ਚੋਰੀ 1 ਡਾਲਰ ਦੀ ਤੇ ਜ਼ਮਾਨਤ ਲਈ ਮੰਗੇ 12 ਹਜ਼ਾਰ ਡਾਲਰ

Saturday, Apr 13, 2019 - 10:11 PM (IST)

ਟੈਕਸਸ— ਅਮਰੀਕਾ ਦੇ ਟੈਕਸਾਸ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਥੇ ਇਕ ਔਰਤ ਨੂੰ ਇਕ ਡਾਲਰ ਦੀ ਚੋਰੀ ਬਦਲੇ ਜੇਲ ਭੇਜ ਦਿੱਤਾ ਗਿਆ ਤੇ ਜ਼ਮਾਨਤ ਲਈ ਉਸ ਤੋਂ 12 ਹਜ਼ਾਰ ਡਾਲਰ ਜਮਾ ਕਰਵਾਉਣ ਲਈ ਕਿਹਾ ਗਿਆ। 
ਕਥਿਤ ਤੌਰ 'ਤੇ 52 ਸਾਲਾ ਜਿਨਾ ਡਿਆਨੇ ਗੁਇਡ੍ਰੀ 'ਤੇ ਇਲਜ਼ਾਮ ਹੈ ਕਿ ਉਹ ਗਾਹਕ ਤੋਂ ਪੈਸੇ ਖੋਹ ਕੇ ਚਲੀ ਗਈ ਜਿਸ ਤੋਂ ਬਾਅਦ ਗਾਹਕ ਨੇ ਔਸਟਿਨ ਪੁਲਸ ਨੂੰ ਇਸ ਦੀ ਸ਼ਿਕਾਇਤ ਕਰ ਦਿੱਤੀ। ਹੁਣ ਗੁਇਡ੍ਰੀ 12 ਹਜ਼ਾਰ ਡਾਲਰ ਦੇ ਮੁਚੱਲਕੇ ਬਦਲੇ ਜ਼ਮਾਨਤ ਲੈਣ ਲਈ ਅਸਮਰਥ ਹੈ। ਸ਼ੁੱਕਰਵਾਰ ਨੂੰ ਉਹ ਟਰੈਵਸ ਕਾਉਂਟੀ ਜੇਲ੍ਹ 'ਚ ਸੀ। ਪੁਲਸ ਮੁਤਾਬਕ, ਗੁਇਡ੍ਰੀ ਦਾ ਅਪਰਾਧਿਤ ਇਤਿਹਾਸ 25 ਸਾਲ ਪੁਰਾਣਾ ਹੈ। ਉਹ ਪਹਿਲਾਂ ਵੀ ਨਸ਼ੀਲੇ ਪਦਾਰਥ ਰੱਖਣ ਤੇ ਲੁੱਟ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤੀ ਜਾ ਚੁੱਕੀ ਹੈ।


Baljit Singh

Content Editor

Related News