇਕ ਜਹਾਜ਼ ਉਪਰ ਉੱਡ ਰਿਹਾ ਸੀ, ਜਿਸ ਵਿਚੋਂ ਗਵਰਨਰ ਗਾਵਿਨ ਨਿਊਸਮ ਦੀ ਤਸਵੀਰ ਵਾਲਾ ਇਕ ਬੈਨਰ ਲੱਟਕ ਰਿਹਾ ਸੀ ਅਤੇ ਉਸ 'ਤੇ ਲਿੱਖਿਆ ਸੀ ਕਿ ਇਨ੍ਹਾਂ ਦੀ ਤਾਨਾਸ਼ਾਹੀ ਨੂੰ ਖਤਮ ਕਰੋ, ਕਈ ਪ੍ਰਦਰਸ਼ਨਕਾਰੀਆਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਨ ਵਿਚ ਝੰਡੇ ਲਹਿਰਾਏ।

ਇਸ ਦੌਰਾਨ ਕੁਝ ਹੀ ਲੋਕਾਂ ਨੇ ਮਾਸਕ ਲਗਾਏ ਸਨ ਅਤੇ ਸਮਾਜਿਕ ਦੂਰੀ ਬਣਾਉਣ ਦੇ ਨਿਯਮ ਦਾ ਖੁਲ੍ਹੇਆਮ ਉਲੰਘਣ ਹੋਇਆ। ਜ਼ਿਕਰਯੋਗ ਹੈ ਕਿ ਇਹ ਪ੍ਰਦਰਸ਼ਨ ਅਜਿਹੇ ਵੇਲੇ ਵਿਚ ਹੋਇਆ ਹੈ ਜਦ ਕਈ ਰਾਜਾਂ ਵਿਚ ਪਾਬੰਦੀਆਂ ਵਿਚ ਢਿੱਲ ਦਿੱਤੀ ਗਈ ਹੈ। ਹਾਲਾਂਕਿ ਅਧਿਕਾਰੀ ਲੋਕਾਂ ਨੂੰ ਸਮਾਜਿਕ ਦੂਰੀ ਸਮੇਤ ਵਾਇਰਸ ਨੂੰ ਰੋਕਣ ਲਈ ਹੋਰ ਸਾਰੇ ਨਿਯਮਾਂ ਦਾ ਪਾਲਣ ਕਰਨ ਨੂੰ ਲੈ ਕੇ ਚਿਤਾਵਨੀ ਦੇ ਰਹੇ ਹਨ।

Khushdeep Jassi

This news is Content Editor Khushdeep Jassi